DPDO ਨੇ ਪੋਖਰਣ ''ਚ ਸਵਦੇਸ਼ੀ ਗਾਇਡੇਡ ਬੰਬ ਦਾ ਕੀਤਾ ਸਫਲ ਪ੍ਰੀਖਣ

05/24/2019 7:47:58 PM

ਜੋਧਪੁਰ— ਭਾਰਤੀ ਹਵਾਈ ਫੌਜ ਨੇ ਸ਼ੁੱਕਰਵਾਰ ਨੂੰ ਥਾਰ ਦੇ ਰੇਗਿਸਤਾਨ 'ਚ ਸਵਦੇਸ਼ੀ ਗਾਇਡੇਡ ਬੰਬ ਦਾ ਸਫਲ ਪ੍ਰੀਖਣ ਕੀਤਾ। ਡੀ.ਆਰ.ਡੀ.ਓ. ਵੱਲੋਂ ਵਿਕਸਿਤ 500 ਕਿਲੋ ਭਾਰੇ ਇਸ ਗਾਇਡੇਡ ਬੰਬ ਨੇ 30 ਕਿਲੋਮੀਟਰ ਦੂਰ ਸਥਿਤ ਆਪਣੇ ਟੀਚੇ 'ਤੇ ਸਟੀਕ ਨਿਸ਼ਾਨਾ ਲਗਾਇਆ। ਇਸ ਤੋਂ ਪਹਿਲਾਂ, ਹਵਾਈ ਫੌਜ ਨੇ ਡੀ.ਆਰ.ਡੀ.ਓ. ਨਾਲ ਮਿਲ ਕੇ ਸੁਖੋਈ ਤੋਂ ਬ੍ਰਾਹਮੋਸ ਮਿਜ਼ਾਇਲ ਦਾ ਸਫਲ ਪ੍ਰੀਖਣ ਕੀਤਾ ਸੀ। ਇਸ ਹਵਾ ਤੋਂ ਸਤਾਹ 'ਤੇ ਮਾਰ ਕਰਨ 'ਚ ਸਮਰੱਥ 2.5 ਟਨ ਭਾਰੇ ਮਿਜ਼ਾਇਲ ਦੀ ਮਾਰੂ ਸਮਰੱਥਾ 300 ਕਿਲੋਮੀਟਰ ਸੀ।


Inder Prajapati

Content Editor

Related News