ਰਾਤ ਨੂੰ ਆਵੇਗੀ ਚੰਗੀ ਨੀਂਦ, ਜੇ ਸੌਣ ਤੋਂ ਪਹਿਲਾਂ ਪੀਓਗੇ ਇਹ ਸਮੂਦੀ

03/28/2020 7:09:40 PM

ਨਵੀਂ ਦਿੱਲੀ (ਇੰਟ.)–ਰਾਤ ਨੂੰ ਸੌਣ ਲਈ ਜਦੋਂ ਤੁਸੀਂ ਲੇਟਦੇ ਹੋ ਅਤੇ ਤੁਹਾਨੂੰ ਨੀਂਦ ਨਹੀਂ ਆਉਂਦੀ ਹੈ ਤਾਂ ਕਰਵਟ ਬਦਲਦੇ-ਬਦਲਦੇ ਤੁਹਾਡੀ ਰਾਤ ਕੱਟ ਜਾਂਦੀ ਹੈ ਪਰ ਨੀਂਦ ਪੂਰੀ ਨਹੀਂ ਹੁੰਦੀ ਅਤੇ ਸਵੇਰੇ ਉੱਠਣ ਤੋਂ ਬਾਅਦ ਅਧੂਰੀ ਨੀਂਦ ਹੋਣ ਕਾਰਨ ਤੁਹਾਨੂੰ ਤਰ੍ਹਾਂ-ਤਰ੍ਹਾਂ ਦੀ ਸਿਹਤ ਸਬੰਧੀ ਸ਼ਿਕਾਇਤ ਹੋਣ ਲੱਗਦੀ ਹੈ। ਹਾਲਾਂਕਿ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਇਕ ਸਮੂਦੀ ਨਾਲ ਕਾਫੀ ਹੱਦ ਤੱਕ ਘੱਟ ਵੀ ਕੀਤਾ ਜਾ ਸਕਦਾ ਹੈ ਅਤੇ ਤੁਸੀਂ ਇਕ ਬਿਹਤਰੀਨ ਨੀਂਦ ਲੈ ਸਕਦੇ ਹੋ।

ਚੰਗੀ ਨੀਂਦ ਆਉਣ ਲਈ ਤੁਹਾਨੂੰ ਸੌਣ ਤੋਂ ਪਹਿਲਾਂ ਇਕ ਸਮੂਦੀ ਬਣਾਉਣੀ ਹੋਵੇਗੀ ਅਤੇ ਉਸ ਨੂੰ ਪੀਣ ਨਾਲ ਤੁਹਾਨੂੰ ਰਾਤ ਨੂੰ ਚੰਗੀ ਨੀਂਦ ਆ ਸਕਦੀ ਹੈ। ਤਾਂ ਚਲੋ ਬਿਨਾਂ ਦੇਰ ਕੀਤੇ ਅਸੀਂ ਤੁਹਾਨੂੰ ਇਕ ਖਾਸ ਸਮੂਦੀ ਬਾਰੇ ਦੱਸਦੇ ਹਾਂ ਅਤੇ ਨਾਲ ਦੇ ਨਾਲ ਇਸ ਨੂੰ ਘਰ ਬਣਾਉਣ ਦੀ ਵਿਧੀ ਬਾਰੇ ਵੀ ਤੁਹਾਨੂੰ ਵਿਸਥਾਰ ਨਾਲ ਦੱਸਿਆ ਜਾਵੇਗਾ।

ਕੀ ਹੈ ਇਸ ਡ੍ਰਿੰਕ ਦਾ ਨਾਂ
ਇਸ ਡ੍ਰਿੰਕ ਨੂੰ ਤੁਸੀਂ ਸਮੂਦੀ ਦੇ ਰੂਪ 'ਚ ਪੀਣ ਲਈ ਇਸਤੇਮਾਲ ਕਰ ਸਕਦੇ ਹੋ ਅਤੇ ਇਸ ਨੂੰ ਬਣਾਉਣ ਵਾਲੀ ਸਮੱਗਰੀ ਵੀ ਲਾਕਡਾਊਨ ਦੌਰਾਨ ਤੁਹਾਨੂੰ ਬਹੁਤ ਆਸਾਨੀ ਨਾਲ ਮਿਲ ਜਾਵੇਗੀ। ਇਸ ਨੂੰ ਬਣਾਉਣਾ ਸਮੂਦੀ ਕਹਿੰਦੇ ਹਨ ਜੋ ਤੁਹਾਨੂੰ ਰਾਤ ਸਮੇਂ ਚੰਗੀ ਨੀਂਦ ਦਿਵਾ ਸਕਦਾ ਹੈ। ਇਸ ਸਮੂਦੀ ਨੂੰ ਬਣਾਉਣ ਲਈ ਕੇਲਾ, ਬਾਦਾਮ ਅਤੇ ਦੁੱਧ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਨ੍ਹਾਂ 'ਚ ਨੀਂਦ ਨੂੰ ਵਧਾਉਣ ਵਾਲੇ ਹਾਰਮੋਨ ਨੂੰ ਸਰਗਰਮ ਕਰਨ ਦਾ ਗੁਣ ਪਾਇਆ ਜਾਂਦਾ ਹੈ, ਜਿਸ ਕਾਰਣ ਜਦੋਂ ਤੁਸੀਂ ਸੌਣ ਤੋਂ ਪਹਿਲਾਂ ਇਸ ਨੂੰ ਪੀਂਦੇ ਹੋ ਤਾਂ ਇਹ ਨੀਂਦ ਵਾਲੇ ਹਾਰਮੋਨ ਨੂੰ ਸਰਗਰਮ ਕਰ ਦਿੰਦਾ ਹੈ ਅਤੇ ਤੁਹਾਨੂੰ ਛੇਤੀ ਹੀ ਨੀਂਦ ਆਉਣ ਲੱਗਦੀ ਹੈ। ਉਥੇ ਹੀ ਇਕ ਬਿਹਤਰੀਨ ਨੀਂਦ ਪਾਉਣ ਨਾਲ ਨਾ ਸਿਰਫ ਤੁਸੀਂ ਇਕ ਤੰਦਰੁਸਤ ਕੁਆਲਿਟੀ ਆਫ ਲਾਈਫ ਦਾ ਆਨੰਦ ਮਾਣ ਸਕਦੇ ਹੋ, ਸਗੋਂ ਤੁਸੀਂ ਆਪਣੀ ਰੁਟੀਨ 'ਚ ਹੋਣ ਵਾਲੇ ਕੰਮ ਨੂੰ ਵੀ ਬਿਨਾਂ ਥਕਾਵਟ ਮਹਿਸੂਸ ਕੀਤੇ ਹੋਏ ਬਹੁਤ ਆਸਾਨੀ ਨਾਲ ਪੂਰਾ ਕਰ ਸਕਦੇ ਹੋ। ਹੇਠਾਂ ਜਾਣੋ ਕਿ ਤੁਸੀਂ ਇਸ ਨੂੰ ਘਰ ਕਿਵੇਂ ਬਣਾ ਸਕਦੇ ਹੋ।

ਸਮੱਗਰੀ
1 ਗਿਲਾਸ ਲਈ
4-5 ਬਦਾਮ
ਇਕ ਕੇਲਾ
1 ਕੱਪ ਦੁੱਧ

ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਕੇਲੇ ਨੂੰ ਛਿਲਕੇ 'ਚੋਂ ਕੱਢ ਕੇ ਉਸ ਨੂੰ ਦੋ ਹਿੱਸਿਆਂ 'ਚ ਕੱਟ ਲਓ।
ਹੁਣ ਜੂਸਰ ਜਾਰ 'ਚ ਇਸ ਨੂੰ ਪਾਉਂਦੇ ਹੋਏ ਉਪਰੋਂ ਬਦਾਮ ਅਤੇ ਦੁੱਧ ਵੀ ਮਿਲਾਓ।
ਹੁਣ ਜੂਸਰ ਨੂੰ ਲਗਭਗ 5 ਮਿੰਟ ਤੱਕ ਚਲਾਓ ਤਾਂ ਕਿ ਇਹ ਇਕ ਚੰਗੀ ਸਮੂਦੀ ਬਣ ਸਕੇ।
ਹੁਣ ਇਕ ਗਿਲਾਸ 'ਚ ਇਸ ਸਮੂਦੀ ਨੂੰ ਪਾ ਕੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ।


Karan Kumar

Content Editor

Related News