ਡਰਾਈਵਿੰਗ ਸਿੱਖ ਰਹੇ ਨੌਜਵਾਨ ਨੇ 5 ਨੂੰ ਕੁਚਲਿਆ; 2 ਨੂੰ ਘਸੀੜਦੀ ਲੈ ਗਈ ਕਾਰ

Sunday, Jan 05, 2025 - 12:32 PM (IST)

ਡਰਾਈਵਿੰਗ ਸਿੱਖ ਰਹੇ ਨੌਜਵਾਨ ਨੇ 5 ਨੂੰ ਕੁਚਲਿਆ; 2 ਨੂੰ ਘਸੀੜਦੀ ਲੈ ਗਈ ਕਾਰ

ਕੈਥਲ- ਸ਼ਨੀਵਾਰ ਨੂੰ ਚੀਕਾ ਅਨਾਜ ਮੰਡੀ 'ਚ ਕੁਰਸੀਆਂ 'ਤੇ ਬੈਠ ਕੇ ਗੱਲ ਕਰ ਰਹੇ 5 ਨੌਜਵਾਨਾਂ ਨੂੰ ਕਾਰ ਚਲਾਉਣਾ ਸਿੱਖ ਰਹੇ ਨੌਜਵਾਨ ਨੇ ਟੱਕਰ ਮਾਰ ਦਿੱਤੀ। ਪੂਰੀ ਘਟਨਾ ਦਾ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ। ਕਾਰ ਦੀ ਟੱਕਰ ਤੋਂ ਬਾਅਦ 3 ਨੌਜਵਾਨ ਉੱਥੇ ਹੀ ਡਿੱਗ ਗਏ, ਜਦੋਂ ਕਿ 2 ਨੂੰ ਉਹ ਘਸੀੜਦੇ ਹੋਏ ਲੈ ਗਿਆ। ਇਹ ਹਾਦਸਾ ਹਰਿਆਣਾ ਦੇ ਕੈਥਲ 'ਚ ਵਾਪਰਿਆ। ਹਾਲਾਂਕਿ ਇਸ ਹਾਦਸੇ 'ਚ ਸਾਰਿਆਂ ਦੀ ਜਾਨ ਵਾਲ-ਵਾਲ ਬਚ ਗਈ। ਘਟਨਾ ਤੋਂ ਬਾਅਦ ਨੇੜੇ-ਤੇੜੇ ਮੌਜੂਦ ਲੋਕਾਂ ਨੇ ਕਾਰ ਸਵਾਰ 2 ਲੋਕਾਂ ਨੂੰ ਫੜ ਲਿਆ। ਇਸ ਹਾਦਸੇ 'ਚ ਤਿੰਨ ਲੋਕਾਂ ਨੂੰ ਮਾਮੂਲੀ ਸੱਟ ਲੱਗੀ ਹੈ ਪਰ 2 ਨੌਜਵਾਨ ਜ਼ਿਆਦਾ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਕਾਰ ਘਸੀੜਦੇ ਹੋਏ ਲੈ ਗਈ। ਜ਼ਖ਼ਮੀਆਂ ਨੂੰ ਚੀਕਾ ਦੇ ਸਰਕਾਰੀ ਹਸਪਤਾਲ 'ਚ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 

ਇਹ ਵੀ ਪੜ੍ਹੋ : 11 ਜਨਵਰੀ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਆਨਲਾਈਨ ਲੱਗਣਗੀਆਂ ਕਲਾਸਾਂ

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਅਨਾਜ ਮੰਡੀ 'ਚ ਕਾਰ ਚਲਾਉਣਾ ਸਿੱਖ ਰਿਹਾ ਸੀ। ਇਸ ਦੌਰਾਨ ਉੱਥੇ ਕੁਝ ਨੌਜਵਾਨ ਇਕੱਠੇ ਬੈਠ ਕੇ ਗੱਲ ਕਰ ਰਹੇ ਸਨ। ਉਸ ਸਮੇਂ ਕਾਰ ਚਲਾਉਣਾ ਸਿੱਖ ਰਹੇ ਨੌਜਵਾਨ ਨੇ ਬ੍ਰੇਕ ਦੀ ਜਗ੍ਹਾ ਐਕਸੀਲੇਟਰ 'ਤੇ ਪੈਰ ਰੱਖ ਦਿੱਤਾ, ਜਿਸ ਨਾਲ ਕਾਰ ਸਾਹਮਣੇ ਬੈਠੇ ਸਾਰੇ ਨੌਜਵਾਨਾਂ ਨੂੰ ਕੁਚਲਦੇ ਹੋਏ ਨਿਕਲ ਗਈ। ਇਹ ਪੂਰੀ ਘਟਨਾ ਦੁਕਾਨ 'ਚ ਲੱਗੇ ਕੈਮਰੇ 'ਚ ਕੈਦ ਹੋ ਗਈ। 

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News