ਬਿਨਾਂ ਮੰਗੇ ਦਾਜ ਮਿਲਣ ''ਤੇ ਕੋਰਟ ਪੁੱਜਾ ਜਵਾਈ, ਫਿਰ ਜੋ ਹੋਇਆ ਸੁਣ ਹੋਵੋਗੇ ਹੈਰਾਨ
Saturday, Nov 09, 2024 - 06:21 PM (IST)
ਨੈਸ਼ਨਲ ਡੈਸਕ- ਦੇਸ਼ 'ਚ ਦਾਜ ਮੰਗਣ 'ਤੇ ਪੁਲਸ ਕੇਸ ਹੁੰਦਾ ਤਾਂ ਸੁਣਿਆ ਹੋਵੇਗਾ ਪਰ ਜ਼ਬਰਦਸਤੀ ਦਾਜ ਦੇਣ 'ਤੇ ਜਵਾਈ ਵਲੋਂ ਸਹੁਰੇ ਪਰਿਵਾਰ 'ਤੇ ਕੇਸ ਕਰਨ ਦਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ। ਇਹ ਹੈਰਾਨ ਕਰਨ ਵਾਲਾ ਮਾਮਲਾ ਦਿੱਲੀ ਦਾ ਹੈ। ਦਰਅਸਲ ਬਿਨਾਂ ਮੰਗੇ ਦਾਜ ਦੇਣ ਦੇ ਦੋਸ਼ 'ਚ ਪਤੀ ਨੇ ਆਪਣੀ ਪਤਨੀ ਦੇ ਪਰਿਵਾਰ ਵਾਲਿਆਂ ਖ਼ਿਲਾਫ਼ ਹੀ ਕੇਸ ਕਰ ਦਿੱਤਾ ਅਤੇ ਮਾਮਲਾ ਕੋਰਟ ਪਹੁੰਚ ਗਿਆ ਪਰ ਬਾਅਦ 'ਚ ਇਸ ਦੀ ਸੱਚਾਈ ਕੁਝ ਹੋਰ ਹੀ ਸਾਹਮਣੇ ਆਈ। ਦਰਅਸਲ ਦਿੱਲੀ 'ਚ ਐਡੀਸ਼ਨਲ ਜੱਜ ਨਵਜੀਤ ਬੁੱਧੀਰਾਜਾ ਮੈਜਿਸਟ੍ਰੇਟ ਕੋਰਟ ਦੇ ਸਾਲ 2022 ਦੇ ਜੁਲਾਈ ਮਹੀਨੇ 'ਚ ਦਿੱਤੇ ਫ਼ੈਸਲੇ ਦੀ ਮੁੜ ਵਿਚਾਰ ਪਟੀਸ਼ਨ 'ਤੇ ਸੁਣਵਾਈ ਕਰ ਰਹੇ ਸਨ। ਇਸ 'ਚ ਦਾਜ ਦੇਣ ਦੇ ਦੋਸ਼ 'ਚ ਪਤੀ ਨੇ ਸਹੁਰੇ ਪਰਿਵਾਰ ਵਾਲਿਆਂ ਯਾਨੀ ਪਤਨੀ ਦੇ ਮਾਤਾ-ਪਿਤਾ ਅਤੇ ਭਰਾ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੀ ਮੰਗ ਨੂੰ ਖਾਰਜ ਕਰ ਦਿੱਤਾ। ਦਰਅਸਲ ਵਿਅਕਤੀ ਨੇ ਦੋਸ਼ ਲਗਾਇਆ ਸੀ ਕਿ ਉਸ ਨੂੰ ਬਿਨਾਂ ਮੰਗੇ ਹੀ ਦਾਜ ਦਿੱਤਾ ਗਿਆ ਹੈ। ਇਸ ਖ਼ਿਲਾਫ਼ ਉਸ ਨੇ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਉਸ ਨੇ ਕਦੇ ਦਾਜ ਹੀ ਨਹੀਂ ਮੰਗਿਆ ਫਿਰ ਵੀ ਉਸ ਦੇ ਬੈਂਕ ਅਕਾਊਂਟ 'ਚ ਇਕ ਵਾਰ 25 ਹਜ਼ਾਰ ਅਤੇ ਦੂਜੀ ਵਾਰ 46,500 ਰੁਪਏ ਦੀ ਰਾਸ਼ੀ ਭੇਜੀ ਗਈ। ਸੁਣਵਾਈ ਕਰਦੇ ਹੋਏ ਕੋਰਟ ਨੇ ਕਿਹਾ ਕਿ ਜਦੋਂ ਤੱਕ ਮੁਕੱਦਮੇ ਦੌਰਾਨ ਦੋਹਾਂ ਪੱਖਾਂ ਵਲੋਂ ਸਬੂਤ ਪੇਸ਼ ਨਹੀਂ ਕੀਤੇ ਜਾਂਦੇ ਹਨ, ਉਦੋਂ ਤੱਕ ਦਾਜ ਦੀ ਮੰਗ ਕੀਤੀ ਗਈ ਸੀ ਜਾਂ ਨਹੀਂ, ਇਸ 'ਤੇ ਫ਼ੈਸਲਾ ਨਹੀਂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ
ਹਾਲਾਂਕਿ ਕੋਰਟ ਨੇ ਇਹ ਵੀ ਕਿਹਾ ਕਿ ਬੈਂਕ ਅਕਾਊਂਟ 'ਚ ਪੈਸੇ ਭੇਜਣ ਵਾਲੇ ਬਿਆਨ ਨੂੰ ਆਧਾਰ ਮੰਨਣਾ ਗਲਤ ਹੋਵੇਗਾ। ਸੁਣਵਾਈ ਦੌਰਾਨ ਜੱਜ ਨਵਜੀਤ ਬੁੱਧੀਰਾਜਾ ਨੇ ਵੱਡੀ ਜਾਣਕਾਰੀ ਦਿੱਤੀ। ਸੁਣਵਾਈ ਦੌਰਾਨ ਰਿਕਾਰਡ 'ਚ ਇਹ ਵੀ ਸਾਹਮਣੇ ਆਇਆ ਕਿ ਪਤੀ 'ਤੇ ਸਹੁਰੇ ਪਰਿਵਾਰ ਵਾਲਿਆਂ ਵਲੋਂ ਬੇਰਹਿਮੀ ਦਾ ਮਾਮਲਾ ਚੱਲ ਰਿਹਾ ਸੀ। ਜੱਜ ਨਵਜੀਤ ਨੇ ਕਿਹਾ ਕਿ ਪਟੀਸ਼ਨਕਰਤਾ ਦੇ ਸਹੁਰੇ ਪਰਿਵਾਰ ਨੇ ਪਹਿਲਾਂ ਹੀ ਉਸ ਖ਼ਿਲਾਫ਼ ਪਤਨੀ ਨਾਲ ਬੇਰਹਿਮੀ ਦੇ ਮਾਮਲੇ 'ਚ ਕੇਸ ਦਰਜ ਕਰਵਾਇਆ ਸੀ। ਹਾਲਾਂਕਿ ਜੱਜ ਨੇ ਇਹ ਵੀ ਕਿਹਾ ਕਿ ਸਹੁਰੇ ਵਾਲਿਆਂ ਨੇ ਐੱਫ.ਆਈ.ਆਰ. ਦਰਜ ਕਰਦੇ ਸਮੇਂ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਨੇ ਵਿਅਕਤੀ ਨੂੰ ਦਾਜ ਦਿੱਤਾ ਸੀ। ਦੱਸਣਯੋਗ ਹੈ ਕਿ ਬਿਨਾਂ ਮੰਗੇ ਦਾਜ ਦੇਣਾ ਵੀ ਅਪਰਾਧ ਹੈ। ਅਜਿਹੇ 'ਚ ਅਦਾਲਤ ਨੇ ਕਿਹਾ ਕਿ ਵਿਅਕਤੀ ਨੂੰ ਕੋਰਟ ਤੋਂ ਲੁਕਾਇਆ ਕਿ ਉਸ ਦੀ ਪਤਨੀ ਅਤੇ ਸਹੁਰੇ ਵਾਲਿਆਂ ਨੇ ਵੀ ਉਸ ਖ਼ਿਲਾਫ਼ ਸ਼ਿਕਾਇਤ ਕਰਵਾ ਰੱਖੀ ਹੈ। ਨਾਲ ਹੀ ਕੋਰਟ ਨੇ ਇਸ ਪਟੀਸ਼ਨ ਨੂੰ ਬੇਬੁਨਿਆਦ ਦੱਸਦੇ ਹੋਏ ਖਾਰਜ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8