ਅੰਡਰਵਰਲਡ ਡਾਨ ਛੋਟਾ ਰਾਜਨ ਦੇ ਭਰਾ ਨੂੰ ਅਠਾਵਲੇ ਦੀ ਪਾਰਟੀ ਤੋਂ ਮਿਲਿਆ ਟਿਕਟ

Thursday, Oct 03, 2019 - 03:32 PM (IST)

ਅੰਡਰਵਰਲਡ ਡਾਨ ਛੋਟਾ ਰਾਜਨ ਦੇ ਭਰਾ ਨੂੰ ਅਠਾਵਲੇ ਦੀ ਪਾਰਟੀ ਤੋਂ ਮਿਲਿਆ ਟਿਕਟ

ਮੁੰਬਈ— ਸੱਤਾਧਾਰੀ ਭਾਜਪਾ ਦੀ ਸਹਿਯੋਗੀ ਰਿਪਬਲਿਕਨ ਪਾਰਟੀ ਆਫ ਇੰਡੀਆ (ਏ) (ਆਰ.ਪੀ.ਆਈ.) ਨੇ ਪੱਛਮੀ ਮਹਾਰਾਸ਼ਟਰ ਦੇ ਫਲਟਣ ਵਿਧਾਨ ਸਭਾ ਖੇਤਰ ਤੋਂ ਦੀਪਕ ਨਿਕਾਲਜੇ ਨੂੰ ਮੈਦਾਨ 'ਚ ਉਤਾਰਿਆ ਹੈ, ਜੋ ਜੇਲ 'ਚ ਬੰਦ ਅੰਡਰਵਰਲਡ ਡਾਨ ਛੋਟਾ ਰਾਜਨ ਦੇ ਭਰਾ ਹਨ। ਮਹਾਰਾਸ਼ਟਰ 'ਚ 21 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਲਈ ਭਾਜਪਾ, ਸ਼ਿਵ ਸੈਨਾ ਅਤੇ ਹੋਰ ਛੋਟੇ ਸਹਿਯੋਗੀਆਂ ਦਰਮਿਆਨ ਸੀਟਾਂ ਦੀ ਵੰਡ ਹੋਈ ਹੈ। ਇਸ ਵੰਡ ਦੇ ਅਧੀਨ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਦੀ ਅਗਵਾਈ ਵਾਲੀ ਆਰ.ਪੀ.ਆਈ ਨੂੰ 6 ਸੀਟਾਂ ਦਿੱਤੀਆਂ ਗਈਆਂ ਹਨ। ਇਨ੍ਹਾਂ 6 ਸੀਟਾਂ 'ਚੋਂ ਇਕ ਸੀਟ 'ਤੇ ਆਰ.ਪੀ.ਆਈ. ਨੇ ਦੀਪਕ ਨਿਕਾਲਜੇ ਨੂੰ ਚੋਣ ਲੜਾਉਣ ਦਾ ਫੈਸਲਾ ਲਿਆ ਹੈ।

ਜ਼ਿਕਰਯੋਗ ਹੈ ਕਿ ਅਠਾਵਲੇ ਨੇ ਬੁੱਧਵਾਰ ਨੂੰ ਮੁੰਬਈ 'ਚ ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਨਿਕਾਲਜੇ ਆਰ.ਪੀ.ਆਈ. ਦੇ ਟਿਕਟ 'ਤੇ ਚੋਣ ਲੜ ਰਹੇ ਹਨ, ਇਸ ਤੋਂ ਪਹਿਲਾਂ ਪਾਰਟੀ ਦੇ ਟਿਕਟ 'ਤੇ ਉਨ੍ਹਾਂ ਨੇ ਮੁੰਬਈ ਦੇ ਚੈਂਬੂਰ ਤੋਂ ਵਿਧਾਨ ਸਭਾ ਚੋਣ ਲੜੀ ਸੀ ਪਰ ਉਹ ਚੋਣ ਹਾਰ ਗਏ ਸਨ। ਆਰ.ਪੀ.ਆਈ. ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਇਸ ਵਾਰ ਦੀਪਕ ਨਿਕਾਲਜੇ ਨੇ ਫਲਟਣ ਤੋਂ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ, ਕਿਉਂਕਿ ਉਹ ਇਸ ਇਲਾਕੇ ਤੋਂ ਆਉਂਦੇ ਹਨ ਅਤੇ ਉਨ੍ਹਾਂ ਦਾ ਉੱਥੇ ਚੰਗਾ ਸੰਪਰਕ ਹੈ। ਉਹ ਸਥਾਨਕ ਲੋਕਾਂ ਦਰਮਿਆਨ ਮਸ਼ਹੂਰ ਵਿਅਕਤੀ ਹਨ।


author

DIsha

Content Editor

Related News