ਡਾ. ਅੰਬੇਡਕਰ ਦੇ ਮੁੰਬਈ ਰਿਹਾਇਸ਼ ''ਚ ਭੰਨਤੋੜ, ਸ਼ੱਕੀ ਗ੍ਰਿਫਤਾਰ

7/8/2020 11:18:41 PM

ਮੁੰਬਈ (ਭਾਸ਼ਾ) : ਮੱਧ ਮੁੰਬਈ ਦੇ ਦਾਦਰ ਸਥਿਤ ਡਾ. ਭੀਮਰਾਵ ਅੰਬੇਡਕਰ ਦੀ ਹਿਰਾਇਸ਼ ਰਾਜਗ੍ਰਹਿ 'ਚ ਹੋਈ ਭੰਨਤੋੜ ਦੀ ਘਟਨਾ ਦੇ ਸਬੰਧ ਵਿਚ ਪੁਲਸ ਨੇ ਇਕ ਸ਼ੱਕੀ ਵਿਅਕਤੀ ਨੂੰ ਬੁੱਧਵਾਰ ਹਿਰਾਸਤ 'ਚ ਲਿਆ। ਭੰਨਤੋੜ ਦੀ ਇਹ ਘਟਨਾ ਮੰਗਲਵਾਰ ਰਾਤ ਹੋਈ। 
ਪੁਲਸ ਨੇ ਦੱਸਿਆ ਕਿ ਰਾਜਗ੍ਰਹਿ ਦੇ ਪਰਿਸਰ 'ਚ ਇਕ ਵਿਅਕਤੀ ਨੇ ਪ੍ਰਵੇਸ਼ ਕਰ ਖਿੜਕੀਆਂ 'ਤੇ ਪੱਥਰ ਮਾਰੇ, ਸੀ. ਸੀ. ਟੀ. ਵੀ. ਕੈਮਰਿਆਂ ਤੇ ਗਮਲਿਆਂ 'ਚ ਲੱਗੇ ਪੌਦਿਆਂ ਨੂੰ ਨੁਕਸਾਨ ਪਹੁੰਚਾਇਆ। ਦਾਦਰ ਦੀ ਹਿੰਦੂ ਕਲੋਨੀ ਸਥਿਤ ਇਹ 2 ਮੰਜ਼ਿਲਾ ਬੰਗਲਾ ਅੰਬੇਡਕਰ ਅਜਾਇਬਘਰ ਹੈ, ਜਿੱਥੇ ਬਾਬਾ ਸਾਹਿਬ ਦੀਆਂ ਕਿਤਾਬਾਂ, ਉਨ੍ਹਾਂ ਦੀ ਅਸਤੀਆਂ ਤੇ ਉਨ੍ਹਾਂ ਦੇ ਜੀਵਨ ਨਾਲ ਜੁੜੀ ਹੋਰ ਵਸਤੂਆਂ ਸੁਰੱਖਿਅਤ ਰੱਖੀਆਂ ਗਈਆਂ ਹਨ। ਰਾਜਗ੍ਰਹਿ 'ਚ ਉਨ੍ਹਾਂ ਦੀ ਨੂੰਹ ਤੇ ਉਸਦੇ ਪੋਤੇ ਵੰਚਿਤ ਬਹੁਜਨ ਆਘਾੜੀ ਨੇਤਾ ਪ੍ਰਕਾਸ਼ ਅੰਬੇਡਕਰ, ਆਨੰਦਰਾਵ ਅੰਬੇਡਕਰ ਤੇ ਭੀਮਰਾਵ ਅੰਬੇਡਕਰ ਵੀ ਰਹਿੰਦੇ ਹਨ। ਹਮਲੇ ਦੇ ਸਮੇਂ ਪ੍ਰਕਾਸ਼ ਅਕੋਲਾ ਵਿਚ ਸੀ।
ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਇਸ ਘਟਨਾ ਸ਼ਾਮਲ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਪੁਲਸ ਨੂੰ ਦੋਸ਼ੀਆਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਹੈ। ਠਾਕਰੇ ਨੇ ਕਿਹਾ ਕਿ ਸਰਕਾਰ ਰਾਜਗ੍ਰਹਿ ਦੇ ਅਪਮਾਨ ਨੂੰ ਬਰਦਾਸ਼ਤ ਨਹੀਂ ਕਰੇਗੀ।


Gurdeep Singh

Content Editor Gurdeep Singh