DRDO ਨੇ ਕੀਤਾ ਵਰਟਿਕਲ ਲਾਂਚ ਮਿਜ਼ਾਈਲ ਦਾ ਲਗਾਤਾਰ ਦੂਜਾ ਸਫ਼ਲ ਪ੍ਰੀਖਣ
Friday, Sep 13, 2024 - 04:12 PM (IST)
ਨਵੀਂ ਦਿੱਲੀ (ਵਾਰਤਾ)- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਅਤੇ ਜਲ ਸੈਨਾ ਨੇ ਓਡੀਸ਼ਾ ਦੇ ਚਾਂਦੀਪੁਰ 'ਚ ਏਕੀਕ੍ਰਿਤ ਟੈਸਟ ਰੇਂਜ ਤੋਂ ਛੋਟੀ ਦੂਰੀ ਦੀ ਸਤ੍ਹਾ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀ ਵਰਟਿਕਲ ਲਾਂਚ ਮਿਜ਼ਾਈਲ ਦਾ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਸਫ਼ਲਤਾਪੂਰਵਕ ਪ੍ਰੀਖਣ ਕੀਤਾ। ਰੱਖਿਆ ਮੰਤਰਾਲਾ ਨੇ ਦੱਸਿਆ ਕਿ ਉਡਾਣ ਪ੍ਰੀਖਣ 'ਚ ਘੱਟੋ ਉੱਚਾਈ 'ਤੇ ਉੱਡ ਰਹੇ ਉੱਚ ਗਤੀ ਵਾਲੇ ਹਵਾਈ ਟੀਚੇ 'ਤੇ ਨਿਸ਼ਾਨਾ ਵਿੰਨ੍ਹਿਆ ਗਿਆ ਅਤੇ ਮਿਜ਼ਾਈਲ ਪ੍ਰਣਾਲੀ ਨੇ ਸਫ਼ਲਤਾਪੂਰਵਕ ਟੀਚੇ ਦਾ ਪਤਾ ਲਗਾ ਕੇ ਉਸ ਨੂੰ ਨਿਸ਼ਾਨਾ ਬਣਾਇਆ। ਇਸ ਪ੍ਰੀਖਣ ਦਾ ਮਕਸਦ ਪ੍ਰਾਕਸਮਿਟੀ ਫਿਊਜ਼ ਅਤੇ ਸੀਕਰ ਸਮੇਤ ਹਥਿਆਰ ਪ੍ਰਣਾਲੀ ਦੇ ਕਈ ਅਪਡੇਟ ਕੀਤੇ ਤੱਤਾਂ ਨੂੰ ਪ੍ਰਮਾਣਿਤ ਕਰਨਾ ਸੀ।
ਸਿਸਟਮ ਦੇ ਪ੍ਰਦਰਸ਼ਨ ਨੂੰ ਆਰ.ਟੀ.ਆਰ. ਚਾਂਦੀਪੁਰ 'ਚ ਤਾਇਨਾਤ ਰਡਾਰ ਇਲੈਕਟ੍ਰੋ-ਆਪਟਿਕਲ ਟਰੈਕਿੰਗ ਸਿਸਟਮ ਅਤੇ ਟੈਲੀਮੈਟਰੀ ਵਰਗੇ ਵੱਖ-ਵੱਖ ਉਪਕਰਣਾਂ ਵਲੋਂ ਸਾਵਧਾਨੀਪੂਰਵਕ ਟਰੈਕ ਅਤੇ ਪੁਸ਼ਟੀ ਕੀਤੀ ਗਈ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਉਪਲੱਬਧੀ ਲਈ ਡੀ.ਆਰ.ਡੀ.ਓ. ਅਤੇ ਜਲ ਸੈਨਾ ਦੀਆਂ ਟੀਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਆਧੁਨਿਕ ਤਕਨਾਲੋਜੀ ਨਾਲ ਲੈੱਸ ਮਿਜ਼ਾਈਲ ਹਥਿਆਰਬੰਦ ਫ਼ੋਰਸਾਂ ਦੀ ਤਾਕਤ ਵਧਾਏਗੀ। ਡੀ.ਆਰ.ਡੀ.ਓ. ਦੇ ਚੇਅਰਮੈਨ ਅਤੇ ਰੱਖਿਆ ਖੋਜ ਤੇ ਵਿਕਾਸ ਸੰਗਠਨ ਦੇ ਸਕੱਤਰ ਡਾ. ਸਮੀਰ ਵੀ. ਕਾਮਤ ਨੇ ਵੀ ਇਸ 'ਚ ਸ਼ਾਮਲ ਵਿਗਿਆਨੀਆਂ ਦੀਆਂ ਟੀਮਾਂ ਨੂੰ ਵਧਾਈ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਮਿਜ਼ਾਈਲ ਪ੍ਰਣਾਲੀ ਦਾ ਵੀਰਵਾਰ ਨੂੰ ਵੀ ਸਫ਼ਲ ਪ੍ਰੀਖਣ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8