ਲਾਕਡਾਊਨ ਕਾਰਨ ਘਰੇਲੂ ਅਤੇ ਕੌਮਾਂਤਰੀ ਉਡਾਣਾਂ 'ਤੇ ਵੀ ਲੱਗੀ 'ਬਰੇਕ'
Tuesday, Apr 14, 2020 - 12:59 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ 'ਕੋਵਿਡ-19' ਨੂੰ ਦੇਖਦਿਆਂ ਸਾਰੀਆਂ ਨਿਯਮਿਤ ਘਰੇਲੂ ਅਤੇ ਕੌਮਾਂਤਰੀ ਯਾਤਰੀ ਉਡਾਣਾਂ ਵੀ 3 ਮਈ ਤੱਕ ਰੱਦ ਰਹਿਣਗੀਆਂ। ਕੋਰੋਨਾ ਵਾਇਰਸ ਦਾ ਇਨਫੈਕਸ਼ਨ ਰੋਕਣ ਲਈ ਦੇਸ਼ ਭਰ 'ਚ 25 ਮਾਰਚ ਤੋਂ ਜਾਰੀ ਲਾਕਡਾਊਨ ਦਾ ਸਮਾਂ 3 ਮਈ ਤੱਕ ਵਧਾਉਣ ਦੇ ਸਰਕਾਰ ਦੇ ਫੈਸਲੇ ਤੋਂ ਬਾਅਦ ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਅਗਲੇ 19 ਦਿਨਾਂ ਲਈ ਨਿਯਮਿਤ ਯਾਤਰੀ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : PM ਨਰਿੰਦਰ ਮੋਦੀ ਦਾ ਐਲਾਨ- ਭਾਰਤ 'ਚ 3 ਮਈ ਤੱਕ ਵਧਾਇਆ ਗਿਆ 'ਲਾਕਡਾਊਨ'
ਹਵਾਬਾਜ਼ੀ ਮੰਤਰਾਲਾ ਨੇ ਇਕ ਟਵੀਟ ਕਰਦਿਆਂ ਕਿਹਾ ਕਿ ਸਾਰੀਆਂ ਨਿਯਮਿਤ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦਾ ਪਰਿਚਾਲਨ 3 ਮਈ ਦੀ ਰਾਤ 11.59 ਮਿੰਟ ਤਕ ਰੱਦ ਕੀਤਾ ਜਾਂਦਾ ਹੈ। ਇਸ ਦੌਰਾਨ ਮੌਜੂਦਾ ਵਿਵਸਥਾ ਦੀ ਤਰ੍ਹਾਂ ਵਿਸ਼ੇਸ਼ ਯਾਤਰੀ ਉਡਾਣਾਂ ਅਤੇ ਕਾਰਗੋ ਉਡਾਣਾਂ ਦਾ ਪਰਿਚਾਲਨ ਜਾਰੀ ਰਹੇਗਾ।
ਦੱਸ ਦੇਈਏ ਕਿ ਪੂਰੇ ਦੇਸ਼ 'ਚ 25 ਮਾਰਚ ਤੋਂ ਲਾਗੂ 21 ਦਿਨਾਂ ਦੇ ਲਾਕਡਾਊਨ ਦਾ ਸਮਾਂ ਮੰਗਲਵਾਰ ਭਾਵ ਅੱਜ ਖਤਮ ਹੋ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਦੇਸ਼ ਦੇ ਨਾਂ ਸੰਬੋਧਨ 'ਚ ਇਸ ਨੂੰ 19 ਦਿਨ ਹੋਰ ਵਧਾ ਕੇ 3 ਮਈ ਤਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਨਾਗਰਿਕ ਹਵਾਬਾਜ਼ੀ ਮੰਤਰਾਲਾ ਵਲੋਂ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਲਾਕਡਾਊਨ : ਰੇਲਵੇ ਨੇ ਵੀ ਯਾਤਰੀ ਸੇਵਾਵਾਂ 3 ਮਈ ਤੱਕ ਰੱਦ ਕਰਨ ਦਾ ਕੀਤਾ ਐਲਾਨ