ਭਾਜਪਾ ਸੰਸਦ ਮੈਂਬਰ ਪ੍ਰਗਿਆ ਨੂੰ ਸ਼ੱਕੀ ਲਿਫਾਫਾ ਭੇਜਣ ਵਾਲਾ ਸ਼ਖਸ ਗਿ੍ਰਫਤਾਰ

01/18/2020 4:27:10 PM

ਔਰੰਗਾਬਾਦ- ਮੱਧਪ੍ਰਦੇਸ਼ ਅੱਤਵਾਦ ਰੋਕੂ ਦਸਤੇ (ਏ.ਪੀ.ਐੱਸ.) ਨੇ ਭਾਜਪਾ ਦੀ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੂੰ ਕਥਿਤ ਤੌਰ ’ਤੇ ਸ਼ੱਕੀ ਲਿਫਾਫਾ ਭੇਜਣ ਸਬੰਧੀ ਮਹਾਰਾਸ਼ਟਰ ਦੇ ਨੰਦੇੜ ਜ਼ਿਲੇ ਤੋਂ ਇਕ ਡਾਕਟਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਅੱਜ ਭਾਵ ਸ਼ਨੀਵਾਰ ਦੱਸਿਆ ਕਿ 35 ਸਾਲਾ ਡਾਕਟਰ ਸਈਦ ਅਬਦੁਲ ਰਹਿਮਾਨ ਖਾਨ ਨੇ ਸ਼ੱਕੀ ਲਿਫਾਫਾ ਭੋਪਾਲ ਤੋਂ ਭਾਜਪਾ ਦੀ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੂੰ ਭੇਜਿਆ ਸੀ।

ਅਬਦੁਲ ਰਹਿਮਾਨ ਪਿਛਲੇ 3 ਮਹੀਨਿਆਂ ਤੋਂ ਪੁਲਸ ਰਡਾਰ ’ਤੇ ਸੀ, ਕਿਉਂਕਿ ਉਸ ਨੇ ਪਹਿਲਾਂ ਵੀ ਕੁਝ ਅਧਿਕਾਰੀਆਂ ਨੂੰ ਚਿੱਠੀਆਂ ਲਿਖ ਕੇ ਦਾਅਵਾ ਕੀਤਾ ਸੀ ਕਿ ਉਸ ਦੀ ਮਾਂ ਅਤੇ ਭਰਾ ਦੇ ਅੱਤਵਾਦੀਆਂ ਨਾਲ ਸੰਪਰਕ ਹਨ। ਉਸ ਨੂੰ ਪੁਲਸ ਨੇ ਵੱਖ-ਵੱਖ ਮਾਮਲਿਆਂ ’ਚ ਪਹਿਲਾਂ ਵੀ ਗ੍ਰਿਫਤਾਰ ਕੀਤਾ ਸੀ ਅਤੇ ਉਸਦੇ ਮੋਬਾਈਲ ਫੋਨ ਦੀ ਲੋਕੇਸ਼ਨ ਰਾਹੀਂ ਉਸ ’ਤੇ ਨਜ਼ਰ ਰੱਖੀ ਜਾ ਰਹੀ ਸੀ।

ਜ਼ਿਕਰਯੋਗ ਹੈ ਕਿ ਭੋਪਾਲ ਲੋਕ ਸਭਾ ਤੋਂ ਭਾਜਪਾ ਸੰਸਦ ਮੈਂਬਰ ਠਾਕੁਰ ਨੇ ਸੋਮਵਾਰ ਨੂੰ ਭੋਪਾਲ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਨੂੰ ਕਿਸੇ ਨੇ ਕੁਝ ਲਿਫਾਫੇ 'ਚ ਭੇਜਿਆ ਹੈ, ਜਿਸ 'ਚ ਜ਼ਹਿਰੀਲਾ ਰਸਾਇਣਕ ਪਦਾਰਥ ਹੈ। ਪੁਲਸ ਨੇ ਪ੍ਰਗਿੱਆ ਦੇ ਘਰ ਤੋਂ 3-4 ਲਿਫਾਫੇ ਬਰਾਮਦ ਕੀਤੇ ਸੀ, ਜਿਨ੍ਹਾਂ 'ਚ ਕੁਝ ਉਰਦੂ ਭਾਸ਼ਾ 'ਚ ਲਿਖਿਆ ਹੋਇਆ ਸੀ।


Iqbalkaur

Content Editor

Related News