ਹਰਿਆਣਾ ਦੀ 10ਵੀਂ ਜਮਾਤ ਦੀ ''ਥਰਡ ਟਾਪਰ'' ਬਣਨਾ ਚਾਹੁੰਦੀ ਹੈ ਡਾਕਟਰ, ਪਿਤਾ ਨੇ ਦੱਸਿਆ ਸਫ਼ਲਤਾ ਦਾ ਰਾਜ਼

Wednesday, May 17, 2023 - 03:32 PM (IST)

ਹਰਿਆਣਾ ਦੀ 10ਵੀਂ ਜਮਾਤ ਦੀ ''ਥਰਡ ਟਾਪਰ'' ਬਣਨਾ ਚਾਹੁੰਦੀ ਹੈ ਡਾਕਟਰ, ਪਿਤਾ ਨੇ ਦੱਸਿਆ ਸਫ਼ਲਤਾ ਦਾ ਰਾਜ਼

ਫਰੀਦਾਬਾਦ- ਹਰਿਆਣਾ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਕਰ ਦਿੱਤੇ ਹਨ। ਜਿਸ ਵਿਚ ਫਰੀਦਾਬਾਦ ਦੀ ਰਾਜੀਵ ਕਾਲੋਨੀ ਦੀ ਰਹਿਣ ਵਾਲੀ ਸਵੀਟੀ ਨੇ ਹਰਿਆਣਾ ਵਿਚ ਤੀਜਾ ਅਤੇ ਫਰੀਦਾਬਾਦ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸਵੀਟੀ ਦੇ ਘਰ ਇਸ ਸਮੇਂ  ਖੁਸ਼ੀ ਦਾ ਮਾਹੌਲ ਹੈ। 10ਵੀਂ ਜਮਾਤ ਦੀ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ ਸਵੀਟੀ ਦੇ ਅਧਿਆਪਕਾਂ ਅਤੇ ਪਰਿਵਾਰ ਵਾਲਿਆਂ ਨੇ ਸਵੀਟੀ ਨੂੰ ਮਠਿਆਈ ਖੁਆ ਕੇ ਜਸ਼ਨ ਮਨਾਇਆ। 

ਸਵੀਟੀ ਦੀ ਸ਼ਾਨਦਾਰ ਸਫ਼ਲਤਾ ਨੂੰ ਲੈ ਕੇ ਸਵੀਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਪ੍ਰੀਖਿਆ ਵਿਚ ਉਸ ਨੇ 500 ਵਿਚੋਂ 496 ਅੰਕ ਪ੍ਰਾਪਤ ਕੀਤੇ ਹਨ। 99.2 ਫ਼ੀਸਦੀ ਅੰਕਾਂ ਨਾਲ ਹਰਿਆਣਾ ਵਿਚ ਤੀਜੇ ਸਥਾਨ ਅਤੇ ਫਰੀਦਾਬਾਦ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਵਿਚ ਮੇਰੇ ਪਰਿਵਾਰ ਅਤੇ ਅਧਿਆਪਕਾਂ ਦਾ ਪੂਰਾ ਸਹਿਯੋਗ ਰਿਹਾ। ਜਿਸ ਦੇ ਚੱਲਦੇ ਮੈਂ ਫਰੀਦਾਬਾਦ ਵਿਚ ਟਾਪ ਕੀਤਾ ਹੈ।

ਇਸ ਦੌਰਾਨ ਸਵੀਟੀ ਨੇ ਆਪਣੇ ਟੀਚੇ ਨੂੰ ਲੈ ਕੇ ਦੱਸਿਆ ਕਿ ਮੇਰਾ ਸੁਫ਼ਨਾ ਹੈ ਕਿ ਨੀਟ ਦੀ ਪ੍ਰੀਖਿਆ ਪਾਸ ਕਰ ਕੇ ਡਾਕਟਰ ਬਣਾਂ। ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹਾਂ। ਓਧਰ ਸਵੀਟੀ ਦੇ ਪਿਤਾ ਸੰਜੇ ਦੀ ਮੰਨੇ ਤਾਂ ਸਵੀਟੀ ਪ੍ਰੀਖਿਆ ਵਿਚੋਂ 7 ਤੋਂ 8 ਘੰਟੇ ਲਗਾਤਾਰ ਪੜ੍ਹਾਈ ਕਰਦੀ ਸੀ, ਜਿਸ ਦੇ ਚੱਲਦੇ ਹਰਿਆਣਾ 'ਚ ਤੀਜੇ ਨੰਬਰ ਅਤੇ ਫਰੀਦਾਬਾਦ ਵਿਚ ਪਹਿਲੇ ਨੰਬਰ 'ਤੇ ਆ ਕੇ ਸਾਡਾ ਨਾਂ ਰੌਸ਼ਨ ਕੀਤਾ ਹੈ।


author

Tanu

Content Editor

Related News