DRDO ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਚਾਹਵਾਨ ਉਮੀਦਵਾਰ ਕਰਨ ਅਪਲਾਈ
Wednesday, May 19, 2021 - 12:17 PM (IST)
ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.), ਰਿਸਰਚ ਐਂਡ ਇਨੋਵੇਸ਼ਨ ਸੈਂਟਰ (ਆਰ.ਆਈ.ਸੀ.) ਨੇ ਜੂਨੀਅਰ ਰਿਸਰਚ ਫੇਲੋਸ਼ਿਪ ਲਈ ਯੋਗ ਉਮੀਦਵਾਰਾਂ ਲਈ ਭਰਤੀਆਂ ਕੱਢੀਆਂ ਹਨ। ਇਸ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।
ਆਖ਼ਰੀ ਤਾਰੀਖ਼
ਇਛੁੱਕ ਅਤੇ ਯੋਗ ਉਮੀਦਵਾਰ ਇਸ ਫੇਲੋਸ਼ਿਪ ਲਈ 28 ਮਈ 2021 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਮਟੀਰੀਅਲ ਸਾਇੰਸ/ਫਿਜ਼ੀਕਸ/ਅਪਲਾਈਡ ਸਾਇੰਸ ਤੋਂ ਫਰਸਟ ਡਿਜ਼ੀਵਨ ਨਾਲ ਪੋਸਟ ਗਰੈਜੂਏਟ ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਅਪਲਾਈ ਕਰ ਸਕਦੇ ਹਨ। ਜਿਨ੍ਹਾਂ ਉਮੀਦਵਾਰਾਂ ਨੂੰ ਸੰਬੰਧਤ ਫੀਲਡ 'ਚ ਤਜ਼ਰਬਾ ਹੈ, ਉਨ੍ਹਾਂ ਨੂੰ ਪਹਿਲ ਦਿੱਤੀ ਜਾਵੇਗੀ।
ਉਮਰ
ਉਮੀਦਵਾਰਾਂ ਦੀ ਉਮਰ 28 ਸਾਲ ਤੈਅ ਕੀਤੀ ਗਈ ਹੈ, ਜਿਸ 'ਚ ਰਾਖਾਵਾਂਕਰਨ ਕੈਟੇਗਰੀ ਦੇ ਉਮੀਵਾਰਾਂ ਦੀ ਛੋਟ ਦਾ ਪ੍ਰਬੰਧ ਹੈ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਭਰਤੀ ਅਤੇ ਚੋਣ ਨਾਲ ਜੁੜੀ ਪੂਰੀ ਜਾਣਕਾਰੀ ਜਾਰੀ ਨੋਟੀਫਿਕੇਸ਼ਨ 'ਚ ਚੈੱਕ ਕਰ ਸਕਦੇ ਹਨ, ਜੋ ਅਧਿਕਾਰਤ ਵੈੱਬਸਾਈਟ https://www.drdo.gov.in/ 'ਤੇ ਉਪਲੱਬਧ ਹੈ। ਇਸ ਲਈ ਅਪਲਾਈ ਆਫ਼ਲਾਈਨ ਮਾਧਿਅਮ ਨਾਲ ਕਰਨਾ ਹੋਵੇਗਾ। ਨੋਫੀਟਿਕੇਸ਼ਨ ਨਾਲ ਉਪਲੱਬਧ ਐਪਲੀਕੇਸ਼ਨ ਫਾਰਮ ਨੂੰ ਭਰ ਕੇ ਜ਼ਰੂਰੀ ਡਾਕਿਊਮੈਂਟਸ ਨਾਲ 28 ਮਈ ਤੋਂ ਪਹਿਲਾਂ ਦੱਸੇ ਗਏ ਪਤੇ 'ਤੇ ਭੇਜਣਾ ਹੋਵੇਗਾ।
ਪਤਾ (ਐਡਰੈੱਸ)
ਡਾਇਰੈਕਟਰ,
ਰਿਸਰਚ ਐਂਡ ਇਨੋਵੇਸ਼ਨ ਸੈਂਟਰ (ਆਰ.ਆਈ.ਸੀ.),
5th ਫਲੋਰ, IITM ਰਿਸਰਚ ਪਾਰਕ,
ਕਣਗਮ ਰੋਡ, ਤਾਰਾਮਣੀ,
ਚੇਨਈ.600113
ਨੋਟੀਫਿਕੇਸ਼ਨ ਦੇਖਣ ਲਈ ਕਲਿੱਕ ਕਰੋ https://www.drdo.gov.in/sites/default/files/career-vacancy-documents/RIC_JRF_Advt_2021with_forms.pdf