ਡਰਾਈਵਰ ਨੇ 34 ਸਵਾਰੀਆਂ ਦੀ ਬਚਾਈ ਜਾਨ ! ਪਰ ਖ਼ੁਦ ਦੀ ਬੱਸ ਦੇ ਟਾਇਰ ਹੇਠਾਂ ਆਉਣ ਕਾਰਨ ਹੋਈ ਦਰਦਨਾਕ ਮੌਤ

Wednesday, Jun 03, 2026 - 05:49 PM (IST)

ਡਰਾਈਵਰ ਨੇ 34 ਸਵਾਰੀਆਂ ਦੀ ਬਚਾਈ ਜਾਨ ! ਪਰ ਖ਼ੁਦ ਦੀ ਬੱਸ ਦੇ ਟਾਇਰ ਹੇਠਾਂ ਆਉਣ ਕਾਰਨ ਹੋਈ ਦਰਦਨਾਕ ਮੌਤ

ਚੰਪਾਵਤ- ਉੱਤਰਾਖੰਡ ਦੇ ਚੰਪਾਵਤ ਜ਼ਿਲ੍ਹੇ 'ਚ ਬੁੱਧਵਾਰ ਨੂੰ ਇਕ ਡਰਾਈਵਰ ਨੇ ਆਪਣੀ ਸਮਝਦਾਰੀ ਨਾਲ ਰੋਡਵੇਜ਼ ਬੱਸ 'ਚ ਸਵਾਰ 34 ਯਾਤਰੀਆਂ ਦੀ ਜਾਨ ਬਚਾ ਲਈ ਪਰ ਉਹ ਖੁਦ ਵਾਹਨ ਦੇ ਅਗਲੇ ਪਹੀਏ ਹੇਠਾਂ ਆ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉੱਤਰਾਖੰਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਖੇਤਰੀ ਮੰਡਲ ਟਨਕਪੁਰ ਦੇ ਸਹਾਇਕ ਡਿਵੀਜ਼ਨਲ ਪ੍ਰਬੰਧਕ ਸੁਰੇਸ਼ ਪਾਂਡੇ ਨੇ ਦੱਸਿਆ ਕਿ ਘਟਨਾ ਸਵੇਰੇ 10 ਵਜੇ ਬਾਰਹਮਾਸੀ ਸੜਕ 'ਤੇ ਵਾਪਰੀ, ਜਦੋਂ ਧਾਰਚੂਲਾ ਤੋਂ ਟਨਕਪੁਰ ਜਾ ਰਹੀ ਬੱਸ ਦੇ ਬ੍ਰੇਕ ਚੰਪਾਵਤ ਤੋਂ 18 ਕਿਲੋਮੀਟਰ ਪਹਿਲਾਂ ਮਰੋੜਾਖਾਨ ਕੋਲ ਢਲਾਣ 'ਤੇ ਅਚਾਨਕ ਫੇਲ੍ਹ ਹੋ ਗਏ। 

ਪਾਂਡੇ ਅਨੁਸਾਰ, ਬੱਸ 'ਚ ਸਵਾਰ 34 ਯਾਤਰੀਆਂ ਦੀ ਜਾਨ ਬਚਾਉਣ ਦੇ ਮਕਸਦ ਨਾਲ ਡਰਾਈਵਰ ਨੇ ਵਾਹਨ ਨੂੰ ਰੋਕਣ ਲਈ ਉਸ ਨੂੰ ਸੱਜੇ ਪਾਸੇ ਪਹਾੜੀ ਨਾਲ ਟਕਰਾ ਦਿੱਤਾ। ਉਨ੍ਹਾਂ ਦੱਸਿਆ ਕਿ ਹਾਲਾਂਕਿ ਇਸ ਦੌਰਾਨ ਡਰਾਈਵਰ ਖ਼ੁਦ ਉਛਲ ਕੇ ਅਗਲੇ ਪਹੀਏ ਹੇਠਾਂ ਆ ਗਿਆ, ਜਿਸ ਨਾਲ ਕੁਚਲ ਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਾਂਡੇ ਅਨੁਸਾਰ, ਮ੍ਰਿਤਕ ਡਰਾਈਵਰ ਦੀ ਪਛਾਣ ਚੰਪਾਵਤ ਦੇ ਬਡੋਲੀ ਖੇਤਰ ਵਾਸੀ ਬੇਨੀਰਾਮ ਥਵਾਲ (49) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਘਟਨਾ 'ਚ ਇਕ ਔਰਤ ਦੀ ਹਲਕੀ ਸੱਟ ਲੱਗੀ, ਜਦੋਂ ਕਿ ਬਾਕੀ ਸਾਰੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News