ਟਰੰਪ ਟਵਿੱਟਰ ''ਤੇ ਹੋਏ ਬੈਨ ਤਾਂ ਫੋਲੋਅਰਜ਼ ਦੀ ਰੇਸ ''ਚ ਅੱਗੇ ਨਿਕਲੇ PM ਮੋਦੀ, ਦੁਨੀਆ ''ਚ ਬਣੇ ਨੰਬਰ-1
Sunday, Jan 10, 2021 - 03:09 PM (IST)
ਨਵੀਂ ਦਿੱਲੀ- ਅਮਰੀਕਾ ਦੇ ਕੈਪਿਟਲ ਹਿਲ 'ਚ ਹੋਈ ਹਿੰਸਾ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿੱਟਰ ਅਕਾਊਂਟ ਸਥਾਈ ਰੂਪ ਨਾਲ ਸਸਪੈਂਡ ਕਰ ਦਿੱਤਾ ਹੈ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫੋਲੋਅਰਜ਼ ਦੀ ਰੇਸ 'ਚ ਅੱਗੇ ਨਿਕਲ ਗਏ ਹਨ। ਹੁਣ ਟਵਿੱਟਰ 'ਤੇ ਪ੍ਰਧਾਨ ਮੰਤਰੀ ਸਭ ਤੋਂ ਵੱਧ ਫੋਲੋ ਕੀਤੇ ਜਾਣ ਵਾਲੇ ਸਰਗਰਮ ਰਾਜਨੇਤਾ ਬਣ ਗਏ ਹਨ। ਟਰੰਪ ਦੇ ਸੈਂਕੜੇ ਸਮਰਥਕਾਂ ਨੇ ਸ਼ੁੱਕਰਵਾਰ ਨੂੰ ਕੈਪਿਟਲ ਹਿਲ 'ਤੇ ਘੇਰਾਬੰਦੀ ਕਰ ਕੇ ਹਿੰਸਾ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਦੇ ਟਵਿੱਟਰ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਿਸ ਦਾ ਫ਼ਾਇਦਾ ਪ੍ਰਧਾਨ ਮੰਤਰੀ ਮੋਦੀ ਨੂੰ ਹੋਇਆ। ਟਵਿੱਟਰ 'ਤੇ ਮੌਜੂਦਾ ਸਮੇਂ ਪੀ.ਐੱਮ. ਮੋਦੀ ਦੇ 64.7 ਮਿਲੀਅਨ ਫੋਲੋਅਰਜ਼ ਹਨ, ਜਦੋਂ ਕਿ ਟਰੰਪ ਦੇ 88.7 ਮਿਲੀਅਨ ਫੋਲੋਅਰਜ਼ ਸਨ ਪਰ ਹੁਣ ਉਨ੍ਹਾਂ ਦਾ ਅਕਾਊਂਟ ਸਸਪੈਂਡ ਕੀਤਾ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ : ਕਿਸਾਨੀ ਘੋਲ ਦਾ 46ਵਾਂ ਦਿਨ, ਕੜਾਕੇ ਦੀ ਠੰਡ ’ਚ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨ
ਹਾਲਾਂਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ 127.9 ਮਿਲੀਅਨ ਫੋਲੋਅਰਜ਼ ਨਾਲ ਟਵਿੱਟਰ 'ਤੇ ਸਭ ਤੋਂ ਵੱਧ ਫੋਲੋ ਕੀਤੇ ਜਾਣ ਵਾਲੇ ਰਾਜਨੇਤਾ ਬਣੇ ਹੋਏ ਹਨ। ਪਰ ਉਹ ਜ਼ਿਆਦਾ ਸਰਗਰਮ ਨਹੀਂ ਰਹਿੰਦੇ ਹਨ। ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਵਾਲੇ ਜੋ ਬਾਈਡਨ ਦੇ ਵੀ ਟਵਿੱਟਰ 'ਤੇ 23.3 ਮਿਲੀਅਨ ਫੋਲੋਅਰਜ਼ ਹਨ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 24.2 ਮਿਲੀਅਨ ਫੋਲੋਅਰਜ਼ ਹਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ 21.2 ਮਿਲੀਅਨ ਫੋਲੋਅਰਜ਼ ਹਨ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ