ਡਾਕਟਰ ਨੂੰ ਨਹੀਂ ਮਿਲੀ ਚਾਹ, ਨਸਬੰਦੀ ਦੇ ਆਪਰੇਸ਼ਨ ਦੌਰਾਨ ਬੇਹੋਸ਼ ਔਰਤਾਂ ਨੂੰ ਛੱਡ ਕੇ ਭੱਜਿਆ

Wednesday, Nov 08, 2023 - 04:46 PM (IST)

ਨਾਗਪੁਰ- ਮਹਾਰਾਸ਼ਟਰ ਦੇ ਨਾਗਪੁਰ 'ਚ ਸਰਕਾਰੀ ਹਸਪਤਾਲ ਦਾ ਇਕ ਡਾਕਟਰ 'ਨਸਬੰਦੀ' ਦਾ ਆਪਰੇਸ਼ਨ ਵਿਚਾਲੇ ਹੀ ਛੱਡ ਕੇ ਚਲਾ ਗਿਆ। ਘਟਨਾ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਸੀ.ਈ.ਓ. ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਕਮੇਟੀ ਦਾ ਗਠਨ ਕੀਤਾ ਗਿਆ ਹੈ। ਸੀ.ਈ.ਓ. ਦਾ ਕਹਿਣਾ ਹੈ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਐਕਸ਼ਨ ਲਿਆ ਜਾਵੇਗਾ। 

ਦਰਅਸਲ, ਮਾਮਲਾ ਮੌਦਾ ਤਹਿਸੀਲ ਅਧੀਨ ਪੈਂਦੇ ਖਾਟ ਪਿੰਡ ਦੇ ਪ੍ਰਾਈਮਰੀ ਸਿਹਤ ਕੇਂਦਰ ਦਾ ਹੈ। 3 ਨਵੰਬਰ ਨੂੰ 8 ਔਰਤਾਂ ਦਾ ਨਸਬੰਦੀ ਦਾ ਆਪਰੇਸ਼ਨ ਹੋਣਾ ਸੀ, ਜਿਸਦੀ ਜ਼ਿੰਮੇਵਾਰੀ ਡਾ. ਤੇਜਰਾਮ ਭਲਾਵੀ ਨੂੰ ਦਿੱਤੀ ਗਈ ਸੀ। ਉਨ੍ਹਾਂ ਨੇ 4 ਔਰਤਾਂ ਦਾ ਆਪਰੇਸ਼ਨ ਕਰ ਦਿੱਤਾ ਸੀ ਅਤੇ ਬਾਕੀ ਔਰਤਾਂ ਨੂੰ ਐਨੇਸਥੀਸੀਆ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ- WhatsApp 'ਚ ਹੁਣ ਪੁਰਾਣੇ ਮੈਸੇਜ ਲੱਭਣਾ ਹੋਵੇਗਾ ਆਸਾਨ, ਆ ਰਿਹੈ ਸ਼ਾਨਦਾਰ ਫੀਚਰ

ਚਾਹ ਨਹੀਂ ਮਿਲੀ ਤਾਂ ਹਸਪਤਾਲ 'ਚੋਂ ਚਲਾ ਗਿਆ ਡਾਕਟਰ

ਇਸ ਦੌਰਾਨ ਡਾ. ਭਲਾਵੀ ਨੇ ਚਾਹ ਮੰਗੀ। ਉਨ੍ਹਾਂ ਨੇ ਕਾਫੀ ਦੇਰ ਤਕ ਇੰਤਜ਼ਾਰ ਕੀਤਾ ਪਰ ਚਾਹ ਨਹੀਂ ਦਿੱਤੀ ਗਈ। ਇਸ ਗੱਲ ਤੋਂ ਨਾਰਾਜ਼ ਡਾਕਟਰ ਹਸਪਤਾਲ 'ਚੋਂ ਚਲਾ ਗਿਆ। ਜਿਨ੍ਹਾਂ ਔਰਤਾਂ ਨੂੰ ਐਨੇਸਥੀਸੀਆ ਦਿੱਤਾ ਗਿਆ ਸੀ ਉਹ ਬੇਹੋਸ਼ੀ ਦੀ ਹਾਲਤ 'ਚ ਬੈੱਡ 'ਤੇ ਪਈਆਂ ਰਹੀਆਂ। ਡਾਕਟਰ ਦੇ ਜਾਂਦੇ ਹੀ ਹਸਪਤਾਲ 'ਚ ਹਫੜਾ-ਦਫੜੀ ਮਚ ਗਈ। ਜਿਨ੍ਹਾਂ ਔਰਤਾਂ ਦਾ ਆਪਰੇਸ਼ਨ ਨਹੀਂ ਹੋਇਆ ਸੀ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾ ਸਿਹਤ ਅਧਿਕਾਰੀ ਨਾਲ ਸੰਪਰਕ ਕੀਤਾ ਅਤੇ ਘਟਨਾ ਦੀ ਜਾਣਕਾਰੀ ਦਿੱਤੀ। ਪ੍ਰਸ਼ਾਸਨ ਨੇ ਹਫੜਾ-ਦਫੜੀ 'ਚ ਦੂਜੇ ਡਾਕਟਰ ਨੂੰ ਬੁਲਾਇਆ ਤੇ ਬਾਕੀ ਔਰਤਾਂ ਦੇ ਆਪਰੇਸ਼ਨ ਕਰਵਾਏ ਗਏ। 

ਇਹ ਵੀ ਪੜ੍ਹੋ- WhatsApp ਦੀ ਵੱਡੀ ਕਾਰਵਾਈ, 71 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਜਾਣੋ ਵਜ੍ਹਾ

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨਾਗਪੁਰ ਜ਼ਿਲ੍ਹਾ ਪ੍ਰੀਸ਼ਦ ਉਪ ਪ੍ਰਧਾਨ ਕੁੰਦਾ ਰਾਊਤ ਨੇ ਕਿਹਾ ਕਿ ਪ੍ਰਾਈਮਰੀ ਸਿਹਤ ਕੇਂਦਰ 'ਚ ਨਸਬੰਦੀ ਦਾ ਆਪਰੇਸ਼ਨ ਚੱਲ ਰਿਹਾ ਸੀ। ਉਸ ਆਪਰੇਸ਼ਨ ਲਈ ਰਾਮਟੈੱਕ ਤਹਿਸੀਲ ਤੋਂ ਡਾਕਟਰ ਤੇਜਰਾਮ ਭਲਾਵੀ ਨੂੰ ਬੁਲਾਇਆ ਗਿਆ ਸੀ। ਉਹ 4 ਆਪਰੇਸ਼ਨ ਕੀਤੇ ਬਿਨਾਂ ਹੀ ਚਲੇ ਗਏ। ਕੁੰਦਾ ਨੇ ਕਿਹਾ ਕਿ ਜਾਣਕਾਰੀ ਮਿਲਣ ਤੋਂ ਬਾਅਦ ਤੁਰੰਤ ਹੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੂੰ ਸੁਚਿਤ ਕੀਤਾ ਗਿਆ ਸੀ। ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਡਾਕਟਰਾਂ ਦੀ ਦੂਜੀ ਟੀਮ ਭੇਜਣ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਅਜਿਹਾ ਦੱਸਿਆ ਜਾ ਰਿਹਾ ਹੈ ਕਿ ਚਾਹ ਨਾ ਮਿਲਣ ਕਾਰਨ ਡਾ. ਭਲਾਵੀ ਹਸਪਤਾਲ 'ਚੋਂ ਚਲੇ ਗਏ ਸਨ। ਮਾਮਲੇ 'ਚ ਅਸੀਂ ਜਾਂਚ ਦੀ ਮੰਗ ਜ਼ਿਲ੍ਹਾ ਪ੍ਰੀਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਕੀਤੀ ਹੈ। ਰਿਪੋਰਟ ਆਉਣ ਤੋਂ ਬਾਅਦ ਡਾਕਟਰ 'ਤੇ ਐਕਸ਼ਨ ਲਿਆ ਜਾਵੇਗਾ। 

ਇਹ ਵੀ ਪੜ੍ਹੋ- ਮਹਿੰਦਰਾ ਦੀਆਂ ਇਨ੍ਹਾਂ ਗੱਡੀਆਂ 'ਤੇ ਮਿਲ ਰਿਹੈ 3.5 ਲੱਖ ਤਕ ਦਾ ਡਿਸਕਾਊਂਟ


Rakesh

Content Editor

Related News