ਰਾਮ ਮੰਦਰ ਨੂੰ ਇਕ ਦਿਨ 'ਚ ਆਇਆ ਕਰੋੜਾਂ ਦਾ ਦਾਨ, ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ

Wednesday, Jan 24, 2024 - 01:07 PM (IST)

ਰਾਮ ਮੰਦਰ ਨੂੰ ਇਕ ਦਿਨ 'ਚ ਆਇਆ ਕਰੋੜਾਂ ਦਾ ਦਾਨ, ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ

ਅਯੁੱਧਿਆ- ਅਯੁੱਧਿਆ 'ਚ ਨਵੇਂ ਬਣੇ ਰਾਮ ਮੰਦਰ ਨੂੰ 23 ਜਨਵਰੀ ਨੂੰ 3 ਕਰੋੜ 17 ਲੱਖ ਰੁਪਏ ਦਾ ਦਾਨ ਮਿਲਿਆ। ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਦੇ ਮੈਂਬਰ ਅਨਿਲ ਮਿਸ਼ਰਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਥੇ ਹੀ ਇਸ ਤੋਂ ਪਹਿਲਾਂ ਅਯੁੱਧਿਆ 'ਚ ਦਰਸ਼ਨ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਭਾਰੀ ਗਿਣਤੀ ਨੂੰ ਦੇਖਦੇ ਹੋਏ ਮੰਦਰ ਪ੍ਰਸ਼ਾਸਨ ਨੇ ਦਰਸ਼ਨ ਦਾ ਸਮਾਂ ਵਧਾਉਣ ਦਾ ਫ਼ੈਸਲਾ ਕੀਤਾ ਹੈ। ਹੁਣ ਸ਼ਰਧਾਲੂ ਰਾਤ 10 ਵਜੇ ਤੱਕ ਰਾਮਲੱਲਾ ਦੇ ਦਰਸ਼ਨ ਕਰ ਸਕਣਗੇ।

ਇਹ ਵੀ ਪੜ੍ਹੋ : ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਰਾਮਲੱਲਾ ਨੇ ਝਪਕਾਈਆਂ ਪਲਕਾਂ, ਵਾਇਰਲ ਹੋ ਰਿਹਾ ਵੀਡੀਓ

ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਦੇ ਮੈਂਬਰ ਅਨਿਲ ਮਿਸ਼ਰਾ ਨੇ ਬੁੱਧਵਾਰ ਨੂੰ ਦੱਸਿਆ ਕਿ ਰਾਮ ਮੰਦਰ ਨੂੰ 23 ਜਨਵਰੀ ਨੂੰ 3 ਕਰੋੜ 17 ਲੱਖ ਰੁਪਏ ਦਾ ਦਾਨ ਮਿਲਿਆ। ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਰਾਮ ਮੰਦਰ ਦੇਸ਼ ਭਰ 'ਚ ਭਗਵਾਨ ਰਾਮ ਦੇ ਭਗਤਾਂ ਲਈ ਇਕ ਪ੍ਰਮੁੱਖ ਧਾਰਮਿਕ ਸਥਾਨ ਬਣਨ ਦੀ ਉਮੀਦ ਹੈ। ਉਮੀਦ ਹੈ ਕਿ ਕਰੋੜਾਂ ਲੋਕ ਰਾਮ ਮੰਦਰ 'ਚ ਆਉਣਗੇ ਅਤੇ ਨਕਦ ਜਾਂ ਹੋਰ ਵਸਤੂ ਵਜੋਂ ਉਦਾਰਤਾਪੂਰਨ ਦਾਨ ਦੇਣਗੇ। ਟਰੱਸਟ ਨੇ ਦਾਅਵਾ ਕੀਤਾ ਕਿ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਲਈ ਉਸ ਨੂੰ ਪਹਿਲੇ ਹੀ 5 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਦਾਨ ਪ੍ਰਾਪਤ ਹੋ ਚੁੱਕਿਆ ਹੈ। ਦੱਸਣਯੋਗ ਹੈ ਕਿ ਕਈ ਵਪਾਰਕ ਅਤੇ ਰਾਜਨੀਤਕ ਹਸਤੀਆਂ, ਬਾਲੀਵੁੱਡ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੇ ਅਯੁੱਧਿਆ 'ਚ ਰਾਮ ਮੰਦਰ ਲਈ ਯੋਗਦਾਨ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

DIsha

Content Editor

Related News