ਏਮਜ਼ ਦੇ ਡਾਇਰੈਕਟਰ ਨੇ ਕੀਤਾ ਸਾਵਧਾਨ! ਬੋਲੇ- ਹੁਣ ਵੀ ਨਾ ਸੰਭਲੇ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ

Tuesday, May 11, 2021 - 10:39 AM (IST)

ਏਮਜ਼ ਦੇ ਡਾਇਰੈਕਟਰ ਨੇ ਕੀਤਾ ਸਾਵਧਾਨ! ਬੋਲੇ- ਹੁਣ ਵੀ ਨਾ ਸੰਭਲੇ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ

ਨੈਸ਼ਨਲ ਡੈਸਕ— ਕੋਰੋਨਾ ਦੀ ਦੂਜੀ ਲਹਿਰ ਕਾਰਨ ਦੇਸ਼ ਵਿਚ ਹਾਹਾਕਾਰ ਮਚੀ ਹੋਈ ਹੈ। ਉੱਥੇ ਹੀ ਵਿਗਿਆਨੀ ਅਜੇ ਵੀ ਕੋਰੋਨਾ ਦੀ ਤੀਜੀ ਲਹਿਰ ਦੀ ਭਵਿੱਖਬਾਣੀ ਕਰ ਰਹੇ ਹਨ। ਵਿਗਿਆਨੀਆਂ ਮੁਤਾਬਕ ਇਹ ਲੋਕਾਂ ਦੀ ਲਾਪਰਵਾਹੀ ਦਾ ਹੀ ਨਤੀਜਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਇੰਨਾ ਕਹਿਰ ਵਰ੍ਹਾ ਰਹੀ ਹੈ। ਦਿੱਲੀ ਸਥਿਤ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਸਾਵਧਾਨ ਕੀਤਾ ਕਿ ਜੇਕਰ ਅਸੀਂ ਹੁਣ ਵੀ ਨਾ ਸੰਭਲੇ ਤਾਂ ਤੀਜੀ ਲਹਿਰ ਵਿਚ ਇਕ ਗਲਤੀ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ ਅਤੇ ਇਸ ਬੀਮਾਰੀ ਦੀ ਲਪੇਟ ’ਚ ਬੱਚੇ ਵੀ ਆ ਸਕਦੇ ਹਨ।

ਇਹ ਵੀ ਪੜ੍ਹੋ: ਟੁੱਟਦੇ ਸਾਹਾਂ ਲਈ ਉਮੀਦ ਦੀ ਕਿਰਨ ‘ਹੇਮਕੁੰਟ ਫਾਊਂਡੇਸ਼ਨ’, ਮੁਫ਼ਤ ਮੁਹੱਈਆ ਕਰਵਾ ਰਹੀ ਮੈਡੀਕਲ ਆਕਸੀਜਨ

ਬੱਚਿਆਂ ਦਾ ਰੱਖਿਆ ਜਾਵੇ ਖ਼ਾਸ ਧਿਆਨ—
ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਏਮਜ਼ ਡਾਇਰੈਕਟਰ ਨੇ ਕਿਹਾ ਕਿ ਪਰਿਵਾਰ ਅਤੇ ਘਰ ਦੇ ਵੱਡੇ, ਬੱਚਿਆਂ ਦਾ ਖ਼ਾਸ ਖਿਆਲ ਰੱਖਣ। ਡਾ. ਗੁਲੇਰੀਆ ਨੇ ਕਿਹਾ ਕਿ ਅਜੇ ਭਾਰਤ ਵਿਚ ਇਸਤੇਮਾਲ ਹੋ ਰਹੇ ਦੋਵੇਂ ਟੀਕੇ ਕੋਵੀਸ਼ੀਲਡ ਅਤੇ ਕੋਵੈਕਸੀਨ ਦਾ ਬੱਚਿਆਂ ’ਤੇ ਟਰਾਇਲ ਹੋ ਰਿਹਾ ਹੈ। ਡਾ. ਗੁਲੇਰੀਆ ਮੁਤਾਬਕ ਅਜੇ ਕੋਵੈਕਸੀਨ ਨੂੰ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਲਾਈ ਜਾ ਸਕਦੀ ਹੈ ਕਿਉਂਕਿ ਜੋ ਟਰਾਇਲ ਹੋਇਆ ਹੈ, ਕੁਝ ਦਿਨਾਂ ਵਿਚ ਉਸ ਦੇ ਨਤੀਜੇ ਆਉਣਗੇ।

ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ’ਚ ਖੁੱਲ੍ਹਿਆ 400 ਬੈੱਡਾਂ ਦਾ ਕੋਵਿਡ ਦੇਖਭਾਲ ਕੇਂਦਰ

ਕੋਰੋਨਾ ਦੀ ਚੇਨ ਨੂੰ ਤੋੜਨਾ ਬੇਹੱਦ ਜ਼ਰੂਰੀ—
ਡਾ. ਗੁਲੇਰੀਆ ਨੇ ਅੱਗੇ ਕਿਹਾ ਕਿ ਜੇਕਰ ਕੋਰੋਨਾ ਦੀ ਤੀਜੀ ਲਹਿਰ ਨੂੰ ਰੋਕਣਾ ਹੈ ਤਾਂ ਇਸ ਵਾਇਰਸ ਦੀ ਚੇਨ ਨੂੰ ਤੋੜਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪਹਿਲੀ ਲਹਿਰ ਵਿਚ ਬਜ਼ੁਰਗ ਅਤੇ ਦੂਜੀ ਲਹਿਰ ਵਿਚ ਨੌਜਵਾਨ ਵਧੇਰੇ ਪ੍ਰਭਾਵਿਤ ਹੋਏ, ਅਜਿਹੇ ਵਿਚ ਤੀਜੀ ਲਹਿਰ ’ਚ ਬੱਚੇ ਵਧੇਰੇ ਪ੍ਰਭਾਵਿਤ ਹੋ ਸਕਦੇ ਹਨ। ਉਨ੍ਹਾਂ ਨੇ ਸਾਫ਼ ਕਿਹਾ ਕਿ ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਉਦੋਂ ਤੱਕ ਬੱਚਿਆਂ ਦਾ ਖ਼ਾਸ ਧਿਆਨ ਰੱਖੋ। ਟੀਕੇ ਦਾ ਟਰਾਇਲ ਖਤਮ ਹੁੰਦੇ ਹੀ ਜਦੋਂ ਵੈਕਸੀਨ ਆ ਜਾਵੇ ਤਾਂ ਬੱਚਿਆਂ ਦਾ ਟੀਕਾਕਰਨ ਜ਼ਰੂਰ ਕਰਵਾਓ, ਤਾਂ ਕਿ ਬੱਚੇ ਘੱਟ ਤੋਂ ਘੱਟ ਵਾਇਰਸ ਦਾ ਸ਼ਿਕਾਰ ਹੋ ਸਕਣ।

ਇਹ ਵੀ ਪੜ੍ਹੋ: ਭਾਜਪਾ ਵਿਧਾਇਕ ਦੀ ਪਤਨੀ ਨੂੰ ਹਸਪਤਾਲ ’ਚ ਨਹੀਂ ਮਿਲਿਆ ਬੈੱਡ, 3 ਘੰਟੇ ਫਰਸ਼ ’ਤੇ ਪਈ ਤੜਫਦੀ ਰਹੀ

ਅਗਲੇ ਕੁਝ ਹਫ਼ਤੇ ਕਾਫੀ ਅਹਿਮ—
ਡਾ. ਗੁਲੇਰੀਆ ਨੇ ਕਿਹਾ ਕਿ ਜੋ ਅੰਕੜੇ ਸਾਹਮਣੇ ਆ ਰਹੇ ਹਨ, ਉਸ ਦੇ ਮੁਤਾਬਕ ਇਸ ਗੱਲ ਦੀ ਸੰਭਾਵਨਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਤੋਂ ਅਗਲੇ 4 ਤੋਂ 6 ਹਫ਼ਤਿਆਂ ਵਿਚ ਦੇਸ਼ ਨੂੰ ਰਾਹਤ ਮਿਲ ਸਕਦੀ ਹੈ। 15 ਜਾਂ 20 ਮਈ ਨੂੰ ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਕੋਰੋਨਾ ਮਾਮਲੇ ਘੱਟ ਹੋਣਗੇ। ਹਾਲਾਂਕਿ ਪੂਰਬੀ ਸੂਬਿਆਂ ’ਚ ਵਾਇਰਸ ਅਜੇ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਨੂੰ ਹਰਾਉਣਾ ਹੈ ਤਾਂ ਮਾਸਕ ਜ਼ਰੂਰ ਪਹਿਨੋ ਅਤੇ ਸਮਾਜਿਕ ਦੂਰੀ ਦਾ ਵੀ ਖ਼ਾਸ ਧਿਆਨ ਰੱਖਿਆ ਜਾਵੇ। ਜ਼ਿਆਦਾ ਜ਼ਰੂਰੀ ਹੋਵੇ ਤਾਂ ਹੀ ਘਰੋਂ ਬਾਹਰ ਨਿਕਲਿਆ ਜਾਵੇ। 

ਇਹ ਵੀ ਪੜ੍ਹੋ: ਦੇਸ਼ 'ਚ ਕੋਰੋਨਾ ਜੰਗ ਜਿੱਤਣ ਲਈ ਹੁਣ ਤੱਕ 17 ਕਰੋੜ ਤੋਂ ਵੱਧ ਲੋਕਾਂ ਨੂੰ ਲਾਈ ਗਈ 'ਵੈਕਸੀਨ'


author

Tanu

Content Editor

Related News