'ਸ਼ਰਾਬਬੰਦੀ 'ਤੇ ਘਰ-ਘਰ ਸਰਵੇਖਣ ਕਰਨਾ ਪੈਸੇ ਦੀ ਬਰਬਾਦੀ'': ਸੁਸ਼ੀਲ ਮੋਦੀ

Sunday, Dec 03, 2023 - 10:43 AM (IST)

'ਸ਼ਰਾਬਬੰਦੀ 'ਤੇ ਘਰ-ਘਰ ਸਰਵੇਖਣ ਕਰਨਾ ਪੈਸੇ ਦੀ ਬਰਬਾਦੀ'': ਸੁਸ਼ੀਲ ਮੋਦੀ

ਪਟਨਾ— ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਜ ਸਭਾ ਮੈਂਬਰ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਹੈ ਕਿ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਸ਼ਰਾਬਬੰਦੀ ਦੇ ਹੱਕ 'ਚ ਹਨ ਤਾਂ ਇਕ ਵਾਰ ਫਿਰ ਸ਼ਰਾਬਬੰਦੀ 'ਤੇ ਘਰ-ਘਰ ਜਾ ਕੇ ਸਰਵੇਖਣ ਕਰਨਾ ਪੈਸੇ ਦੀ ਬਰਬਾਦੀ ਹੈ।
"ਭਾਜਪਾ ਨੇ ਹਮੇਸ਼ਾ ਸ਼ਰਾਬਬੰਦੀ ਦਾ ਸਮਰਥਨ ਕੀਤਾ"

ਇਹ ਵੀ ਪੜ੍ਹੋ : Results Live : 4 ਸੂਬਿਆਂ ਦੀਆਂ ਵਿਧਾਨ ਸਭਾ ਦੀਆਂ ਵੋਟਾਂ ਦੀ ਗਿਣਤੀ ਹੋਈ ਸ਼ੁਰੂ
ਸੁਸ਼ੀਲ ਮੋਦੀ ਨੇ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਜੇਕਰ ਸਰਵੇਖਣ ਕਰਵਾਉਣਾ ਹੀ ਸੀ ਤਾਂ ਜਾਤੀ ਜਨਗਣਨਾ ਸਰਵੇਖਣ 'ਚ ਹੀ ਸ਼ਰਾਬਬੰਦੀ ਨਾਲ ਜੁੜੇ ਸਵਾਲਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹਮੇਸ਼ਾ ਹੀ ਸ਼ਰਾਬਬੰਦੀ ਦਾ ਸਮਰਥਨ ਕੀਤਾ ਹੈ ਪਰ ਸਰਕਾਰ ਇਸ ਨੂੰ ਲਾਗੂ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਸ਼ਰੇਆਮ ਸ਼ਰਾਬ ਵਿਕ ਰਹੀ ਹੈ। ਹੋਮ ਡਿਲੀਵਰੀ ਕੀਤੀ ਜਾ ਰਹੀ ਹੈ। ਸ਼ਰਾਬਬੰਦੀ ਥਾਣਿਆਂ ਅਤੇ ਪ੍ਰਸ਼ਾਸਨ ਲਈ ਨਾਜਾਇਜ਼ ਕਮਾਈ ਦਾ ਸਾਧਨ ਬਣ ਗਈ ਹੈ। ਮੋਦੀ ਨੇ ਕਿਹਾ ਕਿ ਮਨਾਹੀ ਦੇ ਬਾਵਜੂਦ ਹਰ ਪਿੰਡ 'ਚ ਨਾਜਾਇਜ਼ ਸ਼ਰਾਬ ਦਾ ਧੰਦਾ ਚੱਲ ਰਿਹਾ ਹੈ। ਸਰਕਾਰ ਦੂਜੇ ਰਾਜਾਂ ਤੋਂ ਨਜਾਇਜ਼ ਸ਼ਰਾਬ ਦੇ ਧੰਦੇ ਨੂੰ ਰੋਕ ਨਹੀਂ ਸਕੀ, ਨਹੀਂ ਤਾਂ ਹੁਣ ਤੱਕ 75 ਲੱਖ ਲੀਟਰ ਦੇਸੀ ਸ਼ਰਾਬ ਸਮੇਤ 2 ਕਰੋੜ 16 ਲੱਖ ਲੀਟਰ ਸ਼ਰਾਬ ਜ਼ਬਤ ਕੀਤੀ ਜਾ ਚੁੱਕੀ ਹੈ, ਸਰਕਾਰ ਦੱਸੇ ਕਿ ਇਹ ਕਿੱਥੋਂ ਆਈ ਹੈ।

ਇਹ ਵੀ ਪੜ੍ਹੋ : ਹਰਿਆਣਾ ’ਤੇ ਵੀ ਅਸਰ ਪਾ ਸਕਦੇ ਹਨ ਰਾਜਸਥਾਨ ਦੇ ਚੋਣ ਨਤੀਜੇ!
ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ 6 ਲੱਖ 27 ਹਜ਼ਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ 'ਚੋਂ 80 ਫ਼ੀਸਦੀ ਜ਼ਮਾਨਤ 'ਤੇ ਹਨ। ਪਰ, ਸਿਰਫ 1,522 ਲੋਕਾਂ ਨੂੰ ਹੀ ਸਜ਼ਾ ਹੋ ਪਾਈ ਹੈ, ਜੋ ਕੁੱਲ ਗ੍ਰਿਫ਼ਤਾਰੀਆਂ ਦਾ 0.0002 ਪ੍ਰਤੀਸ਼ਤ ਹੈ। ਉਨ੍ਹਾਂ ਕਿਹਾ ਕਿ ਸਰਵੇ 'ਚ ਕੌਣ ਕਹੇਗਾ ਕਿ ਸ਼ਰਾਬਬੰਦੀ ਗਲਤ ਹੈ ਤਾਂ ਇਸ 'ਤੇ ਅਰਬਾਂ ਰੁਪਏ ਖਰਚ ਕਰਨ ਦਾ ਕੀ ਯੋਗਤਾ ਹੈ। ਸ਼ਰਾਬਬੰਦੀ ਕਾਰਨ ਬਿਹਾਰ ਨੂੰ ਹਰ ਸਾਲ 10 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਅਜੇ ਤੱਕ ਸਰਕਾਰ ਇਸ ਦੀ ਭਰਪਾਈ ਲਈ ਕੋਈ ਵਿਕਲਪ ਨਹੀਂ ਲੱਭ ਸਕੀ ਹੈ।

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News