ਡ੍ਰੀਮ ਸਿਟੀ ਪ੍ਰਾਜੈਕਟ ਸੂਰਤ ਨੂੰ ਸਭ ਤੋਂ ਸੁਰੱਖਿਅਤ ਹੀਰਾ ਵਪਾਰ ਕੇਂਦਰ ਵਜੋਂ ਉਭਰਨ ''ਚ ਕਰੇਗਾ ਮਦਦ : PM ਮੋਦੀ

Thursday, Sep 29, 2022 - 12:54 PM (IST)

ਡ੍ਰੀਮ ਸਿਟੀ ਪ੍ਰਾਜੈਕਟ ਸੂਰਤ ਨੂੰ ਸਭ ਤੋਂ ਸੁਰੱਖਿਅਤ ਹੀਰਾ ਵਪਾਰ ਕੇਂਦਰ ਵਜੋਂ ਉਭਰਨ ''ਚ ਕਰੇਗਾ ਮਦਦ : PM ਮੋਦੀ

ਸੂਰਤ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਡਾਇਮੰਡ ਰਿਸਰਚ ਐਂਡ ਮਰਕੇਂਟਾਈਲ (ਡ੍ਰੀਮ) ਸ਼ਹਿਰ ਪ੍ਰਾਜੈਕਟ ਨੂੰ ਪੂਰਾ ਹੋਣ ਤੋਂ ਬਾਅਦ ਸੂਰਤ ਦੁਨੀਆ 'ਚ ਸਭ ਤੋਂ ਸੁਰੱਖਿਅਤ ਅਤੇ ਸਹੂਲਤਜਨਕ ਹੀਰਾ ਵਪਾਰ ਕੇਂਦਰ ਦੇ ਰੂਪ 'ਚ ਉਭਰੇਗਾ। ਗੁਜਰਾਤ 'ਚ ਇੱਥੇ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਅਤੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਪਿਛਲੇ 20 ਸਾਲਾਂ 'ਚ ਸੂਰਤ ਨੇ ਕਈ ਗੁਣਾ ਤਰੱਕੀ ਕੀਤੀ ਹੈ। ਸੂਰਤ ਸ਼ਹਿਰ 'ਚ ਇਕ ਹਵਾਈ ਅੱਡਾ ਹਾਸਲ ਕਰਨ ਦੇ ਸੰਘਰਸ਼ ਨੂੰ ਯਾਦ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਉਹ (ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ) ਉਸ ਸਮੇਂ ਯੂ.ਪੀ.ਏ. ਸਰਕਾਰ ਨੂੰ ਇੱਥੇ ਹਵਾਈ ਅੱਡੇ ਦੀ ਜ਼ਰੂਰਤ ਬਾਰੇ ਦੱਸਦੇ ਹੋਏ ਥੱਕ ਗਏ ਸਨ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਕੁਆਰੀਆਂ ਕੁੜੀਆਂ ਨੂੰ ਵੀ ਗਰਭਪਾਤ ਦਾ ਅਧਿਕਾਰ

ਉਨ੍ਹਾਂ ਕਿਹਾ,''ਹੁਣ ਕਈ ਲੋਕ ਇੱਥੇ ਹਵਾਈ ਅੱਡੇ ਤੋਂ ਆਉਂਦੇ ਹਨ ਅਤੇ ਜਾਂਦੇ ਹਨ ਅਤੇ ਇਸ ਨਾਲ ਸ਼ਹਿਰ ਦੇ ਵਿਕਾਸ 'ਚ ਮਦਦ ਮਿਲੀ ਹੈ। ਇਹ ਡਬਲ ਇੰਜਣ ਸਰਕਾਰ ਦਾ ਲਾਭ ਹੈ।'' ਪੀ.ਐੱਮ. ਮੋਦੀ ਨੇ ਕਿਹਾ ਕਿ ਕਈ ਪਰਿਵਾਰ ਸੂਰਤ ਦੇ ਹੀਰਾ ਅਤੇ ਕੱਪੜਾ ਉਦਯੋਗ 'ਤੇ ਨਿਰਭਰ ਹਨ। ਉਨ੍ਹਾਂ ਕਿਹਾ,''ਡ੍ਰੀਮ ਸਿਟੀ ਪ੍ਰਾਜੈਕਟ ਪੂਰਾ ਕਰਨ ਤੋਂ ਬਾਅਦ ਸੂਰਤ ਦੁਨੀਆ 'ਚ ਸਭ ਤੋਂ ਸੁਰੱਖਿਅਤ ਅਤੇ ਸਹੂਲਤਜਨਕ ਹੀਰਾ ਵਪਾਰ ਕੇਂਦਰ ਵਜੋਂ ਉਭਰੇਗਾ।'' ਉਨ੍ਹਾਂ ਇਹ ਵੀ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਦੇ ਅਧੀਨ ਦੇਸ਼ 'ਚ 4 ਕਰੋੜ ਤੋਂ ਵੱਧ ਲੋਕਾਂ ਨੂੰ ਮੁਫ਼ਤ ਇਲਾਜ ਮਿਲ ਚੁੱਕਿਆ ਹੈ ਅਤੇ ਇਨ੍ਹਾਂ 'ਚੋਂ 32 ਲੱਖ ਗੁਜਰਾਤ ਦੇ ਹਨ, ਜਿਨ੍ਹਾਂ 'ਚੋਂ 1.25 ਲੱਖ ਸੂਰਤ ਤੋਂ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News