ਫਲਾਈਟ ''ਚ ਤੱਤੀ ਹੋਈ ਡਾਕਟਰ ਬੀਬੀ ਨੇ ਦੇ''ਤੀ Plane ਕ੍ਰੈਸ਼ ਕਰਾਉਣ ਦੀ ਧਮਕੀ ਤੇ ਫਿਰ...

Friday, Jun 20, 2025 - 06:19 PM (IST)

ਫਲਾਈਟ ''ਚ ਤੱਤੀ ਹੋਈ ਡਾਕਟਰ ਬੀਬੀ ਨੇ ਦੇ''ਤੀ Plane ਕ੍ਰੈਸ਼ ਕਰਾਉਣ ਦੀ ਧਮਕੀ ਤੇ ਫਿਰ...

ਨੈਸ਼ਨਲ ਡੈਸਕ- ਬੈਂਗਲੁਰੂ ਦੇ ਕੈਂਪੇਗੌੜਾ ਹਵਾਈ ਅੱਡੇ 'ਤੇ ਇੱਕ ਮਹਿਲਾ ਡਾਕਟਰ ਯਾਤਰੀ ਨੇ ਹੰਗਾਮਾ ਕੀਤਾ। ਹਾਲਾਤ ਉਦੋਂ ਹੋਰ ਵਿਗੜ ਗਏ ਜਦੋਂ ਉਸਨੇ ਫਲਾਈਟ ਅਟੈਂਡੈਂਟ ਅਤੇ ਕੈਬਿਨ ਕਰੂ ਨੂੰ ਜਹਾਜ਼ ਨੂੰ ਕਰੈਸ਼ ਕਰਨ ਦੀ ਧਮਕੀ ਦੇ ਦਿੱਤੀ। ਇਸ ਤੋਂ ਬਾਅਦ ਉਡਾਣ ਭਰਨ ਤੋਂ ਪਹਿਲਾਂ ਹੀ ਉਸਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ।

ਯੇਲਹਾਂਕਾ ਦੀ ਰਹਿਣ ਵਾਲੀ ਡਾਕਟਰ ਵਿਆਸ ਹੀਰਲ ਮੋਹਨਭਾਈ ਨਾਮ ਦੀ ਇੱਕ ਮਹਿਲਾ ਯਾਤਰੀ 17 ਜੂਨ ਨੂੰ ਬੈਂਗਲੁਰੂ ਤੋਂ ਸੂਰਤ ਜਾਣ ਲਈ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ (ਕੇਆਈਏ) ਪਹੁੰਚੀ। ਜਦੋਂ ਉਹ ਸੂਰਤ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਫਲਾਈਟ IX2749F ਵਿੱਚ ਚੜ੍ਹੀ ਤਾਂ ਉਸਨੇ ਆਪਣਾ ਸਾਮਾਨ ਸੀਟ ਨੰਬਰ 20F 'ਤੇ ਰੱਖ ਦਿੱਤਾ, ਜੋ ਕਿ ਉਸਦੀ ਸੀਟ ਨਹੀਂ ਸੀ।

ਸੀਟ 'ਤੇ ਸਾਮਾਨ ਰੱਖਣ ਨੂੰ ਲੈ ਕੇ ਮੰਚਿਆ ਹੰਗਾਮਾ

ਇਸ ਤੋਂ ਬਾਅਦ ਕੈਬਿਨ ਕਰੂ ਨੇ ਉਸਨੂੰ ਆਪਣਾ ਸਾਮਾਨ ਹਟਾਉਣ ਦੀ ਸਲਾਹ ਦਿੱਤੀ। ਇਸ ਦੇ ਬਾਵਜੂਦ ਉਸਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਏਅਰਲਾਈਨ ਸਟਾਫ ਨਾਲ ਬਹਿਸ ਕਰਨ ਲੱਗੀ। ਮਹਿਲਾ ਡਾਕਟਰ ਨੇ ਕੈਬਿਨ ਕਰੂ ਦੇ ਨਾਲ-ਨਾਲ ਹੋਰ ਯਾਤਰੀਆਂ ਨਾਲ ਵੀ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਕਾਰਨ ਉੱਥੇ ਹੰਗਾਮਾ ਮਚ ਗਿਆ। ਇਸ ਨਾਲ ਬੋਰਡਿੰਗ ਪ੍ਰਕਿਰਿਆ ਵਿੱਚ ਵਿਘਨ ਪੈਣ ਲੱਗਾ। ਇਸ ਦੌਰਾਨ ਔਰਤ ਨੇ ਕੈਬਿਨ ਕਰੂ ਨੂੰ ਜਹਾਜ਼ ਨੂੰ ਕਰੈਸ਼ ਕਰਾਉਣ ਦੀ ਧਮਕੀ ਦੇ ਦਿੱਤੀ।

ਔਰਤ ਦੀਆਂ ਅਜਿਹੀਆਂ ਹਰਕਤਾਂ ਕਾਰਨ ਸਥਿਤੀ ਇੰਨੀ ਵਿਗੜ ਗਈ ਕਿ ਏਅਰਲਾਈਨ ਦੇ ਕਰੂ ਮੈਂਬਰਾਂ ਨੇ ਟੇਕਆਫ ਤੋਂ ਪਹਿਲਾਂ ਹੀ ਉਸਨੂੰ ਜਹਾਜ਼ ਤੋਂ ਉਤਾਰ ਦਿੱਤਾ ਅਤੇ ਹਵਾਈ ਅੱਡਾ ਪੁਲਸ ਦੇ ਹਵਾਲੇ ਕਰ ਦਿੱਤਾ। ਸੂਤਰਾਂ ਦਾ ਕਹਿਣਾ ਹੈ ਕਿ ਉਹ ਜਹਾਜ਼ ਤੋਂ ਉਤਰਨ ਤੋਂ ਬਾਅਦ ਵੀ ਹਵਾਈ ਅੱਡੇ ਦੇ ਕਰਮਚਾਰੀਆਂ ਨਾਲ ਬਹਿਸ ਕਰਦੀ ਰਹੀ। ਉਸਨੇ ਕਥਿਤ ਤੌਰ 'ਤੇ ਪੁਲਸ ਸਟੇਸ਼ਨ 'ਤੇ ਇੱਕ ਮਹਿਲਾ ਸਟਾਫ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਵਿਰੁੱਧ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡਾ ਪੁਲਸ ਸਟੇਸ਼ਨ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ।


author

Rakesh

Content Editor

Related News