ਕਰਵਾਚੌਥ ਸਪੈਸ਼ਲ: ਵਰਤ ਵਾਲੇ ਦਿਨ ਨਾ ਕਰੋ ਇਹ ਗਲਤੀਆਂ, ਪੈ ਸਕਦੀਆਂ ਹਨ ਭਾਰੀ

10/03/2017 1:16:22 PM

ਨਵੀਂ ਦਿੱਲੀ— ਕਰਵਾਚੌਥ ਦਾ ਵਰਤ ਔਰਤਾਂ ਵੱਲੋਂ ਆਪਣੇ ਪਤੀ ਦੀ ਲੰਬੀ ਉਮਰ ਲਈ ਕੀਤਾ ਜਾਣ ਵਾਲਾ ਵਰਤ ਹੁੰਦਾ ਹੈ। ਹਿੰਦੂ ਕੈਲੰਡਰ ਅਨੁਸਾਰ ਕਰਵਾਚੌਥ ਦਾ ਵਰਤ ਕਾਰਤਿਕ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਤ੍ਰਿਤੀਆ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਇਹ ਵਰਤ 8 ਅਕਤੂਬਰ ਨੂੰ ਪੈ ਰਿਹਾ ਹੈ। ਕਰਵਾਚੌਥ ਦੇ ਸਮੇਂ ਔਰਤਾਂ ਵਰਤ ਦੀ ਪਾਲਣਾ ਤਾਂ ਬਹੁਤ ਹੀ ਚੰਗੇ ਤਰੀਕੇ ਨਾਲ ਕਰਦੀਆਂ ਹਨ ਪਰ ਕੁਝ ਗਲਤੀਆਂ ਕਰ ਦਿੰਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਵਰਤ ਦਾ ਪੂਰਾ ਲਾਭ ਨਹੀਂ ਮਿਲ ਪਾਉਂਦਾ ਹੈ। ਆਓ ਜਾਣਦੇ ਹਾਂ ਅਜਿਹੀਆਂ 5 ਗਲਤੀਆਂ ਜਿਸ ਨੂੰ ਨਹੀਂ ਕਰਨਾ ਚਾਹੀਦਾ।
1- ਕਰਵਾਚੌਥ ਵਾਲੇ ਦਿਨ ਔਰਤਾਂ ਨੂੰ ਵਿਸ਼ੇਸ਼ ਤੌਰ 'ਤੇ ਲਾਲ ਕੱਪੜੇ ਹੀ ਪਾਉਣੇ ਚਾਹੀਦੇ ਹਨ, ਕਿਉਂਕਿ ਲਾਲ ਰੰਗ ਹਿੰਦੂ ਧਰਮ 'ਚ ਸ਼ੁੱਭ ਰੰਗ ਹੋਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
2- ਗਲਤੀ ਨਾਲ ਵੀ ਕਰਵਾਚੌਥ ਦੇ ਦਿਨ ਨੀਲੇ, ਭੂਰੇ ਅਤੇ ਕਾਲੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ। ਅਜਿਹਾ ਕੱਪੜਾ ਪਾਉਣ ਨਾਲ ਇਸ ਦਿਨ ਪੂਜਾ ਦਾ ਫਲ ਪ੍ਰਾਪਤ ਨਹੀਂ ਹੁੰਦਾ ਹੈ।
3- ਵਰਤ ਵਾਲੇ ਦਿਨ ਔਰਤਾਂ ਨੂੰ ਕਿਸੇ ਹੋਰ ਵਿਅਕਤੀ ਨੂੰ ਦੁੱਧ, ਦਹੀ, ਚਾਵਲ ਅਤੇ ਸਫੇਦ ਕੱਪੜਾ ਨਹੀਂ ਦੇਣਾ ਚਾਹੀਦਾ।
4- ਕਰਵਾਚੌਥ ਵਾਲੇ ਦਿਨ ਔਰਤਾਂ ਨੂੰ ਆਪਣੇ ਨਾਲੋਂ ਵੱਡੀ ਉਮਰ ਦੀ ਕਿਸੇ ਵੀ ਬਜ਼ੁਰਗ ਔਰਤ ਦਾ ਅਪਮਾਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ। 
5- ਚੰਨ ਦੇਖਣ  ਤੋਂ ਪਹਿਲਾਂ ਔਰਤਾਂ ਨੂੰ ਮਾਂ ਗੌਰੀ ਦੀ ਪੂਜਾ ਕਰਨਾ ਨਹੀਂ ਭੁੱਲਣੀ ਚਾਹੀਦੀ। ਪੂਜਾ ਕਰਨ ਤੋਂ ਬਾਅਦ ਮਾਂ ਨੂੰ ਪੂੜੀ ਅਤੇ ਹਲਵੇ ਦਾ ਪ੍ਰਸਾਦ ਜ਼ਰੂਰ ਭੇਟ ਕਰਨਾ ਚਾਹੀਦਾ।


Related News