ਡ੍ਰਾਈਵਿੰਗ ਕਰਦੇ ਸਮੇਂ ਮੋਬਾਈਲ ਦੀ ਵਰਤੋਂ ਹੈ ‘ਜਾਨਲੇਵਾ’, ਬੀਤੇ ਵਰ੍ਹੇ ਮੌਤਾਂ ''ਚ ਹੋਇਆ 33 ਫ਼ੀਸਦੀ ਵਾਧਾ (ਵੀਡੀਓ)
Wednesday, Oct 21, 2020 - 06:05 PM (IST)
ਜਲੰਧਰ (ਬਿਊਰੋ) - ਸੜਕ ਅਤੇ ਆਵਾਜਾਈ ਮੰਤਰਾਲੇ ਵਲੋਂ ਹਾਲ ਹੀ ਵਿੱਚ ਸਾਲ 2019 ਦੌਰਾਨ ਹੋਈਆਂ ਸੜਕ ਦੁਰਘਟਨਾਵਾਂ 'ਚ ਮਰਨ ਵਾਲੀਆਂ ਦਾ ਡਾਟਾ ਜਾਰੀ ਕੀਤਾ ਗਿਆ ਹੈ। ਜਾਰੀ ਕੀਤੇ ਡਾਟਾ ਮੁਤਾਬਕ ਬੀਤੇ ਵਰੇ ਸੜਕ ਦੁਰਘਟਨਾਵਾਂ 'ਚ 1.5 ਲੱਖ ਦੇ ਲਗਭਗ ਹੋਈਆਂ ਮੌਤਾਂ 'ਚੋਂ 30 ਫ਼ੀਸਦ ਮੌਤਾਂ ਡ੍ਰਾਈਵਿੰਗ ਕਰਦੇ ਸਮੇਂ ਹੈਲਮਟ ਨਾ ਪਾਉਣ ਕਰਕੇ ਅਤੇ 16 ਫ਼ੀਸਦ ਸੀਟ ਬੈਲਟ ਨਾ ਲਗਾਉਣ ਦੇ ਕਾਰਨ ਹੋਈਆਂ ਹਨ। ਦੂਜੇ ਪਾਸੇ ਸਾਲ 2018 ਦੇ ਮੁਕਾਬਲੇ ਮੋਬਾਈਲ ਦੀ ਵਰਤੋਂ ਕਰਦੇ ਸਮੇਂ ਵਾਪਰੀਆਂ ਘਟਨਾਵਾਂ 'ਚ ਮਰਨ ਵਾਲਿਆਂ ਦੀ ਦਰ ਵਿੱਚ 33 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ।
ਪੜ੍ਹੋ ਇਹ ਵੀ ਖਬਰ - ਅਹਿਮ ਖ਼ਬਰ : ਹੁਣ ਵਿਦੇਸ਼ ‘ਚ ਫੀਸ ਭਰਨ ਵਾਲੇ ਵਿਦਿਆਰਥੀਆਂ ਨੂੰ ਦੇਣਾ ਪਵੇਗਾ 5 ਫੀਸਦੀ ਟੈਕਸ
ਰਿਪੋਰਟ 'ਚ ਦਿੱਤੀ ਜਾਣਕਾਰੀ ਮੁਤਾਬਕ ਬੀਤੇ ਸਾਲ 56131 ਦੁਪਹੀਆ ਵਾਹਨ ਚਾਲਕਾਂ ਦੀ ਮੌਤ ਹੋਈ, ਜਿਨ੍ਹਾਂ ਵਿੱਚੋਂ 44,666 ਜਣੇ ਬਿਨਾਂ ਹੈਲਮੇਟ ਤੋਂ ਸਵਾਰ ਸਨ। ਜ਼ਿਕਰਯੋਗ ਹੈ ਕਿ ਇਸ ਕਾਰਨ ਹੋਈਆਂ 7069 ਮੌਤਾਂ ਨਾਲ ਸਦਕਾ ਯੂ.ਪੀ ਪਹਿਲੇ ਨੰਬਰ ’ਤੇ ਰਿਹਾ। 5,328 ਮੌਤਾਂ ਨਾਲ ਮਹਾਰਾਸ਼ਟਰ ਦੂਜੇ ਅਤੇ ਮੱਧ ਪ੍ਰਦੇਸ਼ 3,813 ਮੌਤਾਂ ਸਦਕਾ ਤੀਜੇ ਨੰਬਰ ’ਤੇ ਰਿਹਾ। ਜਦੋਂਕਿ ਰਾਜਧਾਨੀ ਦਿੱਲੀ 'ਚ ਅਜਿਹੇ 178 ਕੇਸ ਦਰਜ ਕੀਤਾ ਗਏ। ਓਥੇ ਹੀ ਸੀਟ ਬੈਲਟ ਨਾ ਲਗਾਉਣ ਸਦਕਾ ਬੀਤੇ ਵਰੇ ਡਰਾਈਵਰ ਅਤੇ ਸਵਾਰ ਸਮੇਤ 20885 ਲੋਕਾਂ ਦੀ ਮੌਤ ਹੋਈ, ਜੋ 2018 ਦੇ ਮੁਕਾਬਲੇ 14.5 ਫ਼ੀਸਦ ਘੱਟ ਰਹੀ।
ਪੜ੍ਹੋ ਇਹ ਵੀ ਖਬਰ - ਪਤੀ-ਪਤਨੀ ’ਚ ਹੈ ‘ਕਲੇਸ਼’ ਜਾਂ ਪਰਿਵਾਰਿਕ ਮੈਂਬਰਾਂ ’ਚ ਹੋ ਰਹੀ ਹੈ ‘ਅਣਬਣ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਇਸ ਤੋਂ ਇਲਾਵਾ ਸੀਟ ਬੈਲਟ ਨਾ ਲਗਾਉਣ ਕਾਰਨ ਮਰਨ ਵਾਲੇ ਚਾਲਕਾਂ ਦੀ ਦਰ 'ਚ 2018 ਦੇ ਮੁਕਾਬਲੇ 2.3 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ। ਰਿਪੋਰਟ 'ਚ ਇਸ ਗੱਲ ਦਾ ਖੁਲਾਸਾ ਵੀ ਹੋਇਆ ਕਿ ਡ੍ਰਾਈਵਿੰਗ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਸਦਕਾ ਹੋਈਆਂ ਮੌਤਾਂ 'ਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਇਸੇ ਕਾਰਨ ਜਿਥੇ ਦੇਸ਼ ਭਰ 'ਚ 4,945 ਮੌਤਾਂ ਹੋਈਆਂ ਓਥੇ ਹੀ ਇਕੱਲੇ ਯੂ.ਪੀ. ਵਿੱਚ 2,650 ਮੌਤਾਂ ਦਰਜ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਸਾਲ 2018 'ਚ ਜਿਥੇ ਇਨ੍ਹਾਂ ਸੜਕ ਦੁਰਘਟਨਾਵਾਂ 'ਚ ਹੋਣ ਵਾਲਿਆਂ ਮੌਤਾਂ ਦਾ ਅੰਕੜਾ 97,588 ਰਿਹਾ, ਓਥੇ ਹੀ ਸਾਲ 2019 'ਚ ਵਧਕੇ 1.02 ਲੱਖ ਹੋ ਗਿਆ।
ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਤਣਾਅ ‘ਚ ਆਉਂਦਾ ਹੈ ਬਹੁਤ ਜ਼ਿਆਦਾ ‘ਗੁੱਸਾ’, ਇਨ੍ਹਾਂ ਤਰੀਕਿਆਂ ਨਾਲ ਕਰੋ ਕਾਬੂ
ਕਰਨਾਟਕ ਸਰਕਾਰ ਨੇ ਅਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਅਤੇ ਹੈਲਮੇਟ ਨਾ ਪਾਉਣ ਵਾਲਿਆਂ ਖਿਲਾਫ ਤਿੰਨ ਮਹੀਨੇ ਤਕ ਲਾਇਸੈਂਸ ਜ਼ਬਤ ਕਰਨ ਦਾ ਕਾਨੂੰਨ ਬਣਾਇਆ ਸੀ। ਨਤੀਜਾ ਇਹ ਰਿਹਾ ਕਿ ਓਥੇ ਹੈਲਮੇਟ ਬਗੈਰ ਡ੍ਰਾਈਵਿੰਗ ਕਰਨ ਵਾਲਿਆਂ ਦੀ ਗ੍ਰਿਫਤਾਰੀ 'ਚ ਵਾਧਾ ਹੋਇਆ। ਕਿਉਂਕਿ ਕਰਨਾਟਕ 'ਚ ਦੁਪਹੀਆ ਚਾਲਕਾਂ ਦੀ ਰਜਿਸਟਰਡ ਸੰਖਿਆ 1.6 ਲੱਖ ਹੈ। ਸਾਲ 2018 'ਚ ਬਗੈਰ ਹੈਲਮੇਟ ਗ੍ਰਿਫਤਾਰ ਕੀਤੀ ਚਾਲਕਾਂ ਦੀ ਸੰਖਿਆ 16.4 ਲੱਖ ,2019 'ਚ ਵਧਕੇ 20.3 ਲੱਖ ਅਤੇ ਇਸ ਸਾਲ ਸਤੰਬਰ ਅਖੀਰ ਤਕ 20.7 ਲੱਖ ਦੇ ਕਰੀਬ ਹੋ ਗਈ।
ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਵੀ ਜਨਾਨੀਆਂ ਦੇ ਇਸ ਲਈ ਹੁੰਦੇ ਹਨ ‘ਅਫੇਅਰ’, ਮਰਦਾਂ ਨੂੰ ਪਤਾ ਹੋਣੇ ਚਾਹੀਦੈ ਇਹ ਕਾਰਨ
ਜ਼ਾਹਿਰ ਹੈ ਸਥਾਨਕ ਆਵਾਜਾਈ ਅਤੇ ਕੰਟ੍ਰੋਲ ਅਥਾਰਟੀ ਦੁਆਰਾ ਸੜਕੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ’ਤੇ ਜ਼ੋਰ ਦਿੰਦੇ ਹੋਏ ਲੋਕਾਂ ਨੂੰ ਜੁਰਮਾਨਾ ਵੀ ਕੀਤਾ ਜਾਂਦਾ ਹੈ। ਪਰ ਲੋਕ ਇਸਨੂੰ ਆਪਣੀ ਸੁਰੱਖਿਆ ਨਾ ਸਮਝਦੇ ਹੋਏ ਨਿਯਮ ਤੋੜਦੇ ਅਕਸਰ ਵੇਖੇ ਜਾਂਦੇ ਹਨ। ਨਤੀਜਨ ਕਈ ਵਾਰ ਉਨ੍ਹਾਂ ਨੂੰ ਦੁਰਭਾਗੀਆਂ ਘਟਨਾਵਾਂ 'ਚ ਜਾਨ ਤੋਂ ਵੀ ਹੱਥ ਧੋਣੇ ਪੈਂਦੇ ਹਨ।