ਧੋਤੀ-ਕੁੜਤਾ ਅਤੇ ਪੀਲੀ ਪੱਗ....ਰਾਮ ਮੰਦਰ ਦੇ ਪੁਜਾਰੀਆਂ ਲਈ ਡ੍ਰੈੱਸ ਕੋਡ ਲਾਗੂ

Saturday, Dec 28, 2024 - 03:04 PM (IST)

ਧੋਤੀ-ਕੁੜਤਾ ਅਤੇ ਪੀਲੀ ਪੱਗ....ਰਾਮ ਮੰਦਰ ਦੇ ਪੁਜਾਰੀਆਂ ਲਈ ਡ੍ਰੈੱਸ ਕੋਡ ਲਾਗੂ

ਅਯੁੱਧਿਆ- ਅਯੁੱਧਿਆ ਵਿਚ ਵਿਸ਼ਾਲ ਰਾਮ ਮੰਦਰ ਦੇ ਪੁਜਾਰੀਆਂ ਲਈ ਡ੍ਰੈੱਸ ਕੋਡ ਲਾਗੂ ਕਰ ਦਿੱਤਾ ਗਿਆ ਹੈ। ਹੁਣ ਪੁਜਾਰੀ ‘ਪੀਤਾਂਬਰੀ’ ਪਹਿਨ ਕੇ ਹੀ ਰੋਜ਼ਾਨਾ ਰਾਮਲੱਲਾ ਦੀ ਪੂਜਾ ਕਰਨਗੇ। ਪੁਜਾਰੀ ਚਿੱਟੀ ਧੋਤੀ ਅਤੇ ਕੁੜਤਾ ਪਹਿਨਣਗੇ। ਉਹ ਸਿਰ ’ਤੇ ਪੀਲੀ ਪੱਗ ਬੰਨ੍ਹਣਗੇ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ 25 ਦਸੰਬਰ ਤੋਂ ਇਹ ਡਰੈੱਸ ਕੋਡ ਲਾਗੂ ਕੀਤਾ ਹੈ।

ਦੱਸਣਯੋਗ ਹੈ ਕਿ ਰਾਮ ਮੰਦਰ ’ਚ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਸਮੇਤ ਕੁੱਲ 14 ਪੁਜਾਰੀ ਕੰਮ ਕਰ ਰਹੇ ਹਨ। ਪੁਜਾਰੀਆਂ ਨੂੰ ਮਲਟੀਮੀਡੀਆ ਫੋਨ ਵਰਤਣ ਦੀ ਮਨਾਹੀ ਹੈ। ਸਾਰੇ ਪੁਜਾਰੀਆਂ ਨੂੰ ਡ੍ਰੈੱਸ ਦੇ 2-2 ਸੈੱਟ ਦਿੱਤੇ ਗਏ ਹਨ। ਪੂਜਾ ਲਈ ਪੁਜਾਰੀਆਂ ਦੀ ਡਿਊਟੀ 2 ਗਰੁੱਪਾਂ ’ਚ ਵੰਡੀ ਗਈ ਹੈ। ਹਰ ਗਰੁੱਪ ’ਚ 7-7 ਪੁਜਾਰੀ ਹਨ।

ਪੁਜਾਰੀਆਂ ਨੂੰ ਸਵੇਰ, ਦੁਪਹਿਰ ਤੋਂ ਸ਼ਾਮ ਦੀ ਸ਼ਿਫਟ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਪੁਜਾਰੀ ਰਾਮ ਮੰਦਰ ਦੇ ਨਾਲ ਹੀ ਕੁਬੇਰ ਟਿੱਲਾ ਸਥਿਤ ਸ਼ਿਵਾਲਿਆ ਤੇ ਹਨੂੰਮਾਨ ਮੰਦਰ ’ਚ ਵੀ ਪੂਜਾ ਕਰਨਗੇ। ਇਸ ਕਦਮ ਨਾਲ ਹੁਣ ਰਾਮ ਮੰਦਰ ਦੇ ਪੁਜਾਰੀਆਂ ਦੀ ਪਛਾਣ ਸੌਖੀ ਹੋ ਜਾਵੇਗੀ।


author

Tanu

Content Editor

Related News