ਮਨੁੱਖ ਰਹਿਤ ਪੁਲਾੜ ਗੱਡੀ ‘ਅਭਿਆਸ’ ਦਾ ਸਫਲ ਪ੍ਰੀਖਣ

06/30/2022 11:14:31 AM

ਨਵੀਂ ਦਿੱਲੀ– ਮਨੁੱਖ ਰਹਿਤ ਪੁਲਾੜ ਗੱਡੀ ‘ਅਭਿਆਸ’ ਭਾਵ ਹਾਈ ਸਪੀਡ ਐਕਸਪੈਂਡੇਬਲ ਏਰੀਅਲ ਟਾਰਗੈਟ ਦਾ ਓਡਿਸ਼ਾ ਸਥਿਤ ਚਾਂਦੀਪੁਰ ਏਕੀਕ੍ਰਿਤ ਪ੍ਰੀਖਣ ਰੇਂਜ਼ ਤੋਂ ਬੁੱਧਵਾਰ ਸਫਲ ਪ੍ਰੀਖਣ ਕੀਤਾ ਗਿਆ। 

ਇਸ ਪ੍ਰੀਖਣ ਦੌਰਾਨ ਪੁਲਾੜ ਗੱਡੀ ਨੇ ਜ਼ਮੀਨ ਅਤੇ ਘੱਟ ਉਚਾਈ ’ਤੇ ਸ਼ਾਨਦਾਰ ਪ੍ਰਦਸ਼ਨ ਕੀਤਾ। ਨਿਸ਼ਾਨੇ ਵਾਲੇ ਹਵਾਈ ਜਹਾਜ਼ ’ਤੇ ਪਹਿਲਾਂ ਤੋਂ ਨਿਰਧਾਰਿਤ ਘੱਟ ਉਚਾਈ ਵਾਲੇ ਰਾਹ ’ਚ ਜ਼ਮੀਨ ’ਤੇ ਸਥਿਤ ਕੰਟਰੋਲ ਤਂ ਨਿਸ਼ਾਨਾ ਵਿੰਨ੍ਹਿਆ ਗਿਆ। ਇਸ ਦੀ ਰਾਡਾਰ ਅਤੇ ਇਲੈਕਟ੍ਰੋ-ਆਪਟੀਕਲ ਪ੍ਰਣਾਲੀ ਸਮੇਤ ਵੱਖ-ਵੱਖ ਟ੍ਰੈਕਿੰਗ ਸੈਂਸਰਾਂ ਰਾਹੀਂ ਨਿਗਰਾਨੀ ਕੀਤੀ ਗਈ।

ਇਸ ਪੁਲਾੜ ਗੱਡੀ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ਡਿਜ਼ਾਈਨ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀ. ਆਰ. ਡੀ. ਓ., ਹਥਿਆਰਬੰਦ ਫੋਰਸਾਂ ਅਤੇ ਉਦਯੋਗ ਜਗਤ ਨੂੰ ‘ਅਭਿਆਸ ਦੇ ਸਫਲ ਪ੍ਰੀਖਣ ਲਈ ਵਧਾਈ ਦਿੱਤੀ ਹੈ।


Rakesh

Content Editor

Related News