ਕੋਲਡ ਡ੍ਰਿੰਕ ਪੀਣ ਨਾਲ ਕਿਡਨੀ ਨੂੰ ਹੋ ਸਕਦੈ ਨੁਕਸਾਨ

4/9/2020 3:10:53 AM

ਨਵੀਂ ਦਿੱਲੀ- ਜ਼ਿਆਦਾਤਰ ਲੋਕ ਕੋਲਡ ਡ੍ਰਿੰਕ ਦੇ ਬਹੁਤ ਸ਼ੌਕੀਨ ਹੁੰਦੇ ਹਨ। ਇਹ ਵੱਖ-ਵੱਖ ਰੰਗ ਤੇ ਫਲੇਵਰ ਵਿਚ ਵਿਕਦੀ ਹੈ, ਜੋ ਲੋਕਾਂ ਨੂੰ ਕਾਫੀ ਪਸੰਦ ਹੁੰਦੀ ਹੈ। ਜਿੱਥੇ ਕੁਝ ਲੋਕ ਸਨੈਕਸ ਨਾਲ ਸੋਡੇ ਦੀ ਚੁਸਕੀ ਲੈਂਦੇ ਹਨ, ਉੱਥੇ ਹੀ ਕੁਝ ਲੋਕ ਬਾਜ਼ਾਰ ਵਿਚ ਜਾਣ 'ਤੇ ਇਸ ਨੂੰ ਪੀਣ ਤੋਂ ਖੁਦ ਨੂੰ ਰੋਕ ਨਹੀਂ ਸਕਦੇ। ਗਰਮੀ ਦੇ ਮੌਸਮ ਵਿਚ ਕੋਲਡ ਡ੍ਰਿੰਕ ਦੀ ਮੰਗ ਜ਼ਿਆਦਾ ਹੁੰਦੀ ਹੈ ਪਰ ਤੁਸੀਂ ਜਿਸ ਡ੍ਰਿੰਕ ਨੂੰ ਪੀ ਰਹੇ ਹੋ, ਉਸ ਨਾਲ ਤੁਹਾਡੇ ਸਰੀਰ ਨੂੰ ਕੁਝ ਦੇਰ ਲਈ ਠੰਡਕ ਜ਼ਰੂਰ ਮਿਲਦੀ ਹੈ ਪਰ ਇਹ ਤੁਹਾਡੀ ਸਿਹਤ 'ਤੇ ਮਾੜਾ ਅਸਰ ਪਾ ਸਕਦੀ ਹੈ। ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਕੋਲਡ ਡ੍ਰਿੰਕ ਖਾਸ ਤੌਰ 'ਤੇ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਵਿਚ ਬਨਾਉਟੀ ਮਿਠਾਸ ਅਤੇ ਜ਼ਿਆਦਾ ਮਾਤਰਾ 'ਚ ਫਾਸਫੋਰਸ ਹੁੰਦਾ ਹੈ, ਜੋ ਸਿਹਤ ਲਈ ਫਾਇਦੇਮੰਦ ਨਹੀਂ ਹੁੰਦਾ। ਇਸ ਲਈ ਇਸ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ। ਨਿੰਬੂ ਤੇ ਲਾਈਮ ਫਲੇਵਰ ਵਾਲੇ ਹਲਕੇ ਰੰਗ ਦੇ ਸੋਡੇ ਵਿਚ ਜ਼ਿਆਦਾ ਫਾਸਫੋਰਸ ਨਹੀਂ ਹੁੰਦੀ, ਇਸ ਲਈ ਇਨ੍ਹਾਂ ਨੂੰ ਪੀਤਾ ਜਾ ਸਕਦਾ ਹੈ। ਜੇ ਤੁਸੀਂ ਵੀ ਕੋਲਡ ਡ੍ਰਿੰਕ ਪੀਣ ਦੇ ਸ਼ੌਕੀਨ ਹੋ ਤਾਂ ਕਿਡਨੀ ਨਾਲ ਸਬੰਧਤ ਬੀਮਾਰੀਆਂ ਤੋਂ ਬਚਣ ਲਈ ਇਸ ਦੀ ਵਰਤੋਂ ਕਰਨੀ ਬੰਦ ਕਰ ਦਿਓ ਜਾਂ ਸੀਮਿਤ ਮਾਤਰਾ ਵਿਚ ਕਰੋ।

PunjabKesari
ਕਿਡਨੀ ਸਟੋਨ
ਕੋਲਡ ਡ੍ਰਿੰਕ ਕਾਰਬੋਨੇਟ ਵਾਟਰ, ਸ਼ੂਗਰ, ਫ੍ਰਕਟੋਜ਼ ਕਾਰਣ ਸਿਰਪ ਤੇ ਰਸਾਇਣਾਂ ਦਾ ਮਿਸ਼ਰਣ ਹੈ। ਇਸ ਤੋਂ ਇਲਾਵਾ ਇਸ ਵਿਚ ਫਾਸਫੋਰਿਕ ਐਸਿਡ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜਿਸ ਕਾਰਣ ਕਿਡਨੀ ਸਟੋਨ ਦਾ ਖਤਰਾ ਵਧ ਜਾਂਦਾ ਹੈ। ਸੋਡਾ ਪੀਣ ਨਾਲ ਕਿਡਨੀ ਦੀ ਬੀਮਾਰੀ ਵੀ ਹੁੰਦੀ ਹੈ, ਜਿਸ ਨਾਲ ਕਿਡਨੀ ਹੌਲੀ-ਹੌਲੀ ਕੰਮ ਕਰਨਾ ਬੰਦ ਕਰ ਦਿੰਦੀ ਹੈ ਅਤੇ ਅਖੀਰ ਵਿਚ ਫੇਲ ਹੋ ਜਾਂਦੀ ਹੈ। ਇਕ ਅਧਿਐਨ ਅਨੁਸਾਰ ਰੋਜ਼ਾਨਾ 2 ਜਾਂ ਇਸ ਤੋਂ ਜ਼ਿਆਦਾ ਕੋਲਾ ਪੀਣ ਨਾਲ ਕ੍ਰਾਨਿਕ ਕਿਡਨੀ ਡਿਜ਼ੀਜ਼ ਹੋ ਸਕਦੀ ਹੈ।

PunjabKesari
ਔਰਤਾਂ ਲਈ ਜ਼ਿਆਦਾ ਖਤਰਨਾਕ
ਅਧਿਐਨ ਤੋਂ ਪਤਾ ਲੱਗਾ ਹੈ ਕਿ ਕੋਲਡ ਡ੍ਰਿੰਕ ਔਰਤਾਂ ਲਈ ਜ਼ਿਆਦਾ ਖਤਰਨਾਕ ਹੈ। ਇਸ ਵਿਚਲੀ ਬਨਾਉਟੀ ਮਿਠਾਸ ਕਾਰਣ ਔਰਤਾਂ ਵਿਚ ਸਭ ਤੋਂ ਜ਼ਿਆਦਾ ਕਿਡਨੀ ਨਾਲ ਸਬੰਧਤ ਬੀਮਾਰੀਆਂ ਹੁੰਦੀਆਂ ਹਨ।
ਰਿਨਲ ਡਿਸਫੰਕਸ਼ਨ
ਸੋਡੇ ਵਿਚ ਫਾਸਫੋਰਸ ਹੁੰਦਾ ਹੈ। ਲੰਮੇ ਸਮੇਂ ਤਕ ਜ਼ਿਆਦਾ ਮਾਤਰਾ ਵਿਚ ਇਸ ਦੀ ਵਰਤੋਂ ਕਰਨ ਨਾਲ ਕਿਡਨੀ 'ਤੇ ਮਾੜਾ ਅਸਰ ਪੈਂਦਾ ਹੈ ਅਤੇ ਰਿਨਲ ਡਿਸਫੰਕਸ਼ਨ ਦੀ ਸੰਭਾਵਨਾ ਵਧ ਜਾਂਦੀ ਹੈ। ਰੋਜ਼ਾਨਾ 2 ਜਾਂ ਇਸ ਤੋਂ ਘੱਟ ਕੈਲੋਰੀ ਵਾਲਾ ਬਨਾਉਟੀ ਮਿਠਾਸ ਵਾਲਾ ਸੋਡਾ ਪੀਣ ਨਾਲ ਔਰਤਾਂ ਵਿਚ ਕਿਡਨੀ ਫੰਕਸ਼ਨ ਘੱਟ ਹੋਣ ਦਾ ਜੋਖਮ ਦੁੱਗਣਾ ਹੋ ਜਾਂਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Edited By Gurdeep Singh