ਦਰਦ ਦੀ ਸ਼ਿਕਾਇਤ ਲੈ ਕੇ ਹਸਪਤਾਲ ਪੁੱਜਾ ਮਰੀਜ਼, ਸਰਜਰੀ ਦੌਰਾਨ ਸਾਹਮਣੇ ਆਈ ਹੈਰਾਨੀਜਨਕ ਗੱਲ

Saturday, Feb 25, 2023 - 05:58 PM (IST)

ਵਾਰਾਣਸੀ- ਵਾਰਾਣਸੀ ਸਥਿਤ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਯ ਕੈਂਸਰ ਕੈਂਸਰ ਕੇਂਦਰ ਅਤੇ ਹੋਮੀ ਭਾਭਾ ਕੈਂਸਰ ਹਸਪਤਾਲ ਦੇ ਡਾਕਟਰਾਂ ਨੇ ਕੈਂਸਰ ਦੀ ਇਕ ਬੇਹੱਦ ਮੁਸ਼ਕਿਲ ਸਰਜਰੀ ਕਰਕੇ ਮਰੀਜ਼ ਦੇ ਢਿੱਡ 'ਚੋਂ 30.5 ਕਿਲੋਗ੍ਰਾਮ ਦਾ ਟਿਊਮਰ ਕੱਢਿਆ ਹੈ। ਟਿਊਮਰ ਦਾ ਆਕਾਰ ਇੰਨਾ ਵੱਡਾ ਹੈ ਕਿ ਮਰੀਜ਼ ਦਾ ਤੁਰਨਾ-ਫਿਰਨਾ ਮੁਸ਼ਕਿਲ ਹੋ ਗਿਆ ਸੀ। ਹੁਣ ਹਸਪਤਾਲ ਦੇ ਡਾਕਟਰਾਂ ਨੇ ਸਰਜਰੀ ਕਰਕੇ ਮਰੀਜ਼ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। 

ਇਹ ਵੀ ਪੜ੍ਹੋ– ਪਾਸਪੋਰਟ ਬਣਾਉਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਨੇ ਚੁੱਕਿਆ ਵੱਡਾ ਕਦਮ

ਦਰਦ ਦੀ ਸ਼ਿਕਾਇਤ ਲੈ ਕੇ ਹਸਪਤਾਲ ਆਇਆ ਸੀ ਮਰੀਜ਼
55 ਸਾਲਾ ਮਰੀਜ਼ ਢਿੱਡ ਦੇ ਵਧਦੇ ਆਕਾਰ ਅਤੇ ਦਰਦ ਦੀ ਸ਼ਿਕਾਇਤ ਲੈ ਕੇ ਹਸਪਤਾਲ ਆਇਆ ਸੀ। ਜਾਂਚ 'ਚ ਮਰੀਜ਼ ਦੇ ਢਿੱਡ 'ਚ ਵੱਡੇ ਆਕਾਰ ਦਾ ਟਿਊਮਰ ਦਿਸਿਆ। ਇਸ ਤੋਂ ਬਾਅਦ ਡਾਕਟਰਾਂ ਨੇ ਸਰਜਰੀ ਕਰਨ ਦਾ ਫੈਸਲਾ ਲਿਆ। ਵੀਰਵਾਰ ਨੂੰ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਯ ਕੈਂਸਰ ਕੇਂਦਰ ਅਤੇ ਹੋਮੀ ਭਾਭਾ ਕੈਂਸਰ ਹਸਪਤਾਲ ਦੇ ਸਰਜਰੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਮਯੰਕ ਤ੍ਰਿਪਾਠੀ ਅਤੇ ਉਨ੍ਹਾਂ ਦੀ ਟੀਮ ਨੇ ਸਰਜਰੀ ਨੂੰ ਅੰਜ਼ਾਮ ਦਿੱਤਾ। 

6 ਘੰਟਿਆਂ ਤਕ ਚੱਲਿਆ ਆਪਰੇਸ਼ਨ
ਡਾਕਟਰ ਮਯੰਕ ਤ੍ਰਿਪਾਠੀ ਨੇ ਦੱਸਿਆ ਕਿ ਮਰੀਜ਼ ਨੂੰ ਰਿਟ੍ਰੋਪੇਰਿਟੋਨਿਯਲ ਲਾਈਪੋ ਸਾਰਕੋਮਾ ਸੀ, ਜੋ ਇਕ ਤਰ੍ਹਾਂ ਦਾ ਅਜੀਬ ਕੈਂਸਰ ਹੁੰਦਾ ਹੈ। ਇਸ ਮਰੀਜ਼ ਦਾ ਟਿਊਮਰ ਢਿੱਡ ਦੇ ਅੰਦਰ ਮੁੱਖ ਖੂਨ ਦੀਆਂ ਨਾੜੀਆਂ ਦੇ ਕੋਲ ਸੀ। ਟਿਊਮਰ ਦਾ ਆਕਾਰ ਕਾਫੀ ਵੱਡਾ ਸੀ, ਨਾਲ ਹੀ ਇਹ ਸੰਵੇਦਨਸ਼ੀਲ ਸਥਾਨ 'ਤੇ ਸੀ, ਇਸ ਲਈ ਇਸ ਨੂੰ ਕੱਢਣ 'ਚ 6 ਘੰਟਿਆਂ ਤਕ ਲਗਾਤਾਰ ਸਰਜਰੀ ਚਲਦੀ ਰਹੀ। 

ਇਹ ਵੀ ਪੜ੍ਹੋ– 50 ਲੱਖ ਰੁਪਏ ਤੋਂ ਵੀ ਮਹਿੰਗਾ ਵਿਕਿਆ 16 ਸਾਲ ਪੁਰਾਣਾ iPhone, ਜਾਣੋ ਕੀ ਹੈ ਖ਼ਾਸੀਅਤ

PunjabKesari

ਹੁਣ ਤਕ ਦਾ ਸਭ ਤੋਂ ਵੱਡੀ ਟਿਊਮਰ ਕੱਢਿਆ ਗਿਆ

ਉਨ੍ਹਾਂ ਦੱਸਿਆ ਕਿ ਮਰੀਜ਼ ਦੇ ਢਿੱਡ 'ਚੋਂ ਕੱਢੇ ਗਏ ਟਿਊਮਰ ਦਾ ਆਕਾਰ 64 ਸੈ.ਮੀ. ਲੰਬਾ, ਜਦਕਿ 46 ਸੈ.ਮੀ. ਚੌੜਾ ਹੈ। ਹੁਣ ਤਕ ਦੇਸ਼ ਦਾ ਰਿਟ੍ਰੋਪੇਰਿਟੋਨਿਯਲ ਲਾਈਪੋ ਸਾਰਕੋਮਾ ਦਾ ਸੰਭਾਵਿਤ ਸਭ ਤੋਂ ਵੱਡਾ ਕੈਂਸਰ ਵਾਲਾ ਟਿਊਮਰ ਹੈ। ਟਿਊਮਰ ਦਾ ਭਾਰ 12 ਨਵਜੰਮੇ ਬੱਚਿਆਂ ਦੇ ਭਾਰ ਦੇ ਬਰਾਬਰ ਹੈ। 

ਇਹ ਵੀ ਪੜ੍ਹੋ– WhatsApp 'ਚ ਆਏ 3 ਨਵੇਂ ਫੀਚਰ, ਹੁਣ ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ


Rakesh

Content Editor

Related News