ਭਾਰਤੀ ਰੇਲਵੇ ਨੇ ‘ਮਿਜ਼ਾਈਲ ਮੈਨ’ ਨੂੰ ਕੀਤਾ ਯਾਦ, ਸਟੇਸ਼ਨ ’ਤੇ ਕਬਾੜ ਨਾਲ ਬਣਾਇਆ ਗੋਲਡਨ ਬੁੱਤ
Tuesday, Jul 27, 2021 - 06:02 PM (IST)
ਬੇਂਗਲੁਰੂ— ਭਾਰਤੀ ਰੇਲਵੇ ਨੇ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ ਨੂੰ ਅਨੋਖੇ ਢੰਗ ਨਾਲ ਆਪਣੀ ਸ਼ਰਧਾਂਜਲੀ ਭੇਟ ਕੀਤੀ ਹੈ। ਭਾਰਤੀ ਰੇਲਵੇ ਦੇ ਦੱਖਣੀ-ਪੱਛਮੀ ਰੇਲਵੇ (ਐੱਸ. ਡਬਲਿਊ. ਆਰ.) ਜ਼ੋਨ ਨੇ ਡਾ. ਕਲਾਮ ਨੂੰ ਸ਼ਰਧਾਂਜਲੀ ਦਿੱਤੀ ਹੈ। ਬੇਂਗਲੁਰੂ ਦੇ ਯਸ਼ਵੰਤਪੁਰ ਕੋਚਿੰਗ ਡਿਪੋ ’ਚ ਭਾਰਤ ਦੇ ‘ਮਿਜ਼ਾਈਲ ਮੈਨ’ ਦਾ 7.8 ਫੁੱਟ ਉੱਚਾ ਬੁੱਤ ਸਥਾਪਤ ਕੀਤਾ ਹੈ। ਇਸ ਨੂੰ ਰੇਲਵੇ ਦੇ ਇੰਜੀਨੀਅਰਾਂ ਨੇ ਡੇਢ ਮਹੀਨੇ ਵਿਚ ਬਣਾ ਕੇ ਤਿਆਰ ਕੀਤਾ ਹੈ।
ਇਹ ਵੀ ਪੜ੍ਹੋ : ਬਰਸੀ 'ਤੇ ਵਿਸ਼ੇਸ਼ : ਅਬਦੁਲ ਕਲਾਮ ਜੀ ਦੇ 10 ਵਿਚਾਰ ਜੋ ਹਮੇਸ਼ਾ ਮਾਰਗ ਦਰਸ਼ਨ ਕਰਦੇ ਰਹਿਣਗੇ
ਇਸ ਬੁੱਤ ਨੂੰ ਬਣਾਉਣ ਲਈ ਅਜਿਹੀਆਂ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ, ਜੋ ਰੇਲਵੇ ਦੇ ਵਰਤੋਂ ਲਾਇਕ ਨਹੀਂ ਸਨ। ਅੱਜ ਡਾ. ਕਲਾਮ ਦਾ ਇਹ ਬੁੱਤ ਸਟੇਸ਼ਨ ਨੇੜਿਓਂ ਲੰਘਣ ਵਾਲੇ ਹਰ ਵਿਅਕਤੀ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ। ਬੁੱਤ ਦੀਆਂ ਤਸਵੀਰਾਂ ਭਾਰਤੀ ਰੇਲਵੇ ਵਲੋਂ ਟਵਿੱਟਰ ’ਤੇ ਸਾਂਝਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਜਿਥੇ ਹਰ ਘਰ ’ਚ ਮਿਲੇਗਾ ਸਾਫ਼ ਪਾਣੀ, ਸੈਲਾਨੀਆਂ ਨੂੰ ਨਹੀਂ ਖਰੀਦਣੀਆਂ ਪੈਣਗੀਆਂ ਬੋਤਲਾਂ
ਡਾ. ਕਲਾਮ ਦੇ ਇਸ ਬੁੱਤ ਦਾ ਵਜ਼ਨ 800 ਕਿਲੋਗ੍ਰਾਮ ਹੈ। ਇਸ ਦੀ ਉੱਚਾਈ 7.8 ਫੁੱਟ ਹੈ। ਇਸ ਵਿਚ ਸਕ੍ਰੈਪ ਸਮੱਗਰੀ ਵਰਤੀ ਗਈ ਹੈ, ਉਨ੍ਹਾਂ ’ਚ ਨਟ-ਬੋਲਟ, ਵਾਇਰ ਦੀ ਰੱਸੀ, ਸਾਬਣ ਦੇ ਕੰਟੇਨਰ ਅਤੇ ਸਪੰਜ ਦੇ ਟੁੱਕੜੇ ਵਰਗੀਆਂ ਚੀਜ਼ਾਂ ਲਾਈਆਂ ਗਈਆਂ ਹਨ। ਇਸ ਨੂੰ ਤਿਆਰ ਕਰਨ ਵਾਲੇ ਮਕੈਨੀਕਲ ਮਹਿਕਮੇ ਦੇ ਇੰਜੀਨੀਅਰਾਂ ਨੇ ਸਭ ਤੋਂ ਪਹਿਲਾਂ ਇਕ ਮਿੱਟੀ ਦਾ ਮਾਡਲ ਤਿਆਰ ਕੀਤਾ ਸੀ। ਜਿਸ ਦੇ ਆਧਾਰ ’ਤੇ ਉਨ੍ਹਾਂ ਨੇ ਨਟ, ਬੋਲਟ ਅਤੇ ਹੋਰ ਧਾਤੂਆਂ ਨੂੰ ਮੋਲਡ ਕਰ ਕੇ ਬੁੱਤ ਦਾ ਰੂਪ ਦਿੱਤਾ।
ਇਹ ਵੀ ਪੜ੍ਹੋ : ਬੋਹੇਮੀਆ ਤੇ ਡਿਨੋ ਜੇਮਸ ਤੋਂ ਪ੍ਰੇਰਣਾ ਲੈ ਕੇ ‘ਰੈਪਰ’ ਦੀ ਦੁਨੀਆ ’ਚ ਧੱਕ ਪਾ ਰਿਹੈ ਇਹ ਕਸ਼ਮੀਰੀ ਮੁੰਡਾ
ਰੇਲਵੇ ਤੋਂ ਮਿਲੀ ਜਾਣਕਾਰੀ ਮੁਤਾਬਕ ਦੱਖਣੀ-ਪੱਛਮੀ ਰੇਲਵੇ ਨੇ ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮ ਨੂੰ ਰੇਲਵੇ ਸਟੇਸ਼ਨ ’ਤੇ ਬੇਹੱਦ ਹੀ ਰਚਨਾਤਮਕ ਢੰਗ ਨਾਲ ਸਨਮਾਨ ਦੇਣ ਦਾ ਕੰਮ ਕੀਤਾ ਹੈ। ਗੋਲਡਨ ਕਲਾਕ੍ਰਿਤੀ ਵਾਲਾ ਡਾ. ਕਲਾਮ ਦਾ ਬੁੱਤ ਰੇਲਵੇ ਸਟੇਸ਼ਨ ’ਤੇ ਰੇਲਵੇ ਟਰੈੱਕ ਦਰਮਿਆਨ ਖਾਲੀ ਥਾਂ ਦਾ ਇਸਤੇਮਾਲ ਕਰਦੇ ਹੋਏ ਸਥਾਪਤ ਕੀਤਾ ਗਿਆ ਹੈ। ਇਸ ਰੇਲਵੇ ਸਟੇਸ਼ਨ ਤੋਂ ਵਿਸਟਾਡੋਮ ਕੋਚ ਅਤੇ ਦੁਰੰਤੋ ਤੇ ਸੰਪਰਕ ਕ੍ਰਾਂਤੀ ਟਰੇਨਾਂ ਰੋਜ਼ਾਨਾ ਆਧਾਰ ’ਤੇ ਔਸਤਨ 200 ਟਰੇਨਾਂ ਲੰਘਦੀਆਂ ਹਨ।