ਗਧਾ ਮੇਲਾ ਬਣਿਆ ਚਰਚਾ ਦਾ ਵਿਸ਼ਾ, 1 ਲੱਖ 85 ਹਜ਼ਾਰ ''ਚ ਵਿਕਿਆ ''ਸਲਮਾਨ''
Friday, Nov 01, 2024 - 05:47 PM (IST)
ਚਿਤਰਕੂਟ (ਵਾਰਤਾ)- ਦੀਵਾਲੀ ਦੇ ਦੂਜੇ ਦਿਨ ਲੱਗਣ ਵਾਲਾ ਗਧਾ ਮੇਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮੇਲੇ 'ਚ ਸਲਮਾਨ ਖਾਨ ਨਾਂ ਦੇ ਇਕ ਗਧੇ ਨੂੰ ਇਕ ਲੱਖ 85 ਹਜ਼ਾਰ ਰੁਪਏ 'ਚ ਖਰੀਦਿਆ ਗਿਆ। ਮੇਲੇ 'ਚ ਜਿੱਥੇ ਇਕ ਪਾਸੇ ਧਰਮ ਅਤੇ ਅਧਿਆਤਮ ਨਾਲ ਜੁੜੀਆਂ ਗਤੀਵਿਧੀਆਂ ਦਾ ਬੋਲਬਾਲਾ ਰਹਿੰਦਾ ਹੈ, ਉੱਥੇ ਹੀ ਉੱਤਰ ਪ੍ਰਦੇਸ਼ ਦੇ ਚਿਤਰਕੂਟ 'ਚ ਲੱਗਣ ਵਾਲਾ ਗਧਾ ਮੇਲਾ ਵੀ ਲੋਕਾਂ ਲਈ ਚਰਚਾ ਦਾ ਵਿਸ਼ਾ ਹੁੰਦਾ ਹੈ। ਜ਼ਿਲ੍ਹੇ 'ਚ ਕਈ ਪ੍ਰਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ 'ਚ ਆਏ ਵੱਖ-ਵੱਖ ਨਸਲਾਂ ਦੇ ਗਧਿਆਂ ਨੂੰ ਖਰੀਦਣ-ਵੇਚਣ ਦੇ ਵੱਡੇ ਕੇਂਦਰ ਵਜੋਂ ਵਿਕਸਿਤ ਇਸ ਗਧੇ ਮੇਲੇ 'ਚ ਵੱਖ-ਵੱਖ ਕੱਦ-ਕਾਠੀਆਂ ਦੇ ਗਧੇ ਦੇਖਣ ਲਈ ਲੋਕਾਂ ਦੀ ਕਾਫ਼ੀ ਭੀੜ ਲੱਗੀ ਹੁੰਦੀ ਹੈ।
ਇਹ ਵੀ ਪੜ੍ਹੋ : ਘਰ ਦੇ ਬਾਹਰ ਦੀਵਾਲੀ ਮਨਾ ਰਹੇ ਚਾਚੇ-ਭਤੀਜੇ ਨੂੰ ਗੋਲੀਆਂ ਨਾਲ ਭੁੰਨਿਆ, ਪਹਿਲਾਂ ਛੂਹੇ ਪੈਰ
ਚਿਤਰਕੂਟ 'ਚ ਮਨਦਾਕਿਨੀ ਨਦੀ ਦੇ ਕਿਨਾਰੇ ਲੱਗਣ ਵਾਲੇ ਗਧੇ ਮੇਲੇ 'ਚ ਇਸ ਵਾਰ ਲਗਭਗ 1000 ਗਧੇ ਆਏ, ਜਦੋਂ ਕਿ ਪਿਛਲੇ ਸਾਲ ਲਗਭਗ 2000 ਗਧੇ ਇਕੱਠੇ ਹੋਏ ਸਨ। ਗਧਾ ਮੇਲੇ ਦੇ ਠੇਕੇਦਾਰ ਰਮੇਸ਼ ਪਾਂਡੇ ਨੇ ਦੱਸਿਆ ਕਿ ਕਈ ਤਰ੍ਹਾਂ ਦੇ ਇਨ੍ਹਾਂ ਗਧਿਆਂ ਦੀ ਕੀਮਤ 18 ਹਜ਼ਾਰ ਤੋਂ ਲੈ ਕੇ 1,85,000 ਰੁਪਏ ਤੱਕ ਰਹੀ। ਸਲਮਾਨ ਖਾਨ ਨਾਂ ਦਾ ਗਧਾ ਇਕ ਲੱਖ 85 ਹਜ਼ਾਰ ਰੁਪਏ ਵਿਕਿਆ, ਜਦੋਂ ਕਿ ਸ਼ਾਹਰੁਖ ਖਾਨ ਨਾਂ ਦਾ ਗਧਾ 1,25,000 'ਚ ਵਿਕਿਆ। ਇੱਥੇ ਕਈ ਗਧਿਆਂ ਦਾ ਨਾਂ ਫਿਲਮੀ ਹਸਤੀਆਂ ਹੀਰੋ-ਹੀਰੋਇਨ ਦੇ ਨਾਂ 'ਤੇ ਰੱਖੇ ਗਏ ਸਨ। ਗਧਾ ਵਪਾਰੀ ਪਾਂਡੇ ਨੇ ਦੱਸਿਆ ਕਿ ਲੱਖਾਂ ਰੁਪਏ ਦੇ ਲੈਣ-ਦੇਣ ਦੇ ਬਾਵਜੂਦ ਇਸ ਮਾਮਲੇ 'ਚ ਸੁਰੱਖਿਆ ਦੇ ਕੋਈ ਇੰਤਜ਼ਾਮ ਨਾ ਹੋਣ ਨਾਲ ਵਪਾਰੀ ਕਾਫ਼ੀ ਚਿੰਤਤ ਅਤੇ ਪਰੇਸ਼ਾਨ ਦਿੱਸੇ। ਦੂਰ-ਦੂਰ ਤੋਂ ਆਉਣ ਵਾਲੇ ਗਧੇ ਵਪਾਰੀਆਂ ਲਈ ਪ੍ਰਸ਼ਾਸਨ ਵਲੋਂ ਕੋਈ ਸਹੂਲਤ ਵੀ ਉਪਲੱਬਧ ਨਹੀਂ ਕਰਵਾਈ ਗਈ ਸੀ। ਚਿਤਰਕੂਟ 'ਚ ਲੱਗਣ ਵਾਲਾ ਇਹ ਗਧਾ ਮੇਲਾ ਗਧੇ ਦਾ ਵਪਾਰ ਕਰਨ ਵਾਲਿਆਂ ਲਈ ਮੁਨਾਫ਼ਾ ਕਮਾਉਣ ਦਾ ਮੌਕਾ ਲੈ ਕੇ ਆਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8