MP ''ਚ ਡਾਕਟਰ ਜੋੜੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ''ਚ ਦੱਸੀ ਮਰਨ ਦੀ ਵਜ੍ਹਾ
Saturday, Jan 20, 2024 - 08:40 PM (IST)

ਸਾਗਰ (ਮੱਧ ਪ੍ਰਦੇਸ਼), (ਭਾਸ਼ਾ)- ਮੱਧ ਪ੍ਰਦੇਸ਼ ਦੇ ਸਾਗਰ ਜ਼ਿਲੇ ਵਿਚ ਸ਼ਨੀਵਾਰ ਨੂੰ ਇਕ ਡਾਕਟਰ ਜੋੜੇ ਨੇ ਕਰਜ਼ੇ ਦੇ ਬੋਝ ਕਾਰਨ ਆਪਣੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਬੀਨਾ ਥਾਣੇ ਦੇ ਇੰਚਾਰਜ ਭਰਤ ਸਿੰਘ ਠਾਕੁਰ ਨੇ ਦੱਸਿਆ ਕਿ ਦੋਵੇਂ ਡਾਕਟਰ (ਬਲਬੀਰ ਅਤੇ ਮੰਜੂ ਕੈਥੋਰੀਆ) ਜ਼ਿਲਾ ਹੈੱਡਕੁਆਰਟਰ ਤੋਂ ਕਰੀਬ 70 ਕਿਲੋਮੀਟਰ ਦੂਰ ਬੀਨਾ ਕਸਬੇ ਦੀ ਨੰਦਨ ਕਾਲੋਨੀ ਵਿਚ ਆਪਣੇ ਘਰ ਵਿਚ ਮ੍ਰਿਤਕ ਪਾਏ ਗਏ। ਉਨ੍ਹਾਂ ਦੱਸਿਆ ਕਿ ਜੋੜੇ ਦਾ ਲੜਕਾ, ਜੋ ਸ਼ਹਿਰ ਤੋਂ ਬਾਹਰ ਪੜ੍ਹਦਾ ਸੀ, ਸ਼ਨੀਵਾਰ ਸਵੇਰੇ ਜਦੋਂ ਘਰ ਪਰਤਿਆ ਤਾਂ ਉਸ ਨੇ ਲਾਸ਼ਾਂ ਦੇਖੀਆਂ।
ਅਧਿਕਾਰੀ ਨੇ ਦੱਸਿਆ ਕਿ ਬਲਬੀਰ ਛੱਤ ਵਾਲੇ ਪੱਖੇ ਨਾਲ ਫਾਹੇ ਨਾਲ ਲਟਕਦਾ ਪਾਇਆ ਗਿਆ, ਜਦੋਂ ਕਿ ਉਸ ਦੀ ਪਤਨੀ ਦੀ ਲਾਸ਼ ਬੈੱਡ ’ਤੇ ਪਈ ਸੀ। ਕਮਰੇ ’ਚੋਂ ਇਕ ਸੁਸਾਈਡ ਨੋਟ ਮਿਲਿਆ, ਜਿਸ ’ਚ ਪਤੀ-ਪਤਨੀ ਨੇ ਕਿਹਾ ਕਿ ਉਹ ਬਕਾਇਆ ਕਰਜ਼ੇ ਕਾਰਨ ਪ੍ਰੇਸ਼ਾਨ ਹਨ।