ਨਹੀਂ ਰੁੱਕ ਰਹੀ ਕੁੱਤਿਆਂ ਦੀ ਦਹਿਸ਼ਤ, ਹੁਣ ਪਾਲਤੂ ਕੁੱਤੇ ਨੇ ਮਾਸੂਮ ਬੱਚੇ ਨੂੰ ਬਣਾਇਆ ਨਿਸ਼ਾਨਾ

Wednesday, Nov 16, 2022 - 03:52 PM (IST)

ਨਹੀਂ ਰੁੱਕ ਰਹੀ ਕੁੱਤਿਆਂ ਦੀ ਦਹਿਸ਼ਤ, ਹੁਣ ਪਾਲਤੂ ਕੁੱਤੇ ਨੇ ਮਾਸੂਮ ਬੱਚੇ ਨੂੰ ਬਣਾਇਆ ਨਿਸ਼ਾਨਾ

ਉੱਤਰ ਪ੍ਰਦੇਸ਼– ਨੋਇਡਾ ਦੇ ਸੈਕਟਰ 100 ਸਥਿਤ ਲੋਟਸ ਬੁਲੇਵਰਡ ਸੋਸਾਇਟੀ ’ਚ ਆਵਾਰਾ ਕੁੱਤਿਆਂ ਦੇ ਹਮਲੇ ’ਚ 7 ਮਹੀਨਿਆਂ ਦੇ ਬੱਚੇ ਦੀ ਮੌਤ ਦਾ ਮਾਮਲਾ ਅਜੇ ਪੂਰੀ ਤਰ੍ਹਾਂ ਠੰਡਾ ਵੀ ਨਹੀਂ ਹੋਇਆ ਕਿ ਹੁਣ ਗ੍ਰੇਟਰ ਨੋਇਡਾ ਦੇ ਥਾਣਾ ਬਿਸਰਖ ਖੇਤਰ ’ਚ ਸਥਿਤ ਲਾਅ ਰੈਡੈਂਸੀਆ ਸੋਸਾਇਟੀ ਦੇ ਟਾਵਰ 7 ਦੀ ਲਿਫਟ ’ਚ ਇਕ ਪਾਲਤੂ ਕੁੱਤੇ ਵੱਲੋਂ 8 ਸਾਲ ਬੱਚੇ ਨੂੰ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। 

ਇਹ ਵੀ ਪੜ੍ਹੋ– ਅਨੋਖੀ ਪ੍ਰੇਮ ਕਹਾਣੀ : ਪਿਆਰ ਦੀ ਖਾਤਿਰ ਲਿੰਗ ਬਦਲ ਕੇ ਆਪਣੀ ਵਿਦਿਆਰਥਣ ਨਾਲ ਕਰਵਾਇਆ ਵਿਆਹ

ਜਾਣਕਾਰੀ ਮੁਤਾਬਕ, ਬੱਚਾ ਆਪਣੀ ਮਾਂ ਦੇ ਨਾਲ ਸਕੂਲੋਂ ਘਰ ਵਾਪਸ ਆ ਰਿਹਾ ਸੀ, ਉਸੇ ਸਮੇਂ ਕੁੱਤਾ ਆਪਣੇ ਮਾਲਿਕ ਨਾਲ ਲਿਫਟ ਦੇ ਅੰਦਰ ਆਇਆ। ਲਿਫਟ ਦੇ ਅੰਦਰ ਆਉਂਦੇ ਹੀ ਕੁੱਤੇ ਨੇ ਬੱਚੇ ’ਤੇ ਝਪੱਟਾ ਮਾਰ ਦਿੱਤਾ। ਕਿਸੇ ਤਰ੍ਹਾਂ ਕੁੱਤੇ ਨੂੰ ਪਕੜ ’ਚੋਂ ਬੱਚੇ ਨੂੰ ਉਸਦੀ ਮਾਂ ਨੇ ਛੁਡਵਾਇਆ। ਉੱਥੇ ਹੀ ਕੁੱਤੇ ਦੇ ਮਾਲਿਕ ਨੇ ਵੀ ਉਸਨੂੰ ਘੁੱਟ ਕੇ ਫੜ ਲਿਆ। ਕੁੱਤੇ ਦੇ ਵੱਢਣ ਨਾਲ ਬੱਚੇ ਦੀ ਬਾਂਹ ’ਤੇ ਦੋ ਜਗ੍ਹਾ ਗੰਭੀਰ ਜ਼ਖ਼ਮ ਹੋ ਗਏ ਹਨ। 

ਘਟਨਾ ਮੰਗਲਵਾਰ ਦੁਪਹਿਰ ਦੀ ਦੱਸੀ ਜਾ ਰਹੀ ਹੈ। ਹਮਲੇ ਦੀ ਵੀਡੀਓ ਬੁੱਧਵਾਰ ਨੂੰ ਸਾਹਮਣੇ ਆਈ। ਮਾਮਲਾ ਬਿਸਰਖ ਥਾਣਾ ਖੇਤਰ ਦੀ ਲਾ ਰੈਜੀਡੈਂਸ਼ੀਅਲ ਸੋਸਾਇਟੀ ਦਾ ਹੈ। ਇਸ ਸੋਸਾਇਟੀ ਦੇ ਫਲੈਟ ਨੰਬਰ-1302 ’ਚ ਰਹਿਣਵਾਲੇ ਰਾਹੁਲ ਪ੍ਰਿਯਦਰਸ਼ੀ ਦੇ ਪੁੱਤਰ ਨੂੰ ਕੁੱਤੇ ਨੇ ਵੱਢਿਆ ਹੈ। 

ਇਹ ਵੀ ਪੜ੍ਹੋ– ਅਜਬ-ਗਜ਼ਬ : ਹਿਮਾਚਲ ਦੇ ਇਸ ਪਿੰਡ ’ਚ 5 ਦਿਨ ਬਿਨਾਂ ਕੱਪੜਿਆਂ ਦੇ ਰਹਿੰਦੀਆਂ ਹਨ ਜਨਾਨੀਆਂ

 

ਇਹ ਵੀ ਪੜ੍ਹੋ– ਅਜਬ-ਗਜ਼ਬ : ਹਿਮਾਚਲ ਦੇ ਇਸ ਪਿੰਡ ’ਚ 5 ਦਿਨ ਬਿਨਾਂ ਕੱਪੜਿਆਂ ਦੇ ਰਹਿੰਦੀਆਂ ਹਨ ਜਨਾਨੀਆਂ

ਘਟਨਾ ਤੋਂ ਬਾਅਦ ਬੱਚੇ ਦੀ ਮਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਤੋਂ ਬਾਅਦ ਮੇਰਾ ਬੱਚਾ ਬਹੁਤ ਜ਼ਿਆਦਾ ਡਰਿਆ ਹੋਇਆ ਹੈ। ਉਹ ਬਸ ਰੋ ਰਿਹਾ ਹੈ। ਅਸੀਂ ਬੱਚੇ ਨੂੰ ਵੈਕਸੀਨ ਲਗਵਾ ਦਿੱਤੀ ਹੈ। ਉਸ ਦੀ ਬਾਂਹ ’ਚ ਵੀ ਬਹੁਤ ਦਰਦ ਹੈ। ਲਗਾਤਾਰ ਇਸ ਤਰ੍ਹਾਂ ਦੇ ਮਾਮਲੇ ਵੱਧ ਰਹੇ ਹਨ। ਇਸ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਵੀ ਕੁੱਤੇ ਦੇ ਮਾਲਿਕ ਖ਼ਿਲਾਫ਼ ਸ਼ਿਕਾਇਤ ਕਰਾਂਗੇ।

ਇਹ ਵੀ ਪੜ੍ਹੋ– ਸਾਵਧਾਨ! ਤੁਹਾਡਾ ਬੈਂਕ ਖ਼ਾਤਾ ਖਾਲੀ ਕਰ ਦੇਣਗੇ ਇਹ 5 ਖ਼ਤਰਨਾਕ Apps, ਫੋਨ ’ਚੋਂ ਤੁਰੰਤ ਕਰੋ ਡਿਲੀਟ


author

Rakesh

Content Editor

Related News