ਕੀ ਖ਼ੁਦ ਨੂੰ ਪਾਕਿਸਤਾਨ ਸਰਕਾਰ ਦਾ PRO ਸਮਝਦੇ ਹਨ ਫਾਰੂਕ ਅਬਦੁੱਲਾ : ਤਰੁਣ ਚੁੱਘ
Monday, Sep 23, 2024 - 04:57 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸਵਾਲ ਕੀਤਾ ਕਿ ਕੀ ਉਹ ਖ਼ੁਦ ਨੂੰ ਪਾਕਿਸਤਾਨ ਸਰਕਾਰ ਦਾ 'ਪੀਆਰਓ' 'ਜਨ ਸੰਪਰਕ ਅਧਿਕਾਰੀ) ਮੰਨਦੇ ਹਨ, ਕਿਉਂਕਿ ਉਹ ਭਾਰਤ ਅਤੇ ਗੁਆਂਢੀ ਦੇਸ਼ ਵਿਚਾਲੇ ਗੱਲਬਾਤ ਦੀ ਅਪੀਲ ਕਰਦੇ ਰਹਿੰਦੇ ਹਨ। ਭਾਜਪਾ ਦੇ ਜਨਰਲ ਸਕੱਤਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਇੰਚਾਰਜ ਤਰੁਣ ਚੁਘ ਨੇ ਇਕ ਬਿਆਨ 'ਚ ਦੋਸ਼ ਲਗਾਇਆ ਕਿ ਨੈਸ਼ਨਲ ਕਾਨਫਰੰਸ ਦੇ ਨੇਤਾ ਨੇ ਜੰਮੂ ਕਸ਼ਮੀਰ ਦੀ ਤਰੱਕੀ ਅਤੇ ਵਿਕਾਸ ਤੋਂ ਜ਼ਿਆਦਾ ਪਾਕਿਸਤਾਨ ਦੇ ਮੁੱਦੇ ਦੀ ਵਕਾਲਤ ਕੀਤੀ। ਉਨ੍ਹਾਂ ਪੁੱਛਿਆ,''ਕੀ ਫਾਰੂਕ ਅਬਦੁੱਲਾ ਪਾਕਿਸਤਾਨ ਸਰਕਾਰ ਦੇ ਪੀਆਰਓ ਹਨ, ਜੋ ਜੰਮੂ ਕਸ਼ਮੀਰ ਦੇ ਵਿਕਾਸ ਬਾਰੇ ਗੱਲ ਕਰਨ ਤੋਂ ਜ਼ਿਆਦਾ ਪਾਕਿਸਤਾਨ ਦੇ ਮੁੱਦੇ ਦੀ ਵਕਾਲਤ ਕਰਦੇ ਰਹਿੰਦੇ ਹਨ?''
ਅੱਤਵਾਦ ਦੇ ਨਾਲ-ਨਾਲ ਗੱਲਬਾਤ ਜਾਰੀ ਨਹੀਂ ਰੱਖੇ ਜਾਣ ਸੰਬੰਧੀ ਕੇਂਦਰ ਸਰਕਾਰ ਦੇ ਦ੍ਰਿਸ਼ਟੀਕੋਣ 'ਤੇ ਜ਼ੋਰ ਦਿੰਦੇ ਹੋਏ ਚੁੱਘ ਨੇ ਕਿਹਾ ਕਿ ਇਹ ਅਜੀਬ ਹੈ ਕਿ ਅਬਦੁੱਲਾ ਇਹ ਜਾਣਦੇ ਹੋਏ ਵੀ 'ਰਾਸ਼ਟਰ ਵਿਰੋਧੀ' ਭਾਵਨਾਵਾਂ ਜ਼ਾਹਰ ਕਰ ਰਹੇ ਹਨ ਕਿ ਪਾਕਿਸਤਾਨ ਪੂਰੀ ਦੁਨੀਆ ਲਈ ਅੱਤਵਾਦ ਦੀ ਫੈਕਟਰੀ ਹੈ। ਚੁੱਘ ਨੇ ਦਾਅਵਾ ਕੀਤਾ ਕਿ ਅਬਦੁੱਲਾ ਅਤੇ ਕਾਂਗਰਸ ਜੰਮੂ ਕਸ਼ਮੀਰ 'ਚ ਸ਼ਾਂਤੀ ਅਤੇ ਵਿਕਾਸ ਦੀ ਕੀਮਤ 'ਤੇ ਪਾਕਿਸਤਾਨ ਦੀ ਧੁੰਨ 'ਤੇ ਨੱਚ ਰਹੇ ਹਨ। ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਵਿਚਾਲੇ ਮੌਜੂਦਾ ਚੋਣਾਂ 'ਚ ਗਠਜੋੜ ਹੈ। ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਅਧੀਨ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਪਿਛਲੇ ਕਈ ਸਾਲਾਂ 'ਚ ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਵਲੋਂ ਕੀਤੇ ਗਏ ਨੁਕਸਾਨ ਦਾ ਅਹਿਸਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਉਦਯੋਗਾਂ ਦਾ ਵਿਕਾਸ, ਸੈਰ-ਸਪਾਟੇ 'ਚ ਵਾਧਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਚਾਹੁੰਦੇ ਹਨ। ਚੁੱਘ ਨੇ ਕਿਹਾ,''ਉਨ੍ਹਾਂ ਨੂੰ ਗੋਲੀਆਂ ਅਤੇ ਪੱਥਰ ਨਹੀਂ ਚਾਹੀਦੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8