DRDO ਨੇ ਕੀਤਾ ਪਿਨਾਕਾ ਹਥਿਆਰ ਪ੍ਰਣਾਲੀ ਦਾ ਸਫ਼ਲ ਪ੍ਰੀਖਣ
Saturday, Nov 16, 2024 - 02:09 PM (IST)
ਨੈਸ਼ਨਲ ਡੈਸਕ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ਗਾਇਡਿਡ ਪਿਨਾਕਾ ਹਥਿਆਰ ਪ੍ਰਣਾਲੀ ਦੇ ਉਡਾਣ ਪ੍ਰੀਖਣ ਸਫਲਤਾਪੂਰਵਕ ਪੂਰੇ ਕਰ ਲਏ ਹਨ। ਰੱਖਿਆ ਮੰਤਰਾਲਾ ਨੇ ਵੀਰਵਾਰ ਨੂੰ ਦੱਸਿਆ ਕਿ ਉਡਾਣ ਪ੍ਰੀਖਣ 3 ਪੜਾਵਾਂ ’ਚ ਵੱਖ-ਵੱਖ ਫੀਲਡ ਫਾਇਰਿੰਗ ਰੇਂਜ ’ਚ ਕੀਤੇ ਗਏ। ਇਨ੍ਹਾਂ ਪ੍ਰੀਖਣਾਂ ਦੌਰਾਨ ਕਈ ਨਿਸ਼ਾਨਿਆਂ ਨੂੰ ਫੁੰਡਣ ਲਈ ਰੇਂਜ, ਸਟੀਕਤਾ ਅਤੇ ਸਥਿਰਤਾ ਦਾ ਮੁਲਾਂਕਣ ਰਾਕੇਟਾਂ ਦੇ ਵਿਆਪਕ ਪ੍ਰੀਖਣ ਨਾਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬਾਈਕ 'ਤੇ ਮੇਲਾ ਦੇਖਣ ਨਿਕਲਿਆ 8 ਲੋਕਾਂ ਦਾ ਪਰਿਵਾਰ, ਦੇਖੋ ਹੈਰਾਨ ਕਰਨ ਵਾਲਾ ਵੀਡੀਓ
ਪਿਨਾਕਾ ਮਲਟੀਪਲ ਲਾਂਚ ਰਾਕੇਟ ਸਿਸਟਮ ਲਈ ਸਟੀਕ ਸਟ੍ਰਾਈਕ ਵੇਰੀਐਂਟ ਪੂਰੀ ਤਰ੍ਹਾਂ ਸਵਦੇਸ਼ੀ ਹਥਿਆਰ ਪ੍ਰਣਾਲੀ ਹੈ, ਜਿਸ ਨੂੰ ਰੱਖਿਆ ਖੋਜ ਅਤੇ ਵਿਕਾਸ ਪ੍ਰਯੋਗਸ਼ਾਲਾ, ਉੱਚ ਊਰਜਾ ਸਮੱਗਰੀ ਖੋਜ ਪ੍ਰਯੋਗਸ਼ਾਲਾ, ਜੰਗੀ ਸਮੱਗਰੀ ਦੇ ਨਾਲ ਨਤੀਜੇ ਅਤੇ ਪ੍ਰਯੋਗਾਤਮਕ ਸੰਸਥਾਨ ਦੇ ਸਹਿਯੋਗ ਨਾਲ ਹਥਿਆਰ ਖੋਜ ਅਤੇ ਵਿਕਾਸ ਸੰਸਥਾਨ ਵੱਲੋਂ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8