ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ 70 ਹਜ਼ਾਰ ਦੇ ਪਾਰ

Thursday, Jun 11, 2020 - 03:19 PM (IST)

ਨਵੀਂ ਦਿੱਲੀ : ਘਰੇਲੂ ਯਾਤਰੀ ਜਹਾਜ਼ ਸੇਵਾ 25 ਮਈ ਨੂੰ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ 17ਵੇਂ ਦਿਨ ਬੁੱਧਵਾਰ ਨੂੰ ਰਿਕਾਰਡ 712 ਉਡਾਣਾਂ ਰਵਾਨਾ ਹੋਈਆਂ ਅਤੇ ਪਹਿਲੀ ਵਾਰ 70  ਹਜ਼ਾਰ ਤੋਂ ਜ਼ਿਆਦਾ ਯਾਤਰੀਆਂ ਨੇ ਸਫਰ ਕੀਤਾ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਕੇ ਦੱਸਿਆ, 'ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਲਗਾਤਾਰ ਨਵੀਂ ਉਚਾਈ ਨੂੰ ਛੂਹ ਰਹੀ ਹੈ। 10 ਜੂਨ ਨੂੰ 17ਵੇਂ ਦਿਨ ਕੁੱਲ 712 ਉਡਾਣਾਂ ਰਵਾਨਾ ਹੋਈਆਂ, ਜਿਨ੍ਹਾਂ ਵਿਚ 70 ਹਜ਼ਾਰ 959 ਯਾਤਰੀਆਂ ਨੇ ਸਫਰ ਕੀਤਾ।'

2 ਮਹੀਨੇ ਬੰਦ ਰਹਿਣ ਤੋਂ ਬਾਅਦ ਹਵਾਈ ਸੇਵਾ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਇਹ ਉਡਾਣਾਂ ਅਤੇ ਯਾਤਰੀਆਂ ਦੀ ਸਭ ਤੋਂ ਵੱਡੀ ਗਿਣਤੀ ਹੈ। ਇਨ੍ਹਾਂ 17 ਦੇਸ਼ਾਂ ਵਿਚ ਉਡਾਣਾਂ ਦੀ ਗਿਣਤੀ ਦੂਜੀ ਵਾਰ 700 ਦੇ ਪਾਰ ਪਹੁੰਚੀ ਹੈ ਜਦੋਂਕਿ ਯਾਤਰੀਆਂ ਦੀ ਗਿਣਤੀ ਪਹਿਲੀ ਵਾਰ 70 ਹਜ਼ਾਰ ਦੇ ਪਾਰ ਪਹੁੰਚੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੁੱਲ 655 ਉਡਾਣਾਂ ਰਵਾਨਾ ਹੋਈਆਂ, ਜਿਨ੍ਹਾਂ ਵਿਚ 60 ਹਜ਼ਾਰ 845 ਯਾਤਰੀਆਂ ਨੇ ਸਫਰ ਕੀਤਾ ਸੀ। ਕੋਵਿਡ-19 ਮਹਾਮਾਰੀ 'ਤੇ ਕਾਬੂ ਪਾਉਣ ਲਈ ਸਰਕਾਰ ਨੇ 25 ਮਾਰਚ ਤੋਂ ਦੇਸ਼ ਵਿਚ ਘਰੇਲੂ ਉਡਾਣਾਂ ਦੇ ਸੰਚਾਲਨ 'ਤੇ ਰੋਕ ਲਗਾ ਦਿੱਤੀ ਸੀ। ਕੌਮਾਂਤਰੀ ਉਡਾਣਾਂ ਦਾ ਸੰਚਾਲਨ 22 ਮਾਰਚ ਤੋਂ ਹੀ ਬੰਦ ਹੈ। ਕੇਂਦਰ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ਾਂ ਨਾਲ 25 ਮਈ ਤੋਂ ਇਕ-ਤਿਹਾਈ ਘਰੇਲੂ ਉਡਾਣਾਂ ਦੇ ਸੰਚਾਲਨ ਦੀ ਇਜਾਜ਼ਤ ਦਿੱਤੀ ਹੈ।


cherry

Content Editor

Related News