ਸ਼ਰਮਨਾਕ: ਕੁੱਤੇ ਨੂੰ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਕੇ 1 ਕਿੱਲੋਮੀਟਰ ਤਕ ਘੜੀਸਿਆ, ਦੱਸੀ ਇਹ ਵਜ੍ਹਾ
Wednesday, May 17, 2023 - 03:18 AM (IST)

ਮੱਲਾਪੁਰਮ (ਭਾਸ਼ਾ): ਕੇਰਲ ’ਚ ਮੱਲਾਪੁਰਮ ਜ਼ਿਲ੍ਹੇ ਦੇ ਇਡੱਕਰਾ ਨੇੜੇ ਇਕ ਕੁੱਤੇ ਨੂੰ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਕੇ 1 ਕਿਲੋਮੀਟਰ ਤੱਕ ਘੜੀਸੇ ਜਾਣ ਦਾ ਵੀਡੀਓ ਸਾਹਮਣੇ ਆਇਆ ਹੈ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਦੇ ਨਾਲ ਹੀ ਟੀ. ਵੀ. ਚੈਨਲਾਂ ’ਤੇ ਪ੍ਰਸਾਰਿਤ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਧੀ ਰਵਨੀਤ ਕੌਰ ਦੀ ਵੱਡੀ ਪ੍ਰਾਪਤੀ, CCI ਦੀ ਪਹਿਲੀ ਮਹਿਲਾ ਚੇਅਰਪਰਸਨ ਬਣੀ
ਵੀਡੀਓ ’ਚ ਮਰਿਆ ਹੋਇਆ ਕੁੱਤਾ ਸੜਕ ’ਤੇ ਮੋਟਰਸਾਈਕਲ ਤੋਂ ਕੁਝ ਦੂਰੀ ’ਤੇ ਪਿਆ ਦਿਖਾਈ ਦਿੰਦਾ ਹੈ, ਜਦਕਿ ਰਾਹਗੀਰ ਦੋਸ਼ੀ ਵਿਅਕਤੀ ਨਾਲ ਬਹਿਸ ਕਰਦੇ ਦਿਖਾਈ ਦੇ ਰਹੇ ਹਨ। ਰਾਹਗੀਰ ਜਦੋਂ ਵਿਅਕਤੀ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹਨ ਤਾਂ ਉਸ ਨੇ ਆਪਣਾ ਬਚਾਅ ਕਰਦੇ ਹੋਏ ਕਿਹਾ ਕਿ ਉਸ ਨੂੰ ਕੁੱਤਾ ਸੜਕ ’ਤੇ ਮਰਿਆ ਹੋਇਆ ਮਿਲਿਆ ਸੀ ਅਤੇ ਉਹ ਉਸ ਨੂੰ ਛੂਹਣਾ ਨਹੀਂ ਚਾਹੁੰਦਾ ਸੀ, ਇਸ ਲਈ ਉਹ ਉਸ ਨੂੰ ਸੜਕ ਤੋਂ ਹਟਾਉਣ ਲਈ ਮੋਟਰਸਾਈਕਲ ਪਿੱਛੇ ਬੰਨ੍ਹ ਕੇ ਲਿਜਾ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - IPL 2023: Play-offs ਦੇ ਹੋਰ ਕਰੀਬ ਪਹੁੰਚੀ ਲਖਨਊ ਸੂਪਰ ਜਾਇੰਟਸ, ਮੁੰਬਈ ਦਾ ਪੇਚ ਫੱਸਿਆ
ਵੀਡੀਓ ਬਣਾਉਣ ਵਾਲੇ ਰਾਹਗੀਰ ਨੇ ਉਸ ਦੇ ਦਾਅਵੇ ਨੂੰ ਸਵੀਕਾਰ ਨਾ ਕਰਦੇ ਹੋਏ ਕਿਹਾ ਕਿ ਜੇਕਰ ਕੁੱਤਾ ਮਰਿਆ ਹੋਇਆ ਸੀ ਤਾਂ ਵੀ ਉਸ ਨੇ ਜੋ ਕੀਤਾ ਸਹੀ ਨਹੀਂ ਹੈ, ਕੁੱਤੇ ਨੂੰ ਘੜੀਸਨ ਦੀ ਬਜਾਏ ਉਸ ਨੂੰ ਕਿਤੇ ਦਫਨਾ ਦੇਣਾ ਚਾਹੀਦਾ ਸੀ। ਲੋਕਾਂ ਦੇ ਇਕੱਠੇ ਹੋਣ ’ਤੇ ਉਕਤ ਵਿਅਕਤੀ ਕੁੱਤੇ ਨੂੰ ਮੋਟਰਸਾਈਕਲ ਦੀ ਟੈਂਕੀ ’ਤੇ ਰੱਖ ਕੇ ਲੈ ਗਿਆ। ਉੱਧਰ ਇਡੱਕਰਾ ਥਾਣੇ ਦੇ ਅਧਿਕਾਰੀ ਨੇ ਕਿਹਾ ਕਿ ਵੀਡੀਓ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਕਰ ਲਈ ਹੈ, ਜਿਸ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਚੱਲ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।