ਨਵੇਂ ਭਾਜਪਾ ਪ੍ਰਧਾਨ ਨੂੰ ਲੈ ਕੇ ਦੁਚਿੱਤੀ, ਤਰੀਕ ਅੱਗੇ ਵਧੀ!

Friday, Jan 17, 2025 - 09:03 PM (IST)

ਨਵੇਂ ਭਾਜਪਾ ਪ੍ਰਧਾਨ ਨੂੰ ਲੈ ਕੇ ਦੁਚਿੱਤੀ, ਤਰੀਕ ਅੱਗੇ ਵਧੀ!

ਨੈਸ਼ਨਲ ਡੈਸਕ- ਭਾਜਪਾ ਹਾਈਕਮਾਨ ਨੇ ਸਪੱਸ਼ਟ ਸੰਕੇਤ ਦਿੱਤੇ ਸਨ ਕਿ ਜੇ. ਪੀ. ਨੱਡਾ ਦੀ ਥਾਂ ਨਵਾਂ ਪਾਰਟੀ ਪ੍ਰਧਾਨ ਜਨਵਰੀ ਦੇ ਅਖੀਰ ਤੱਕ ਨਿਯੁਕਤ ਕਰ ਦਿੱਤਾ ਜਾਵੇਗਾ। 25 ਤੋਂ ਵੱਧ ਰਾਜਾਂ ਵਿਚ ਸੰਗਠਨਾਤਮਕ ਚੋਣਾਂ ਪੂਰੀਆਂ ਹੋਣ ਵਿਚ ਦੇਰੀ ਕਾਰਨ ਤਰੀਕ ਵਿਚ ਥੋੜ੍ਹਾ ਬਦਲਾਅ ਕੀਤਾ ਗਿਆ ਸੀ। 15 ਅਕਤੂਬਰ ਨੂੰ ਕੇ. ਲਕਸ਼ਮਣ ਦੀ ਨਿਯੁਕਤੀ ਨਾਲ ਹੀ ਰਾਸ਼ਟਰੀ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ, ਇਸ ਲਈ ਇਹ ਸਪੱਸ਼ਟ ਸੀ ਕਿ ਇਸ ਵਿਚ ਦੇਰੀ ਹੋਵੇਗੀ। ਫਿਰ ਵੀ, ਇਕ ਸਮਾਂ ਹੱਦ ਨਿਰਧਾਰਤ ਕੀਤੀ ਗਈ ਸੀ ਅਤੇ ਸੂਤਰਾਂ ਨੇ ਸੰਕੇਤ ਦਿੱਤਾ ਕਿ ਨੱਡਾ ਦੇ ਉੱਤਰਾਧਿਕਾਰੀ ਦੀ ਨਿਯੁਕਤੀ ਫਰਵਰੀ ਦੇ ਸ਼ੁਰੂ ਤੱਕ ਕਰ ਦਿੱਤੀ ਜਾਵੇਗੀ।

ਪਰ ਹੁਣ ਇਹ ਸਾਹਮਣੇ ਆ ਰਿਹਾ ਹੈ ਕਿ ਇਹ ਪ੍ਰਕਿਰਿਆ ਫਰਵਰੀ ਦੇ ਅਖੀਰ ਜਾਂ ਮਾਰਚ ਦੇ ਸ਼ੁਰੂ ਤੱਕ ਪੂਰੀ ਹੋ ਸਕਦੀ ਹੈ। ਇਸ ਦੇ ਕਈ ਕਾਰਨ ਹਨ, ਜਿਵੇਂ ਕਿ ਦਿੱਲੀ ਚੋਣਾਂ, ਜਿੱਥੇ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੇ ਗੜ੍ਹ ਨੂੰ ਤੋੜਨ ਲਈ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਹੈ ਅਤੇ ਕਈ ਰਾਜਾਂ ਵਿਚ ਢੁੱਕਵੇਂ ਪ੍ਰਧਾਨਾਂ ਦੀ ਚੋਣ ਕਰਨ ਦੀ ਦੁਚਿੱਤੀ, ਜਿੱਥੇ ਪਾਰਟੀ ਵਿਧਾਨ ਸਭਾ ਚੋਣਾਂ ਵਿਚ ਜਾਂ ਹੋਰ ਕਿਸੇ ਤਰ੍ਹਾਂ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ।

ਦੂਜਾ ਕਾਰਨ ਇਹ ਹੈ ਕਿ ਹਾਈਕਮਾਨ 2029 ਦੀਆਂ ਲੋਕ ਸਭਾ ਚੋਣਾਂ ਤੱਕ ਇਹ ਤੈਅ ਨਹੀਂ ਕਰ ਸਕੀ ਹੈ ਕਿ ਪਾਰਟੀ ਦੀ ਅਗਵਾਈ ਦਲਿਤ ਨੂੰ ਸੌਂਪੀ ਜਾਵੇ ਜਾਂ ਨਾ। ਰਾਜ ਸਭਾ ਵਿਚ ਬਹਿਸ ਤੋਂ ਬਾਅਦ ਦਲਿਤਾਂ ਦਾ ਮੁੱਦਾ ਗਰਮਾ ਗਿਆ ਹੈ। ਇਸ ਗੱਲ ’ਤੇ ਵੀ ਬਹਿਸ ਹੋ ਰਹੀ ਹੈ ਕਿ ਵਿਅਕਤੀ ਦੱਖਣ ਦਾ ਹੋਣਾ ਚਾਹੀਦਾ ਹੈ ਜਾਂ ਨਹੀਂ। 1980 ਵਿਚ ਆਪਣੀ ਸਥਾਪਨਾ ਦੇ ਬਾਅਦ ਤੋਂ ਭਾਜਪਾ ਨੇ 11 ਪ੍ਰਧਾਨ ਦੇਖੇ ਹਨ ਅਤੇ ਬੰਗਾਰੂ ਲਕਸ਼ਮਣ ਨੂੰ ਛੱਡ ਕੇ, ਜੋ ਥੋੜ੍ਹੇ ਸਮੇਂ ਲਈ ਪ੍ਰਧਾਨ ਰਹੇ, ਕੋਈ ਵੀ ਹੋਰ ਜਾਤਾਂ ਤੋਂ ਨਹੀਂ ਰਿਹਾ।


author

Rakesh

Content Editor

Related News