DRDO ਨੇ ਡਰੋਨ ਨਾਲ ਦਾਗ਼ੇ ਜਾਣ ਵਾਲੀ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ
Friday, Jul 25, 2025 - 11:31 AM (IST)

ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਡਰੋਨ ਨਾਲ ਦਾਗ਼ੀ ਜਾਣ ਵਾਲੀ ਇਕ ਮਿਜ਼ਾਈਲ ਦਾ ਆਂਧਰਾ ਪ੍ਰਦੇਸ਼ 'ਚ ਇਕ ਪ੍ਰੀਖਣ ਸਥਾਨ 'ਤੇ ਸਫ਼ਲ ਪ੍ਰੀਖਣ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਪ੍ਰੀਖਣ ਕੁਰਨੂਲ 'ਚ ਕੀਤਾ ਗਿਆ।
ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ,''ਭਾਰਤ ਦੀਆਂ ਰੱਖਿਆ ਸਮਰੱਥਾਵਾਂ ਨੂੰ ਇਕ ਵੱਡੀ ਮਜ਼ਬੂਤੀ ਦਿੰਦੇ ਹੋਏ, ਡੀਆਰਡੀਓ ਨੇ ਆਂਧਰਾ ਪ੍ਰਦੇਸ਼ ਦੇ ਕੁਰਨੂਲ ਸਥਿਤ ਨੈਸ਼ਨਲ ਓਪਨ ਏਰੀਆ ਰੇਂਜ (ਐੱਨਓਏਆਰ) 'ਚ ਮਨੁੱਖ ਰਹਿਤ ਯਾਨ ਨਾਲ ਦਾਗ਼ੇ ਜਾਣ ਵਾਲੀ ਮਾਰਕ ਸਮਰੱਥਾ ਵਾਲੀ ਮਿਜ਼ਾਈਲ (ਯੂਐੱਲਪੀਜੀਐੱਮ)-ਵੀ3 ਦਾ ਸਫ਼ਲ ਪ੍ਰੀਖਣ ਕੀਤਾ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e