ਦਾਜ ਦੇ ਲਾਲਚੀ ਸਹੁਰਿਆਂ ਦੀ ਕਰਤੂਤ, ਨੂੰਹ ਦਾ ਕਤਲ ਕਰ ਕੇ ਲਾਸ਼ ਕੀਤੀ ਗਾਇਬ

09/09/2019 10:21:41 AM

ਹਾਜੀਪੁਰ (ਵਾਰਤਾ)— ਬਿਹਾਰ ਦੇ ਵੈਸ਼ਾਲੀ ਜ਼ਿਲੇ ਵਿਚ ਸਰਾਏ ਥਾਣਾ ਖੇਤਰ ਦੇ ਬੋਅਰੀਆ ਪਿੰਡ 'ਚ ਦਾਜ ਲਈ ਵਿਆਹੁਤਾ  ਦਾ ਕਤਲ ਕਰ ਕੇ ਲਾਸ਼ ਨੂੰ ਗਾਇਬ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ 3 ਸਾਲ ਪਹਿਲਾਂ ਮੁਜ਼ੱਫਰਪੁਰ ਜ਼ਿਲੇ ਲਈ ਕਰਜਾ ਥਾਣਾ ਖੇਤਰ ਦੀ ਮਾਲਾ ਕੁਮਾਰੀ (25) ਦਾ ਵਿਆਹ ਬੋਅਰੀਆ ਪਿੰਡ ਵਾਸੀ ਕ੍ਰਿਸ਼ਣਨੰਦਨ ਸਿੰਘ ਦੇ ਪੁੱਤਰ ਮੁਕੇਸ਼ ਕੁਮਾਰ ਸਿੰਘ ਨਾਲ ਹੋਇਆ ਸੀ। ਦਾਜ 'ਚ ਮੋਟਰਸਾਈਕਲ ਨਾ ਦੇਣ ਨੂੰ ਲੈ ਕੇ ਸਹੁਰਾ ਪਰਿਵਾਰ ਮਾਲਾ ਨੂੰ ਲਗਾਤਾਰ ਤੰਗ-ਪਰੇਸ਼ਾਨ ਕਰ ਰਹੇ ਸਨ। 
ਸੂਤਰਾਂ ਨੇ ਦੱਸਿਆ ਕਿ ਮੁਕੇਸ਼ ਦੇ ਪਰਿਵਾਰ ਦਾ ਦਾਜ ਲਾਲਚ ਇੰਨਾ ਕੁ ਵਧ ਗਿਆ ਸੀ ਕਿ ਉਨ੍ਹਾਂ ਲੋਕਾਂ ਨੇ ਕੱਲ ਦੇਰ ਰਾਤ ਮਾਲਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤੀ ਅਤੇ ਲਾਸ਼ ਨੂੰ ਗਾਇਬ ਕਰ ਦਿੱਤਾ। ਇਸ ਸਿਲਸਿਲੇ ਵਿਚ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦੇ ਬਿਆਨ ਦੇ ਆਧਾਰ 'ਤੇ ਸੰਬੰਧਤ ਥਾਣੇ ਵਿਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਮੁਕੇਸ਼ ਅਤੇ ਉਸ ਦੇ ਭਰਾ ਸਮੇਤ ਸਾਰੇ ਦੋਸ਼ੀ ਫਰਾਰ ਹਨ। ਪੁਲਸ ਨੇ ਮੁਕੇਸ਼ ਦੇ ਪਿਤਾ ਕ੍ਰਿਸ਼ਣਨੰਦਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਲਾਸ਼ ਦੀ ਬਰਾਮਦਗੀ ਅਤੇ ਫਰਾਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।


Tanu

Content Editor

Related News