ਸੂਰਤ ’ਚ ਵਾਪਰਿਆ ਕੰਝਾਵਾਲਾ ਵਰਗਾ ਕਾਂਡ, ਕਾਰ ਨੇ ਬਾਈਕ ਸਵਾਰ ਨੂੰ 12 ਕਿਲੋਮੀਟਰ ਤੱਕ ਘਸੀਟਿਆ

Wednesday, Jan 25, 2023 - 02:14 PM (IST)

ਸੂਰਤ ’ਚ ਵਾਪਰਿਆ ਕੰਝਾਵਾਲਾ ਵਰਗਾ ਕਾਂਡ, ਕਾਰ ਨੇ ਬਾਈਕ ਸਵਾਰ ਨੂੰ 12 ਕਿਲੋਮੀਟਰ ਤੱਕ ਘਸੀਟਿਆ

ਸੂਰਤ– ਗੁਜਰਾਤ ਦੇ ਡਾਇਮੰਡ ਸਿਟੀ ਸੂਰਤ ’ਚ ਦਿੱਲੀ ਦੇ ਕੰਝਾਵਾਲਾ ਵਰਗੀ ਘਟਨਾ ਵਾਪਰੀ ਹੈ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ’ਚ ਜ਼ਿਲ੍ਹੇ ਦੀ ਪਲਸਾਨਾ ਤਹਿਸੀਲ ’ਚ ਕਾਰ ਚਾਲਕ ਇਕ ਬਾਈਕ ਸਵਾਰ ਨੂੰ 12 ਕਿਲੋਮੀਟਰ ਤੱਕ ਘਸੀਟਦਾ ਲੈ ਗਿਆ। ਬਾਈਕ ਸਵਾਰ ਸਾਗਰ ਪਾਟਿਲ ਦੀ ਮੌਤ ਹੋ ਗਈ। ਪਤੀ ਨਾਲ ਬਾਈਕ ’ਤੇ ਬੈਠੀ ਪਤਨੀ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਘਟਨਾ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਸ ਨੇ ਵੀਡੀਓ ਦੇ ਆਧਾਰ ’ਤੇ ਕਾਰ ਨੂੰ ਕਬਜ਼ੇ ’ਚ ਲੈ ਲਿਆ। ਫਿਲਹਾਲ ਕਾਰ ਚਾਲਕ ਅਜੇ ਫਰਾਰ ਹੈ।

ਜਾਣਕਾਰੀ ਮੁਤਾਬਕ ਪਿੱਛੋਂ ਆ ਰਹੀ ਕਾਰ ਨੇ ਪਹਿਲਾਂ ਪਤੀ-ਪਤਨੀ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਪਤਨੀ ਸੜਕ ’ਤੇ ਡਿੱਗ ਗਈ। ਟੱਕਰ ਦੌਰਾਨ ਪਤੀ ਸਾਗਰ ਪਾਟਿਲ ਕਾਰ ’ਚ ਫਸ ਗਿਆ। ਇਸ ਤੋਂ ਬਾਅਦ ਕਾਰ ਚਾਲਕ ਨੇ ਕਾਰ ਨਹੀਂ ਰੋਕੀ।

ਕਾਰ ਚਾਲਕ ‘ਹਿੱਟ ਐਂਡ ਰਨ’ ਦੇ ਅੰਦਾਜ਼ ਵਿੱਚ ਕਾਰ ਭਜਾਉਂਦਾ ਰਿਹਾ। ਸਾਗਰ ਪਾਟਿਲ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੂੰ ਕਿਸੇ ਰਾਹਗੀਰ ਵਲੋ ਬਣਾਈ ਗਈ ਵੀਡੀਓ ਤੋਂ ਹਿੱਟ ਐਂਡ ਰਨ ਦੀ ਘਟਨਾ ਦਾ ਪਤਾ ਲੱਗਾ।


author

Rakesh

Content Editor

Related News