DRDO ਨੇ ਰਚਿਆ ਇਤਿਹਾਸ: 1200 ਸੈਕਿੰਡ ਤੱਕ ਹਾਈਪਰਸੋਨਿਕ ਸਕ੍ਰੈਮਜੈੱਟ ਇੰਜਣ ਦਾ ਕੀਤਾ ਸਫਲ ਪ੍ਰੀਖਣ

Sunday, May 10, 2026 - 02:09 AM (IST)

DRDO ਨੇ ਰਚਿਆ ਇਤਿਹਾਸ: 1200 ਸੈਕਿੰਡ ਤੱਕ ਹਾਈਪਰਸੋਨਿਕ ਸਕ੍ਰੈਮਜੈੱਟ ਇੰਜਣ ਦਾ ਕੀਤਾ ਸਫਲ ਪ੍ਰੀਖਣ

ਹੈਦਰਾਬਾਦ : ਭਾਰਤੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਹਾਈਪਰਸੋਨਿਕ ਮਿਜ਼ਾਈਲ ਤਕਨਾਲੋਜੀ ਦੇ ਖੇਤਰ ਵਿੱਚ ਇੱਕ ਵੱਡੀ ਅਤੇ ਇਤਿਹਾਸਕ ਸਫਲਤਾ ਹਾਸਲ ਕੀਤੀ ਹੈ। ਡੀ. ਆਰ. ਡੀ. ਓ. ਦੀ ਹੈਦਰਾਬਾਦ ਸਥਿਤ ਡੀ. ਆਰ. ਡੀ. ਐੱਲ. (DRDL) ਲੈਬ ਨੇ ਇੱਕ 'ਐਕਟਿਵਲੀ ਕੂਲਡ ਫੁੱਲ ਸਕੇਲ ਸਕ੍ਰੈਮਜੈੱਟ ਕੰਬਸਟਰ' ਦਾ 1200 ਸੈਕਿੰਡ (ਲਗਭਗ 20 ਮਿੰਟ) ਤੋਂ ਵੱਧ ਸਮੇਂ ਤੱਕ ਸਫਲ ਪ੍ਰੀਖਣ ਕੀਤਾ ਹੈ। ਇਹ ਪ੍ਰੀਖਣ ਹੈਦਰਾਬਾਦ ਦੀ ਐੱਸ.ਸੀ.ਪੀ.ਟੀ. (SCPT) ਸਹੂਲਤ ਵਿੱਚ ਕੀਤਾ ਗਿਆ, ਜੋ ਕਿ ਭਾਰਤ ਦੇ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਪ੍ਰੋਗਰਾਮ ਲਈ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ। 

ਰੱਖਿਆ ਮੰਤਰੀ ਨੇ ਦਿੱਤੀ ਵਧਾਈ 

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਭਾਰਤ ਦੇ ਰੱਖਿਆ ਪ੍ਰੋਗਰਾਮ ਲਈ ਇੱਕ ਮਜ਼ਬੂਤ ਆਧਾਰ ਦੱਸਿਆ ਹੈ। ਉਨ੍ਹਾਂ ਨੇ ਡੀ.ਆਰ.ਡੀ.ਓ., ਉਦਯੋਗਿਕ ਭਾਈਵਾਲਾਂ ਅਤੇ ਯੂਨੀਵਰਸਿਟੀਆਂ ਦੇ ਯੋਗਦਾਨ ਦੀ ਤਾਰੀਫ਼ ਕਰਦਿਆਂ ਕਿਹਾ ਕਿ "ਇਹ ਤਾਂ ਸਿਰਫ਼ ਸ਼ੁਰੂਆਤ ਹੈ।" ਡੀ.ਆਰ.ਡੀ.ਓ. ਦੇ ਪ੍ਰਧਾਨ ਡਾ. ਸਮੀਰ ਵੀ. ਕਾਮਤ ਨੇ ਵੀ ਇਸ ਸਫਲਤਾ ਲਈ ਪੂਰੀ ਟੀਮ ਨੂੰ ਵਧਾਈ ਦਿੱਤੀ।

ਇਹ ਵੀ ਪੜ੍ਹੋ : ਨਗਰ ਨਿਗਮ ਚੋਣਾਂ: ਹਰਿਆਣਾ ਦੇ ਤਿੰਨ ਜ਼ਿਲ੍ਹਿਆਂ 'ਚ ਅੱਜ ਹੋਵੇਗੀ ਵੋਟਿੰਗ, ਸੁਰੱਖਿਆ ਦੇ ਸਖ਼ਤ ਪ੍ਰਬੰਧ 

ਟੁੱਟਿਆ ਪੁਰਾਣਾ ਰਿਕਾਰਡ 

ਸਰੋਤਾਂ ਅਨੁਸਾਰ, ਇਸ ਤੋਂ ਪਹਿਲਾਂ ਜਨਵਰੀ ਵਿੱਚ 700 ਸੈਕਿੰਡ ਤੱਕ ਦਾ ਪ੍ਰੀਖਣ ਕੀਤਾ ਗਿਆ ਸੀ, ਪਰ ਹੁਣ ਇਸ ਸਮੇਂ ਨੂੰ ਦੁੱਗਣੇ ਤੋਂ ਵੀ ਵੱਧ ਵਧਾ ਕੇ ਭਾਰਤ ਨੇ ਆਪਣੀ ਤਕਨੀਕੀ ਸਮਰੱਥਾ ਦਾ ਲੋਹਾ ਮਨਵਾਇਆ ਹੈ। ਇਸ ਸਕ੍ਰੈਮਜੈੱਟ ਇੰਜਣ ਵਿੱਚ ਭਾਰਤ ਦੁਆਰਾ ਖੁਦ ਤਿਆਰ ਕੀਤਾ ਗਿਆ 'ਤਰਲ ਹਾਈਡਰੋਕਾਰਬਨ ਈਂਧਨ' ਅਤੇ ਉੱਚ ਤਾਪਮਾਨ ਤੋਂ ਬਚਾਉਣ ਵਾਲੀ ਵਿਸ਼ੇਸ਼ 'ਥਰਮਲ ਬੈਰੀਅਰ ਕੋਟਿੰਗ' ਵਰਗੀ ਉੱਨਤ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। 

ਦੁਨੀਆ ਦੇ ਚੋਣਵੇਂ ਦੇਸ਼ਾਂ 'ਚ ਸ਼ਾਮਲ ਹੋਇਆ ਭਾਰਤ 

ਇਸ ਸਫਲ ਪ੍ਰੀਖਣ ਨਾਲ ਭਾਰਤ ਹੁਣ ਅਮਰੀਕਾ, ਰੂਸ ਅਤੇ ਚੀਨ ਵਰਗੇ ਉਨ੍ਹਾਂ ਗਿਣੇ-ਚੁਣੇ ਦੇਸ਼ਾਂ ਦੇ ਕਲੱਬ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਕੋਲ ਹਾਈਪਰਸੋਨਿਕ ਤਕਨਾਲੋਜੀ ਹੈ। ਹਾਈਪਰਸੋਨਿਕ ਮਿਜ਼ਾਈਲਾਂ ਆਵਾਜ਼ ਦੀ ਗਤੀ ਤੋਂ 5 ਗੁਣਾ ਤੇਜ਼ (ਲਗਭਗ 1700 ਮੀਟਰ ਪ੍ਰਤੀ ਸੈਕਿੰਡ) ਚੱਲ ਸਕਦੀਆਂ ਹਨ। ਇੰਨੀ ਤੇਜ਼ ਗਤੀ ਕਾਰਨ ਦੁਸ਼ਮਣ ਦੇ ਰਾਡਾਰ ਜਾਂ ਰੱਖਿਆ ਪ੍ਰਣਾਲੀ ਲਈ ਇਨ੍ਹਾਂ ਨੂੰ ਰੋਕਣਾ ਲਗਭਗ ਅਸੰਭਵ ਹੁੰਦਾ ਹੈ, ਜੋ ਭਾਰਤੀ ਸੈਨਾ ਨੂੰ ਭਵਿੱਖ ਵਿੱਚ ਅਜਿੱਤ ਬਣਾ ਦੇਵੇਗਾ।

ਇਹ ਵੀ ਪੜ੍ਹੋ : ਮਿਡਲ ਈਸਟ 'ਚ ਵਧਿਆ ਤਣਾਅ: ਬ੍ਰਿਟੇਨ ਨੇ ਹੋਰਮੁਜ਼ ਵੱਲ ਤੋਰਿਆ ਆਪਣਾ ਸਭ ਤੋਂ ਘਾਤਕ ਯੁੱਧ ਪੋਤ 'HMS Dragon'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News