DRDO ਤਿੰਨ ਮਹੀਨਿਆਂ ’ਚ 500 ਮੈਡੀਕਲ ਆਕਸੀਜਨ ਪਲਾਂਟ ਸਥਾਪਤ ਕਰੇਗਾ: ਰੱਖਿਆ ਮੰਤਰੀ

Wednesday, Apr 28, 2021 - 05:05 PM (IST)

DRDO ਤਿੰਨ ਮਹੀਨਿਆਂ ’ਚ 500 ਮੈਡੀਕਲ ਆਕਸੀਜਨ ਪਲਾਂਟ ਸਥਾਪਤ ਕਰੇਗਾ: ਰੱਖਿਆ ਮੰਤਰੀ

ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਯਾਨੀ ਕਿ ਅੱਜ ਕਿਹਾ ਕਿ ਪੀ. ਐੱਮ. ਕੇਅਰਸ ਫੰਡ ਤੋਂ ਰਾਸ਼ੀ ਅਲਾਟ ਹੋਣ ਦੇ ਤਿੰਨ ਮਹੀਨਿਆਂ ਦੇ ਅੰਦਰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) 500 ਮੈਡੀਕਲ ਆਕਸੀਜਨ ਪਲਾਂਟ ਸਥਾਪਤ ਕਰੇਗਾ। ਮੰਤਰੀ ਨੇ ਟਵੀਟ ਕੀਤਾ ਕਿ ਉਡਾਣ ਦੇ ਸਮੇਂ ਹਲਕੇ ਲੜਾਕੂ ਜਹਾਜ਼ ’ਤੇ ਆਕਸੀਜਨ ਉਤਪਾਦਨ ਲਈ ਡੀ. ਆਰ. ਡੀ. ਓ. ਵਲੋਂ ਵਿਕਸਿਤ ਕੀਤੀ ਗਈ ਮੈਡੀਕਲ ਆਕਸੀਜਨ ਪਲਾਂਟ  (ਐੱਮ. ਓ. ਪੀ.) ਤਕਨਾਲੋਜੀ ਤੋਂ ਹੁਣ ਕੋਵਿਡ-19 ਮਰੀਜ਼ਾਂ ਨਾਲ ਜੁੜੇ ਮੌਜੂਦਾ ਆਕਸੀਜਨ ਸੰਕਟ ਦਾ ਮੁਕਾਬਲਾ ਕਰਨ ’ਚ ਮਦਦ ਮਿਲੇਗੀ। 

PunjabKesari

ਭਾਰਤ ਕੋਰੋਨਾ ਵਾਇਰਸ ਦੇ ਲਗਾਤਾਰ ਤੇਜ਼ੀ ਨਾਲ ਵੱਧਦੇ ਕੇਸਾਂ ਨਾਲ ਜੂਝ ਰਿਹਾ ਹੈ ਅਤੇ ਕਈ ਸੂਬਿਆਂ ਵਿਚ ਮੈਡੀਕਲ ਆਕਸੀਜਨ ਅਤੇ ਬੈੱਡਾਂ ਦੀ ਘਾਟ ਦੇ ਚੱਲਦੇ ਹਸਪਤਾਲ ਭਾਰੀ ਦਬਾਅ ’ਚ ਹਨ। ਡੀ. ਆਰ. ਡੀ. ਓ. ਨੇ ਇਕ ਬਿਆਨ ਵਿਚ ਕਿਹਾ ਹੈ ਕਿ ਐੱਮ. ਓ. ਪੀ. ਤਕਨਾਲੋਜੀ ਬੇਂਗਲੁਰੂ ਦੇ ਟਾਟਾ ਐਡਵਾਂਸਡ ਸਿਸਟਮ ਲਿਮਟਿਡ ਅਤੇ ਕੋਇੰਬਟੂਰ ਦੇ ਟ੍ਰਾਈਡੇਂਟ ਨਿਊਮੈਟਿਕਸ ਨੂੰ ਪਹਿਲਾਂ ਹੀ ਤਬਦੀਲ ਕਰ ਦਿੱਤੀ ਗਈ ਹੈ ਅਤੇ ਉਹ 380 ਪਲਾਂਟ ਲਗਾਉਣਗੇ। ਉਸ ਨੇ ਕਿਹਾ ਕਿ ਇਸ ਤੋਂ ਇਲਾਵਾ ਪ੍ਰਤੀ ਮਿੰਟ 500 ਲੀਟਰ ਉਤਪਾਦਨ ਸਮਰੱਥਾ ਦੇ 120 ਪਲਾਂਟ, ਭਾਰਤੀ ਪੈਟਰੋਲੀਅਮ ਸੰਸਥਾ, ਦੇਹਰਾਦੂਨ ਨਾਲ ਮਿਲ ਕੇ ਕੰਮ ਕਰਨ ਵਾਲੇ ਉਦਯੋਗ ਲਾਉਣਗੇ। ਉਸ ਨੇ ਕਿਹਾ ਕਿ ਡੀ. ਆਰ. ਡੀ. ਓ. ਦਾ ਐੱਮ. ਓ. ਪੀ. ਪ੍ਰਤੀ ਮਿੰਟ 1000 ਲੀਟਰ ਆਕਸੀਜਨ ਦਾ ਉਤਪਾਦਨ ਕਰਦਾ ਹੈ। ਡੀ. ਆਰ. ਡੀ. ਓ. ਨੇ ਕਿਹਾ ਕਿ ਇਹ ਪ੍ਰਣਾਲੀ 5 ਲੀਟਰ ਪ੍ਰਤੀ ਦਿਨ ਦੀ ਪ੍ਰਵਾਹ ਦਰ ਨਾਲ 190 ਮਰੀਜ਼ਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ ਅਤੇ ਯੋਜਨਾ 195 ਸਿਲੰਡਰਾਂ ਦਾ ਰੀਚਾਰਜ ਕਰਦੀ ਹੈ।


author

Tanu

Content Editor

Related News