ਘਰੇਲੂ Veg ਥਾਲੀ ਹੋਈ ਸਸਤੀ, ਆਲੂ, Non-Veg ਥਾਲੀ ਦੀ ਵੀ ਕੀਮਤ ਘਟੀ

Wednesday, Jul 09, 2025 - 12:05 PM (IST)

ਘਰੇਲੂ Veg ਥਾਲੀ ਹੋਈ ਸਸਤੀ, ਆਲੂ, Non-Veg ਥਾਲੀ ਦੀ ਵੀ ਕੀਮਤ ਘਟੀ

ਨਵੀਂ ਦਿੱਲੀ (ਭਾਸ਼ਾ) - ਭਾਰਤ ’ਚ ਇਕ ਘਰੇਲੂ ਵੈਜੀਟੇਰੀਅਨ (ਵੈੱਜ) ਥਾਲੀ ਦੀ ਕੀਮਤ ਜੂਨ ’ਚ (ਸਾਲਾਨਾ ਆਧਾਰ ’ਤੇ) 8 ਫ਼ੀਸਦੀ ਘਟ ਕੇ 27.10 ਰੁਪਏ ਹੋ ਗਈ ਹੈ। ਪਿਛਲੇ ਸਾਲ ਜੂਨ-2024 ’ਚ ਵੈੱਜ ਥਾਲੀ ਦੀ ਕੀਮਤ 29.40 ਰੁਪਏ ਸੀ। ਪੂੰਜੀ ਬਾਜ਼ਾਰ ਕੰਪਨੀ ਕ੍ਰਿਸਿਲ ਨੇ ਆਪਣੇ ਫੂਡ ਪਲੇਟ ਕਾਸਟ ਦੇ ਮੰਥਲੀ ਇੰਡੀਕੇਟਰ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ :     Bike-Auto ਨੂੰ ਲੈ ਕੇ ਨਿਤਿਨ ਗਡਕਰੀ ਨੇ ਜਾਰੀ ਕੀਤੇ ਨਿਯਮ, ਇਨ੍ਹਾਂ ਸੜਕਾਂ 'ਤੇ ਹੋਵੇਗੀ ਪਾਬੰਦੀ

ਕ੍ਰਿਸਿਲ ਨੇ ਆਪਣੀ ਰਾਈਸ ਰੋਟੀ ਰੇਟ (ਆਰ. ਆਰ. ਆਰ.) ਰਿਪੋਰਟ ’ਚ ਦੱਸਿਆ ਕਿ ਵੈਜੀਟੇਰੀਅਨ ਥਾਲੀ ਦੀ ਕੀਮਤ ਮਈ ਦੇ ਮੁਕਾਬਲੇ ਜੂਨ ’ਚ 3 ਫ਼ੀਸਦੀ ਵਧੀ ਹੈ। ਮਈ ’ਚ ਵੈੱਜ ਥਾਲੀ ਦੀ ਕੀਮਤ 26.20 ਰੁਪਏ ਸੀ।

ਇਹ ਵੀ ਪੜ੍ਹੋ :     12 ਤੋਂ 20 ਜੁਲਾਈ ਦਰਮਿਆਨ 7 ਦਿਨ ਰਹਿਣਗੀਆਂ ਛੁੱਟੀਆਂ!

ਕ੍ਰਿਸਿਲ ਦੀ ਰਿਪੋਰਟ ਮੁਤਾਬਕ ਆਲੂ, ਪਿਆਜ਼ ਅਤੇ ਟਮਾਟਰ ਦੇ ਮੁੱਲ ਘਟਣ ਕਾਰਨ ਵੈੱਜ ਥਾਲੀ ਦੀ ਲਾਗਤ ’ਚ ਕਮੀ ਹੋਈ ਹੈ। ਟਮਾਟਰ ਦੀ ਕੀਮਤ ਸਾਲਾਨਾ ਆਧਾਰ ’ਤੇ 24 ਫ਼ੀਸਦੀ ਘਟ ਕੇ 32 ਰੁਪਏ ਪ੍ਰਤੀ ਕਿੱਲੋਗ੍ਰਾਮ ’ਤੇ ਆ ਗਈ ਹੈ। ਪਿਆਜ਼ ਦੇ ਮੁੱਲ ’ਚ 27 ਫ਼ੀਸਦੀ ਅਤੇ ਆਲੂ ਦੇ ਭਾਅ ’ਚ 20 ਫ਼ੀਸਦੀ ਦੀ ਗਿਰਾਵਟ ਆਈ ਹੈ। ਇਸ ਕਾਰਨ ਵੈੱਜ ਥਾਲੀ ਦੀ ਕੀਮਤ ’ਚ ਗਿਰਾਵਟ ਹੋਈ ਹੈ। ਵੈੱਜ ਥਾਲੀ ਦੀ ਲਾਗਤ ’ਚ ਆਲੂ ਅਤੇ ਟਮਾਟਰ ਦੀ 24 ਫ਼ੀਸਦੀ ਹਿੱਸੇਦਾਰੀ ਹੁੰਦੀ ਹੈ।

ਇਹ ਵੀ ਪੜ੍ਹੋ :     8th Pay Commission: ਜਾਣੋ ਕਦੋਂ ਲਾਗੂ ਹੋਵੇਗਾ ਅੱਠਵਾਂ ਤਨਖਾਹ ਕਮਿਸ਼ਨ, ਤਨਖਾਹ 'ਚ ਹੋਵੇਗਾ ਰਿਕਾਰਡ ਤੋੜ ਵਾਧਾ!

ਨਾਨ-ਵੈੱਜ ਥਾਲੀ ਵੀ 6 ਫ਼ੀਸਦੀ ਹੋਈ ਸਸਤੀ

ਉੱਥੇ ਹੀ, ਨਾਨ-ਵੈੱਜ ਥਾਲੀ ਦੀ ਕੀਮਤ ਜੂਨ ’ਚ ਸਾਲਾਨਾ ਆਧਾਰ ’ਤੇ 6 ਫ਼ੀਸਦੀ ਘਟ ਕੇ 54.80 ਰੁਪਏ ਹੋ ਗਈ ਹੈ। ਪਿਛਲੇ ਸਾਲ ਜੂਨ-2024 ’ਚ ਨਾਨ-ਵੈੱਜ ਥਾਲੀ ਦੀ ਕੀਮਤ 58 ਰੁਪਏ ਸੀ।

ਮਹੀਨਾਵਾਰੀ ਆਧਾਰ ’ਤੇ ਭਾਵ ਮਈ ਦੇ ਮੁਕਾਬਲੇ ਜੂਨ ’ਚ ਨਾਨ-ਵੈੱਜ ਥਾਲੀ ਦੀ ਕੀਮਤ 4 ਫ਼ੀਸਦੀ ਵਧੀ ਹੈ। ਮਈ ’ਚ ਨਾਨ-ਵੈੱਜ ਥਾਲੀ ਦੀ ਕੀਮਤ 52.60 ਰੁਪਏ ਸੀ।

ਨਾਨ-ਵੈੱਜ ਥਾਲੀ ਦੀ ਕੀਮਤ ’ਚ ਇਹ ਕਮੀ ਬ੍ਰਾਇਲਰਸ ਭਾਵ ਚਿਕਨ ਦੀ ਕੀਮਤ ’ਚ ਸਾਲਾਨਾ ਆਧਾਰ ’ਤੇ 3 ਫ਼ੀਸਦੀ ਦੀ ਗਿਰਾਵਟ ਕਾਰਨ ਆਈ ਹੈ। ਨਾਨ-ਵੈੱਜ ਥਾਲੀ ਦੀ ਲਾਗਤ ’ਚ ਬ੍ਰਾਇਲਰ ਦੀ 50 ਫ਼ੀਸਦੀ ਹਿੱਸੇਦਾਰੀ ਹੁੰਦੀ ਹੈ।

ਇਹ ਵੀ ਪੜ੍ਹੋ :     ਵਿਆਹ ਕਰਵਾਉਣ ਦੀ ਉਮਰ 'ਚ ਰਿਟਾਇਰਮੈਂਟ ਦੀ ਯੋਜਨਾ ਬਣਾ ਰਹੇ ਨੌਜਵਾਨ, ਔਰਤਾਂ ਹੋਈਆਂ ਜ਼ਿਆਦਾ ਗੰਭੀਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News