‘ਓਮੀਕ੍ਰੋਨ’ ਤੋਂ ਠੀਕ ਹੋਣ ਵਾਲਾ ਡਾਕਟਰ ਮੁੜ ਕੋਰੋਨਾ ਵਾਇਰਸ ਨਾਲ ਹੋਇਆ ਪੀੜਤ

Tuesday, Dec 07, 2021 - 04:15 PM (IST)

‘ਓਮੀਕ੍ਰੋਨ’ ਤੋਂ ਠੀਕ ਹੋਣ ਵਾਲਾ ਡਾਕਟਰ ਮੁੜ ਕੋਰੋਨਾ ਵਾਇਰਸ ਨਾਲ ਹੋਇਆ ਪੀੜਤ

ਬੈਂਗਲੁਰੂ (ਭਾਸ਼ਾ)- ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮੀਕ੍ਰੋਨ’ ਤੋਂ ਠੀਕ ਹੋ ਚੁਕਿਆ ਸ਼ਹਿਰ ਦਾ ਇਕ ਡਾਕਟਰ ਮੁੜ ਤੋਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਹ ਡਾਕਟਰ ਭਾਰਤ ’ਚ ‘ਓਮੀਕ੍ਰੋਨ’ ਨਾਲ ਪੀੜਤ ਮਿਲੇ ਪਹਿਲੇ 2 ਲੋਕਾਂ ’ਚੋਂ ਇਕ ਹੈ। ਇਸ ਵਿਚ, ਪੁਲਸ ਨੇ ਉਸ ਦੱਖਣ ਅਫ਼ਰੀਕੀ ਨਾਗਰਿਕ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜੋ ਅਧਿਕਾਰੀਆਂ ਨੂੰ ਸੂਚਨਾ ਦਿੱਤੇ ਬਿਨਾਂ ਦੇਸ਼ ਤੋਂ ਬਾਹਰ ਚੱਲਾ ਗਿਆ ਹੈ। ਗੁਜਰਾਤੀ ਮੂਲ ਦਾ ਦੱਖਣੀ ਅਫ਼ਰੀਕੀ ਵਿਅਕਤੀ ਇੱਥੇ ਏਕਾਂਤਵਾਸ ’ਚ ਸੀ ਅਤੇ ਉਹ ਸੂਚਨਾ ਦਿੱਤੇ ਬਿਨਾਂ ਦੁਬਈ ਲਈ ਰਵਾਨਾ ਹੋ ਗਿਆ। ਬੈਂਗਲੁਰੂ ਮਹਾਨਗਰ ਪਾਲਿਕਾ ਦੇ ਇਕ ਅਧਿਕਾਰੀ ਨੇ ਕਿਹਾ,‘‘ਇਹ ਸੱਚ ਹੈ ਕਿ ਓਮੀਕ੍ਰੋਨ ਰੂਪ ਨਾਲ ਪਾਜ਼ੇਟਿਵ ਮਿਲਿਆ ਡਾਕਟਰ ਮੁੜ ਤੋਂ ਕੋਰੋਨਾ ਪਾਜ਼ੇਟਿਵ ਹੋ ਗਿਆ ਹੈ।’’

ਇਹ ਵੀ ਪੜ੍ਹੋ : ਪ੍ਰੇਮ ਵਿਆਹ ਦੀ ਮਿਲੀ ਖ਼ੌਫਨਾਕ ਸਜ਼ਾ, ਭਰਾ ਨੇ ਗਰਭਵਤੀ ਭੈਣ ਦਾ ਸਿਰ ਧੜ ਨਾਲੋਂ ਕੀਤਾ ਵੱਖ

ਅਧਿਕਾਰੀ ਨੇ ਦੱਸਿਆ ਕਿ ਸੰਬੰਧਤ ਡਾਕਟਰ ਨੂੰ ਏਕਾਂਤਵਾਸ ’ਚ ਰੱਖਿਆ ਗਿਆ ਹੈ ਅਤੇ ਉਸ ਨੂੰ ਹਲਕੇ ਲੱਛਣ ਹਨ। ਇਸ ਵਿਚ, ਪੁਲਸ ਨੇ ਉਸ ਦੱਖਣ ਅਫ਼ਰੀਕੀ ਨਾਗਰਿਕ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜੋ ਏਕਾਂਤਵਾਸ ਦੇ ਨਿਯਮਾਂ ਦਾ ਉਲੰਘਣ ਕਰ ਕੇ ਅਤੇ ਅਧਿਕਾਰੀਆਂ ਨੂੰ ਬਿਨਾਂ ਪੀੜਤ ਵਿਅਕਤੀ ਨੂੰ ਜਾਣ ਦੇਣ ਨੂੰ ਲੈ ਕੇ ਇੱਥੋਂ ਦੇ ਇਕ 5 ਸਿਤਾਰਾ ਹੋਟਲ ਦੇ ਪ੍ਰਬੰਧਨ ਅਤੇ ਕਰਮੀਆਂ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਸੂਤਰਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਵਿਰੁੱਧ ਆਈ.ਪੀ.ਸੀ. ਅਤੇ ਕਰਨਾਟਕ ਮਹਾਮਾਰੀ ਰੋਗ ਐਕਟ, 2020 ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਜਾਸੂਸੀ ਦੇ ਦੋਸ਼ ’ਚ UAE ਦੀ ਜੇਲ੍ਹ ’ਚ ਬੰਦ ਪੁੱਤਰ ਨੂੰ ਮਿਲਣ ਲਈ ਮਾਂ ਨੂੰ ਕਰਨਾ ਪਵੇਗਾ 2025 ਤੱਕ ਇੰਤਜ਼ਾਰ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News