ਕੋਰੋਨਾ ਤੋਂ ਜੰਗ ਜਿੱਤ ਕੇ ਮੁੜ ਲੋਕਾਂ ਦੀ ਸੇਵਾ ’ਚ ਜੁਟਿਆ ਡਾਕਟਰ ਜੋੜਾ
Wednesday, May 26, 2021 - 04:34 PM (IST)
ਸਿਰਮੌਰ– ਕੋਰੋਨਾ ਮਹਾਮਾਰੀ ਨਾਲ ਦੋ-ਦੋ ਹੱਥ ਕਰਨ ’ਚ ਸਿਹਤ ਮਹਿਕਮੇ ਦੇ ਕੋਰੋਨਾ ਯੋਧਾ ਮੈਦਾਨ ’ਚ ਡਟੇ ਹੋਏ ਹਨ। ਰੋਗੀਆਂ ਦਾ ਇਲਾਜ ਕਰਦੇ ਹੋਏ ਉਹ ਖ਼ੁਦ ਵੀ ਪੀੜਤ ਹੋ ਰਹੇ ਹਨ ਪਰ ਉਹ ਠੀਕ ਹੋ ਕੇ ਮੁੜ ਲੋਕਾਂ ਦੀ ਸੇਵਾ ’ਚ ਲੱਗ ਗਏ ਹਨ। ਅਜਿਹੀ ਹੀ ਇਕ ਉਦਾਹਰਣ ਹੈ ਪਾਂਵਟਾ ਹਸਪਤਾਲ ’ਚ ਤਾਇਨਾਤ ਡਾ. ਰਜੀਵ ਚੌਹਾਨ ਅਤੇ ਉਸ ਦੀ ਪਤਨੀ ਡਾ. ਮੀਨਾਕਸ਼ੀ ਚੋਹਾਨ ਦੀ। ਪਾਂਵਟਾ ਹਸਪਤਾਲ ਦੇ ਸੀਨੀਅਰ ਡਾਕਟਰ ਰਜੀਵ ਡੇਢ ਸਾਲ ਤੋਂ ਕੋਰੋਨਾ ਖ਼ਿਲਾਫ਼ ਲੜਾਈ ’ਚ ਸੇਵਾਵਾਂ ਦੇ ਰਹੇ ਹਨ।
ਇਕ ਸਾਲ ਤੋਂ ਉਨ੍ਹਾਂ ਦੀ ਪਤਨੀ ਡਾ. ਮੀਨਾਕਸ਼ੀ ਵੀ ਹਸਪਤਾਲ ’ਚ ਸੇਵਾਵਾਂ ਦੇ ਰਹੀ ਹੈ। ਡਾ. ਰਜੀਵ ਨੇ ਕਿਹਾ ਕਿ ਪਹਿਲਾਂ ਮਾਂ ਕੋਰੋਨਾ ਪੀੜਤ ਹੋਈ। ਉਸ ਤੋਂ ਬਾਅਦ ਉਹ ਖ਼ੁਦ, ਉਨ੍ਹਾਂ ਦੀ ਪਤਨੀ ਅਤੇ ਬੇਟਾ-ਬੇਟੀ ਦੀ ਵੀ ਕੋਵਿਡ ਰਿਪੋਰਟ ਪਾਜ਼ੇਟਿਵ ਆਈ। ਪਰਿਵਾਰ ਦੇ ਪੰਜ ਦੇ ਪੰਜ ਮੈਂਬਰ ਘਰ ’ਚ ਕੁਆਰੰਟਾਈਨ ਰਹੇ। ਹੁਣ ਉਨ੍ਹਾਂ ਦਾ ਪੂਰਾ ਪਰਿਵਾਰ ਕੋਰੋਨਾ ਨੂੰ ਮਾਤ ਦੇ ਚੁੱਕਾ ਹੈ। ਇਸ ਦੇ ਚਲਦੇ ਡਾਕਟਰ ਜੋੜੇ ਨੇ ਮੁੜ ਆਪਣਾ ਕੰਮ ਸੰਭਾਲ ਕੇ ਲੋਕਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ।