ਸੱਕੀ ਨਾਲੇ ''ਚ 34 ਮੱਝਾਂ ਦੀ ਦਰਦਨਾਕ ਮੌਤ, ਪਸ਼ੂ ਪਾਲਕਾਂ ਨੂੰ 40 ਲੱਖ ਤੋਂ ਵੱਧ ਦਾ ਝਟਕਾ

Friday, Jul 24, 2026 - 03:48 PM (IST)

ਸੱਕੀ ਨਾਲੇ ''ਚ 34 ਮੱਝਾਂ ਦੀ ਦਰਦਨਾਕ ਮੌਤ, ਪਸ਼ੂ ਪਾਲਕਾਂ ਨੂੰ 40 ਲੱਖ ਤੋਂ ਵੱਧ ਦਾ ਝਟਕਾ

ਅਜਨਾਲਾ(ਗੁਰਿੰਦਰ ਬਾਠ): ਅਜਨਾਲਾ ਨੇੜਲੇ ਸੱਕੀ ਨਾਲੇ ਵਿੱਚ ਦੋ ਦਿਨਾਂ ਤੋਂ ਪੈ ਰਹੀ ਮੋਹਲੇਧਾਰ ਬਾਰਿਸ਼ ਨੇ ਪਸ਼ੂ ਪਾਲਕਾਂ ਲਈ ਵੱਡੀ ਤਬਾਹੀ ਖੜ੍ਹੀ ਕਰ ਦਿੱਤੀ। ਹੜ੍ਹਾਂ ਵਰਗੇ ਬਣੇ ਹਾਲਾਤਾਂ ਅਤੇ ਨਿਕਾਸੀ ਨਾਲੇ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਪਾਣੀ ਦਾ ਪੱਧਰ ਅਚਾਨਕ ਵਧ ਗਿਆ, ਜਿਸ ਦੇ ਨਤੀਜੇ ਵਜੋਂ ਪਾਣੀ ਪੀਣ ਲਈ ਨਾਲੇ ਵਿੱਚ ਉੱਤਰੀਆਂ ਕਰੀਬ 34 ਮੱਝਾਂ ਅਤੇ ਕੱਟੀਆਂ ਜ਼ਹਿਰੀਲੀ ਬੂਟੀ ਅਤੇ ਘਾਹ-ਫੂਸ ਵਿੱਚ ਫਸ ਗਈਆਂ ਅਤੇ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ।

ਇਹ ਵੀ ਪੜ੍ਹੋ- ਰਣਜੀਤ ਸਾਗਰ ਡੈਮ ਝੀਲ ’ਚ ਦੋ ਦਿਨਾਂ ’ਚ ਵਧਿਆ ਪਾਣੀ ਦਾ ਪੱਧਰ, ਡੈਮ ਪ੍ਰਬੰਧਕਾਂ ਨੇ ਦਿੱਤੇ ਚਿਤਾਵਨੀ ਦੇ ਸੰਦੇਸ਼

ਪੀੜਤ ਪਸ਼ੂ ਪਾਲਕ ਜ਼ੂਰਦੀਨ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਸ ਦੀਆਂ 24 ਕੀਮਤੀ ਮੱਝਾਂ ਅਤੇ ਕੱਟੀਆਂ ਮਰ ਗਈਆਂ ਹਨ, ਜਿਸ ਨਾਲ ਉਸ ਨੂੰ ਕਰੀਬ 40 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਦੂਜੇ ਪੀੜਤ ਸਿਪਾਹੀਦੀਨ ਨੇ ਦੱਸਿਆ ਕਿ ਉਸ ਦੀਆਂ 10 ਮੱਝਾਂ ਦੀ ਵੀ ਮੌਤ ਹੋ ਗਈ ਹੈ। ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਜੇ ਨਿਕਾਸੀ ਨਾਲੇ ਦੀ ਸਮੇਂ ਸਿਰ ਸਫ਼ਾਈ ਕਰਵਾ ਦਿੱਤੀ ਜਾਂਦੀ ਤਾਂ ਇਹ ਵੱਡਾ ਨੁਕਸਾਨ ਟਾਲਿਆ ਜਾ ਸਕਦਾ ਸੀ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਕਰੋੜਾਂ ਦੀ ਹੈਰੋਇਨ ਨਾਲ ਤਸਕਰ ਗ੍ਰਿਫਤਾਰ, ਪੁੱਛਗਿੱਛ ਦੌਰਾਨ ਹੋ ਸਕਦੇ ਵੱਡੇ ਖੁਲਾਸੇ

ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪੀੜਤ ਪਰਿਵਾਰਾਂ ਅਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨੁਕਸਾਨ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਅਤੇ ਨਿਕਾਸੀ ਨਾਲਿਆਂ ਦੀ ਪੱਕੇ ਤੌਰ 'ਤੇ ਸਫ਼ਾਈ ਕਰਵਾਈ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਦੁਖਦਾਈ ਘਟਨਾਵਾਂ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ- ਪੰਜਾਬ ਦੇ ਸਰਹੱਦੀ ਪਿੰਡਾਂ ’ਚ ਖਤਰੇ ਦੀ ਘੰਟੀ, ਲਗਾਤਾਰ ਬਾਰਿਸ਼ ਲਿਆ ਸਕਦੀ ਵੱਡੀ ਆਫਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News