ਨਕਲੀ ਸ਼ਰਾਬ ਬਣਾਉਣ ਦੇ ਦੋਸ਼ ''ਚ ਡਾਕਟਰ ਅਤੇ 5 ਹੋਰ ਗ੍ਰਿਫ਼ਤਾਰ
Saturday, Dec 09, 2023 - 02:40 PM (IST)
ਤ੍ਰਿਸ਼ੂਰ (ਭਾਸ਼ਾ)- ਕੇਰਲ ਦੇ ਤ੍ਰਿਸ਼ੂਰ 'ਚ ਇਕ ਰੈਸਟੋਰੈਂਟ ਦੇ ਪਿੱਛੇ ਨਕਲੀ ਸ਼ਰਾਬ ਬਣਾਉਣ ਵਾਲੀ ਇਕਾਈ ਚਲਾਉਣ ਦੇ ਦੋਸ਼ 'ਚ 44 ਸਾਲਾ ਡਾਕਟਰ ਅਤੇ 5 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਬਕਾਰੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਰਿਨਜਾਲਾਕੁਡਾ ਵਾਸੀ ਏਲੋਪੈਥੀ ਡਾਕਟਰ ਅਨੂਪ ਦੀ ਅਗਵਾਈ ਵਾਲਾ ਗਿਰੋਹ ਕੁਝ ਸਮੇਂ ਤੋਂ ਇੱਥੇ ਪੇਰਿੰਗੋਟੁਕਾਰਾ 'ਚ ਇਕਾਈ ਚਲਾ ਰਿਹਾ ਸੀ।
ਇਹ ਵੀ ਪੜ੍ਹੋ : ਪਾਸਪੋਰਟ ਵੈਰੀਫਿਕੇਸ਼ਨ ਲਈ ਥਾਣੇ ਗਈ ਔਰਤ ਦੇ ਸਿਰ 'ਤੇ ਲੱਗੀ ਗੋਲ਼ੀ, ਵੇਖੋ ਵੀਡੀਓ
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਤਪਾਦ ਕਮਿਸ਼ਨਰ ਦੇ ਦਸਤੇ ਨੂੰ ਨਕਲੀ ਸ਼ਰਾਬ ਬਣਾਉਣ ਵਾਲੀ ਇਕਾਈ ਬਾਰੇ ਗੁਪਤ ਸੂਚਨਾ ਮਿਲੀ ਸੀ। ਗੁਪਤ ਸੂਚਨਾ ਦੇ ਆਧਾਰ 'ਤੇ ਆਬਕਾਰੀ ਖੇਤਰ ਇੰਸਪੈਕਟਰ ਅਸ਼ੋਕ ਕੁਮਾਰ ਦੀ ਅਗਵਾਈ 'ਚ ਅਧਿਕਾਰੀਆਂ ਦੀ ਇਕ ਟੀਮ ਨੇ ਅਚਾਨਕ ਛਾਪੇਮਾਰੀ ਕੀਤੀ ਅਤੇ ਦੋਸ਼ੀਆਂ ਨੂੰ ਫੜ ਲਿਆ। ਅਧਿਕਾਰੀ ਨੇ ਦੱਸਿਆ,''ਛਾਪੇਮਾਰੀ ਦੌਰਾਨ ਕੁੱਲ 1,072 ਲੀਟਰ ਨਕਲੀ ਸ਼ਰਾਬ, 2 ਕਾਰਾਂ ਅਤੇ ਇਕ ਏਅਰ ਗਨ ਜ਼ਬਤ ਕੀਤੀ ਗਈ।'' ਅਧਿਕਾਰੀ ਨੇ ਕਿਹਾ ਕਿ ਪੁੱਛ-ਗਿੱਛ ਜਾਰੀ ਹੈ ਅਤੇ ਉਸ ਤੋਂ ਬਾਅਦ ਪੂਰੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8