ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਪਲਟੀ, ਪੈ ਗਿਆ ਚੀਕ-ਚਿਹਾੜਾ

Thursday, Jun 19, 2025 - 05:17 AM (IST)

ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਪਲਟੀ, ਪੈ ਗਿਆ ਚੀਕ-ਚਿਹਾੜਾ

ਮੋਤੀਹਾਰੀ- ਬਿਹਾਰ ਦੇ ਪੂਰਬੀ ਚੰਪਾਰਣ ਦੇ ਪਠਾਹੀ ਥਾਣਾ ਖੇਤਰ ਵਿਚ ਬੁੱਧਵਾਰ ਨੂੰ ਇਕ ਬੱਸ ਹਾਦਸੇ ਵਿਚ 15 ਯਾਤਰੀ ਜ਼ਖਮੀ ਹੋ ਗਏ। ਪੁਲਸ ਸੂਤਰਾਂ ਅਨੁਸਾਰ ਇਹ ਹਾਦਸਾ ਪਠਾਹੀ ਦੇ ਜਿਹੁਲੀ ਘਾਟ ਨੇੜੇ ਵਾਪਰਿਆ। ਯਾਤਰੀਆਂ ਨਾਲ ਭਰੀ ਬਫਰਨੀ ਟਰਾਂਸਪੋਰਟ ਦੀ ਬੱਸ ਦੇ ਡਰਾਈਵਰ ਨੇ ਇਕ ਤਿੱਖੇ ਮੋੜ ’ਤੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਬੱਸ ਸੜਕ ਦੇ ਕਿਨਾਰੇ ਪਲਟ ਗਈ। ਇਸ ਹਾਦਸੇ ’ਚ 15 ਯਾਤਰੀ ਜ਼ਖਮੀ ਹੋ ਗਏ।

ਘਟਨਾ ਤੋਂ ਤੁਰੰਤ ਬਾਅਦ ਪਿੰਡ ਵਾਸੀਆਂ ਨੇ ਜ਼ਖਮੀਆਂ ਨੂੰ ਨਿੱਜੀ ਵਾਹਨਾਂ ਅਤੇ ਐਂਬੂਲੈਂਸਾਂ ਵਿਚ ਸਥਾਨਕ ਵਾਧੂ ਸਿਹਤ ਕੇਂਦਰ ਅਤੇ ਸ਼ਿਵਹਰ ਦੇ ਸੀ. ਐੱਸ. ਸੀ. ਪਹੁੰਚਾਇਆ। ਜ਼ਖਮੀਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਸਾਰੇ ਯਾਤਰੀਆਂ ਦੀ ਸਥਿਤੀ ਖਤਰੇ ਬਾਹਰ ਦੱਸੀ ਜਾ ਰਹੀ ਹੈ।


author

Rakesh

Content Editor

Related News