ਸ਼ਰਧਾਲੂਆਂ ਲਈ ਖੁੱਲ੍ਹੇ ਹੇਮਕੁੰਟ ਸਹਿਬ ਅਤੇ ਲਕਸ਼ਮਣ ਮੰਦਰ ਦੇ ਕਪਾਟ
Friday, Sep 04, 2020 - 08:26 PM (IST)
ਚਮੋਲੀ - ਚਮੋਲੀ ਜ਼ਿਲ੍ਹੇ 'ਚ ਸਮੁੰਦਰ ਤਲ ਤੋਂ 15225 ਫੁੱਟ ਦੀ ਉਚਾਈ 'ਤੇ ਸਥਿਤ ਹੇਮਕੁੰਟ ਸਾਹਿਬ ਗੁਰਦੁਆਰਾ ਅਤੇ ਦਿਗਪਾਲ ਲਕਸ਼ਮਣ ਮੰਦਰ ਦੇ ਕਪਾਟ ਅੱਜ ਸਵੇਰੇ ਸ਼ੁੱਕਰਵਾਰ ਨੂੰ ਕਰੀਬ 9 ਵਜੇ ਸ਼ਰਧਾਲੂਆਂ ਦੇ ਦਰਸ਼ਨ ਲਈ ਖੋਲ੍ਹ ਦਿੱਤੇ ਗਏ।
ਅੱਜ ਸਵੇਰੇ ਘਾਂਘਰਿਆ ਤੋਂ ਹੁਕਮਨਾਮਾ ਲੈ ਕੇ ਪੰਜ ਪਿਆਰਾਂ ਦੀ ਅਗਵਾਈ 'ਚ ਇਸ ਸਾਲ ਦਾ ਪਹਿਲਾ ਜੱਥਾ ਹੇਮਕੁੰਟ ਸਾਹਿਬ ਪਹੁੰਚਿਆ। ਪਹਿਲਾਂ ਜੱਥੇ 'ਚ ਸੀਮਤ ਗਿਣਤੀ 'ਚ ਸ਼ਰਧਾਲੂ ਹੇਮਕੁੰਟ ਸਾਹਿਬ ਪੁੱਜੇ। ਸਵੇਰੇ 9 ਵਜੇ ਹੇਮਕੁੰਟ ਸਹਿਬ ਗੁਰਦੁਆਰੇ ਅਤੇ ਲਕਸ਼ਮਣ ਮੰਦਰ ਦੇ ਕਪਾਟ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੋਲ੍ਹੇ ਗਏ।
ਗੁਰਦੁਆਰਿਆਂ 'ਚ ਸਵੇਰ ਤੋਂ ਹੀ ਗੁਰੂਗ੍ਰੰਥ ਸਾਹਿਬ ਨੂੰ ਸਪਤਖੰਡ ਤੋਂ ਲਿਆ ਕੇ ਗੁਰਦੁਆਰੇ 'ਚ ਸਥਾਪਤ ਕਰ ਸ਼ਬਦ ਕੀਰਤਨ ਦਾ ਪ੍ਰਬੰਧ ਕੀਤਾ ਗਿਆ। ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਧਿਕਾਰੀਆਂ ਵਲੋਂ ਯਾਤਰੀਆਂ ਨੂੰ ਸਰੋਪਾ ਭੇਂਟ ਕੀਤਾ ਗਿਆ। ਗੁਰਦੁਆਰਾ ਮੁੱਖ ਪ੍ਰਬੰਧਕ ਸਰਦਾਰ ਸੇਵਾ ਸਿੰਘ ਨੇ ਦੱਸਿਆ ਕਿ ਕੋਰੋਨਾ ਇਨਫੈਕਸ਼ਨ ਦੇ ਚੱਲਦੇ ਇਸ ਸਾਲ ਇੱਥੇ ਸੀਮਤ ਗਿਣਤੀ 'ਚ ਸਥਾਨਕ ਲੋਕਾਂ ਦੇ ਨਾਲ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਅਧਿਕਾਰੀ ਅਤੇ ਸੇਵਾਦਾਰ ਮੌਜੂਦ ਰਹੇ। ਕੋਵਿਡ-19 ਦੇ ਚੱਲਦੇ ਇਸ ਵਾਰ ਹੇਮਕੁੰਟ ਸਾਹਿਬ ਅਤੇ ਲਕਸ਼ਮਣ ਮੰਦਰ ਦੀ ਯਾਤਰਾ ਤਿੰਨ ਮਹੀਨੇ ਦੇਰੀ ਨਾਲ ਸ਼ੁਰੂ ਹੋ ਰਹੀ ਹੈ।