ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਨਿਸ਼ੰਕ ਦੀ ਸਿਹਤ ਵਿਗੜੀ, ਏਮਜ਼ ’ਚ ਦਾਖ਼ਲ

Tuesday, Jun 01, 2021 - 01:14 PM (IST)

ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਨਿਸ਼ੰਕ ਦੀ ਸਿਹਤ ਵਿਗੜੀ, ਏਮਜ਼ ’ਚ ਦਾਖ਼ਲ

ਨਵੀਂ ਦਿੱਲੀ— ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਦੀ ਸਿਹਤ ਅਚਾਨਕ ਵਿਗੜ ਗਈ। ਜਿਸ ਕਾਰਨ ਉਨ੍ਹਾਂ ਨੂੰ ਅੱਜ ਯਾਨੀ ਕਿ ਮੰਗਲਵਾਰ ਨੂੰ ਏਮਜ਼ ’ਚ ਦਾਖ਼ਲ ਕਰਵਾਇਆ ਗਿਆ ਹੈ। ਡਾ. ਰਮੇਸ਼ ਨਿਸ਼ੰਕ ਨੂੰ ਕੋਰੋਨਾ ਵਾਇਰਸ ਤੋਂ ਠੀਕ ਹੋਣ ਮਗਰੋਂ ਸਮੱਸਿਆਵਾਂ ਦੇ ਚੱਲਦੇ ਏਮਜ਼ ’ਚ ਦਾਖ਼ਲ ਕਰਵਾਇਆ ਗਿਆ ਹੈ। ਏਮਜ਼ ਦੇ ਅਧਿਕਾਰੀਆਂ ਨੇ ਇਸ ਬਾਬਤ ਜਾਣਕਾਰੀ ਦਿੱਤੀ ਹੈ। 

PunjabKesari

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਸੀ. ਬੀ. ਐੱਸ. ਈ. ਸਮੇਤ ਤਮਾਮ ਸਟੇਟ ਬੋਰਡ ਲਈ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ’ਤੇ ਅੱਜ ਫ਼ੈਸਲਾ ਆਉਣਾ ਹੈ। ਹਾਲਾਂਕਿ ਕਿ ਸਿੱਖਿਆ ਮੰਤਰੀ ਦੀ ਸਿਹਤ ਵਿਗੜਨ ਕਾਰਨ ਪ੍ਰੀਖਿਆਵਾਂ ’ਤੇ ਫ਼ੈਸਲਾ ਟਲ ਸਕਦਾ ਹੈ।

PunjabKesari

ਦੱਸ ਦੇਈਏ ਕਿ ਸਿੱਖਿਆ ਮੰਤਰੀ ਬੀਤੇ ਮਹੀਨੇ ਯਾਨੀ ਕਿ 9 ਮਈ ਨੂੰ ਕੋਰੋਨਾ ਵਾਇਰਸ ਤੋਂ ਠੀਕ ਹੋਣ ਮਗਰੋਂ ਘਰ ਪਰਤੇ ਸਨ। ਇਸ ਬਾਬਤ ਉਨ੍ਹਾਂ ਨੇ ਟਵਿੱਟਰ ’ਤੇ ਖ਼ੁਦ ਟਵੀਟ ਕਰ ਕੇ ਜਾਣਕਾਰੀ ਵੀ ਦਿੱਤੀ ਸੀ। ਕੋਰੋਨਾ ਵਾਇਰਸ ਤੋਂ ਉੱਭਰਨ ਤੋਂ ਬਾਅਦ ਹੋਣ ਵਾਲੀਆਂ ਮੁਸ਼ਕਲਾਂ ਦੇ ਚੱਲਦੇ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਨ੍ਹਾਂ ਨੂੰ ਏਮਜ਼ ’ਚ ਦਾਖ਼ਲ ਕੀਤਾ ਗਿਆ ਹੈ। 


author

Tanu

Content Editor

Related News