''ਮੈਂ ਤਾਂ ਮਸਾਂ ਹੀ ਬਚਿਆ''! ਪਲਾਸਟਿਕ ਦੇ ਜਾਰ ''ਚ ਫਸਿਆ ਕੁੱਤੇ ਦਾ ਸਿਰ, ਇਕ ਹਫ਼ਤੇ ਮਗਰੋਂ ਕੱਢਿਆ

Sunday, Nov 17, 2024 - 03:13 PM (IST)

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਇਕ ਆਵਾਰਾ ਕੁੱਤੇ ਨੂੰ ਇਕ ਹਫ਼ਤੇ ਬਾਅਦ ਸੁਰੱਖਿਅਤ ਬਚਾਇਆ ਗਿਆ, ਜਿਸ ਦਾ ਪਲਾਸਟਿਕ ਦੇ ਜਾਰ 'ਚ ਸਿਰ ਫਸ ਗਿਆ ਸੀ। ਇਕ ਪਸ਼ੂ ਕਲਿਆਣ ਸੰਸਥਾ ਦੇ ਪ੍ਰਤੀਨਿਧੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਤੀਨਿਧੀ ਨੇ ਦੱਸਿਆ ਕਿ ਡੋਂਬੀਵਲੀ ਸ਼ਹਿਰ ਕੋਲ ਇਕ ਰਿਹਾਇਸ਼ ਸੋਸਾਇਟੀ ਵਿਚ ਪਾਣੀ ਦੀ ਭਾਲ ਕਰਦੇ ਸਮੇਂ ਕੁੱਤੇ ਦਾ ਸਿਰ ਜਾਰ 'ਚ ਫਸ ਗਿਆ ਸੀ। ਸਥਾਨਕ ਵਾਸੀ ਕਾਈਦ ਕਛਵਾਲਾ ਨੇ ਇਸ ਹਾਲਤ ਵਿਚ ਕੁੱਤੇ ਨੂੰ ਵੇਖ ਕੇ ਸੋਸ਼ਲ ਮੀਡੀਆ ਜ਼ਰੀਏ ਇਸ ਦੀ ਜਾਣਕਾਰੀ ‘ਪਲਾਂਟ ਐਂਡ ਐਨੀਮਲਜ਼ ਵੈਲਫੇਅਰ ਸੁਸਾਇਟੀ’ (PAWS) ਨੂੰ ਦਿੱਤੀ। 

ਇਸ ਤੋਂ ਬਾਅਦ PAWS ਦੇ ਸੰਸਥਾਪਕ ਡਾ: ਨੀਲੇਸ਼ ਨੇ ਕੁੱਤਿਆਂ ਨੂੰ ਫੜਨ ਲਈ ਨਗਰ ਨਿਗਮ ਦੇ ਅਧਿਕਾਰੀਆਂ ਦੀ ਟੀਮ ਨਾਲ ਤਾਲਮੇਲ ਕੀਤਾ। ਨੀਲੇਸ਼ ਨੇ ਦੱਸਿਆ ਕਿ ਪੰਜ ਬਚਾਅ ਕਰਮਚਾਰੀਆਂ ਦੀ ਟੀਮ ਸ਼ਨੀਵਾਰ ਨੂੰ ਮੌਕੇ 'ਤੇ ਪਹੁੰਚੀ ਅਤੇ ਧਿਆਨ ਨਾਲ 'ਆਦਿਸ਼ੀ' ਨਾਂ ਦੇ ਕੁੱਤੇ ਦਾ ਸਿਰ ਜਾਰ 'ਚੋਂ ਬਾਹਰ ਕੱਢਿਆ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਵੈਟਰਨਰੀ ਸੈਂਟਰ ਲਿਜਾਇਆ ਗਿਆ। ਨੀਲੇਸ਼ ਨੇ ਦੱਸਿਆ ਕਿ ਕੁੱਤੇ ਦੀ ਹਾਲਤ 'ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਜਦੋਂ ਉਸ ਦੀ ਸਿਹਤ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ, ਤਾਂ ਉਸ ਨੂੰ ਰੇਬੀਜ਼ ਦਾ ਟੀਕਾ ਲਗਾ ਕੇ ਛੱਡ ਦਿੱਤਾ ਜਾਵੇਗਾ।


Tanu

Content Editor

Related News