ਇਲਾਜ ਦੀ ਆੜ ''ਚ ਹੈਵਾਨੀਅਤ, ਡਾਕਟਰ ਨੇ ਸਾਲ ''ਚ 7 ਵਾਰ ਔਰਤ ਨੂੰ ਬਣਾਇਆ ਹਵਸ ਦਾ ਸ਼ਿਕਾਰ

Wednesday, Feb 28, 2024 - 01:51 AM (IST)

ਇਲਾਜ ਦੀ ਆੜ ''ਚ ਹੈਵਾਨੀਅਤ, ਡਾਕਟਰ ਨੇ ਸਾਲ ''ਚ 7 ਵਾਰ ਔਰਤ ਨੂੰ ਬਣਾਇਆ ਹਵਸ ਦਾ ਸ਼ਿਕਾਰ

ਨੈਸ਼ਨਲ ਡੈਸਕ - ਡਾਕਟਰ ਨੂੰ ਭਗਵਾਨ ਦਾ ਰੂਪ ਕਿਹਾ ਜਾਂਦਾ ਹੈ ਪਰ ਇਕ ਡਾਕਟਰ ਨੇ ਇਲਾਜ ਦੀ ਆੜ ਵਿੱਚ ਹੈਵਾਨੀਅਤ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਖ਼ਬਰ ਸਾਹਮਣੇ ਆ ਰਹੀ ਹੈ ਕਿ ਰਾਜਸਥਾਨ ਦੇ ਜਾਲੋਰ ਜ਼ਿਲ੍ਹੇ ਦੇ ਭੀਨਮਾਲ ਸ਼ਹਿਰ ਵਿੱਚ ਇਕ ਨਿੱਜੀ ਦੰਦਾ ਦੇ ਡਾਕਟਰ ਨੇ ਇਲਾਜ ਲਈ ਆਈ ਔਰਤ ਨਾਲ ਬਲਾਤਕਾਰ ਕੀਤਾ। ਜਾਣਕਾਰੀ ਮੁਤਾਬਕ ਦੰਦ ਦਾ ਚੈਕਅੱਪ ਕਰਵਾਉਣ ਪਹੁੰਚੀ ਔਰਤ ਨੂੰ ਡਾਟਕਰ ਨੇ ਦਰਦ ਤੋਂ ਆਰਾਮ ਦੇਣ ਦੇ ਨਾਂ 'ਤੇ ਬੇਹੋਸ਼ੀ ਦਾ ਇੰਜੈਕਸ਼ਨ ਲਾ ਦਿੱਤਾ। ਜਿਸ ਤੋਂ ਬਾਅਦ ਡਾਕਟਰ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਬਣਾ ਲਈਆਂ। ਇਸ ਤੋਂ ਬਾਅਦ ਦੋਸ਼ੀ ਡਾਕਟਰ ਔਰਤ ਦੀਆਂ ਤਸਵੀਰਾਂ ਵਾਇਰਲ ਕਰਨ ਦੇ ਨਾਂ 'ਤੇ ਉਸ ਨੂੰ ਬਲੈਕਮੇਲ ਕਰਨ ਲੱਗ ਗਿਆ। 

ਇਹ ਵੀ ਪੜ੍ਹੋ - ਹਰਿਆਣਾ ਦੇ ਕੁਝ ਇਲਾਕਿਆਂ 'ਚ ਮੁੜ ਇੰਟਰਨੈੱਟ ਬੰਦ, ਜਾਣੋ ਕਦੋਂ ਤੱਕ ਸੇਵਾਵਾਂ ਰਹਿਣਗੀਆਂ ਮੁਅੱਤਲ

ਡਾਕਟਰ ਨੇ ਔਰਤ ਨੂੰ ਧਮਕੀਆਂ ਦੇ ਕੇ ਸਾਲ ਵਿੱਚ 7 ਵਾਰ ਬਲਾਤਕਾਰ ਕੀਤਾ। ਪੀੜਤ ਔਰਤ ਨੇ ਦੋਸ਼ੀ ਡਾਕਟਰ ਸੁਰੇਸ਼ ਸੁੰਦੇਸ਼ਾ ਖ਼ਿਲਾਫ਼ ਭੀਨਮਾਲ ਥਾਣੇ ਵਿੱਚ ਮਾਮਲਾ ਦਰਜ ਕਰਵਾਇਆ ਹੈ। ਉਸ ਨੇ ਦੱਸਿਆ ਕਿ ਉਹ ਉਸ ਕੋਲ ਦੰਦ ਦੇ ਇਲਾਜ ਲਈ ਗਈ ਸੀ ਪਰ ਦੋਸ਼ੀ ਨੇ ਉਸ ਨੂੰ ਦਰਦ ਤੋਂ ਆਰਾਮ ਦੇਣ ਦੇ ਨਾਂ 'ਤੇ ਬੇਹੋਸ਼ੀ ਦਾ ਇੰਜੈਕਸ਼ਨ ਲਗਾ ਦਿੱਤਾ ਅਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਲਈਆਂ। ਜਿਸ ਤੋਂ ਬਾਅਦ ਉਹ ਵਾਰ-ਵਾਰ ਤਸਵੀਰਾਂ ਵਾਇਰਲ ਕਰਨ ਦੀਆਂ ਧਮਕੀਆਂ ਦੇ ਮੇਰੇ ਨਾਲ ਬਲਾਤਕਾਰ ਕਰਦਾ ਰਿਹਾ। ਉਸ ਨੇ ਮੇਰੇ ਨਾਲ ਸਾਲ ਵਿੱਚ 7 ਵਾਰ ਜ਼ਬਰਦਸਤੀ ਬਲਾਤਕਾਰ ਕੀਤਾ। 

ਇਹ ਵੀ ਪੜ੍ਹੋ - ਰਾਜ ਸਭਾ ਚੋਣਾਂ ਤੋਂ ਬਾਅਦ ਹਿਮਾਚਲ ਕਾਂਗਰਸ 'ਚ ਉਥਲ-ਪੁਥਲ, ਡੀਕੇ ਸ਼ਿਵਕੁਮਾਰ ਨੂੰ ਬਣਾਇਆ ਅਬਜ਼ਰਵਰ

ਉਪ ਪੁਲਸ ਕਪਤਾਨ ਹਿੰਮਤ ਚਰਨ ਨੇ ਦੱਸਿਆ ਕਿ ਮਹਿਲਾ ਵੱਲੋਂ ਦਿੱਤੀ ਗਈ ਰਿਪੋਰਟ ਦੇ ਆਧਾਰ ’ਤੇ ਡਾਕਟਰ ਖ਼ਿਲਾਫ਼ ਬਲਾਤਕਾਰ ਅਤੇ ਆਈਟੀ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸ਼ੀ ਡਾਕਟਰ ਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ - ਯੂਪੀ ਰਾਜ ਸਭਾ ਚੋਣਾਂ: 8 ਸੀਟਾਂ 'ਤੇ ਭਾਜਪਾ ਦੀ ਜਿੱਤ, ਸਪਾ ਨੇ ਜਿੱਤੀਆਂ 2 ਸੀਟਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Inder Prajapati

Content Editor

Related News