ਹਿੰਦੀ ਥੋਪਣ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਕਰੇਗੀ DMK

09/16/2019 10:54:16 PM

ਚੇਨਈ– ਡੀ.ਐੱਮ.ਕੇ. ਪ੍ਰਮੁੱਖ ਸਟਾਲਿਨ ਨੇ ਕੇਂਦਰ ਸਰਕਾਰ ’ਤੇ ਹਿੰਦੀ ਭਾਸ਼ਾ ਨੂੰ ਥੋਪਣ ਦਾ ਦੋਸ਼ ਲਗਾਇਆ ਹੈ। ਐੱਮ.ਕੇ. ਸਟਾਲਿਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੇਂਦਰ ਸਰਕਾਰ ਦੇ ਫੈਸਲੇ ਦੇ ਵਿਰੋਧ ’ਚ 20 ਸਤੰਬਰ ਨੂੰ ਸਵੇਰੇ 10 ਵਜੇ ਸੂਬੇ ਦੇ ਸਾਰੇ ਜ਼ਿਲਿਆਂ ’ਚ ਪ੍ਰਦਰਸ਼ਨ ਕਰੇਗੀ। ਪ੍ਰਦਰਸ਼ਨ ਦਾ ਫੈਸਲਾ ਪਾਰਟੀ ਦੀ ਉੱਚ ਪੱਧਰੀ ਕਮੇਟੀ ਨੇ ਇਕ ਬੈਠਕ ’ਚ ਲਿਆ।

ਤਾਮਿਲਨਾਡੂ ਦੇ ਦੋ ਪ੍ਰਮੁੱਖ ਸਿਆਸੀ ਦਲਾਂ ਦ੍ਰਵਿੜ ਮੁਨੇਤਰ ਕੜਗਮ (ਡੀ.ਐੱਮ.ਕੇ.) ਪੱਟਲਿ ਮੱਕਲ ਕਾਚੀ (ਪੀ.ਐੱਮ.ਕੇ.) ਹਿੰਦੀ ਵਿਰੋਧ ’ਚ ਪਹਿਲਾਂ ਵੀ ਆਪਣਾ ਪੱਖ ਰੱਖ ਚੁੱਕੀ ਹੈ। ਦੋਵਾਂ ਪਾਰਟੀਆਂ ਦਾ ਕਹਿਣਾ ਹੈ ਕਿ  ‘ਇਕ ਰਾਸ਼ਟਰ, ਇਕ ਭਾਸ਼ਾ’ ਦੇ ਬਹਾਨੇ ਹਿੰਦੀ ਥੋਪਣਾ ਦੇਸ਼ ਲਈ ਵਿਨਾਸ਼ਕਾਰੀ ਸਾਬਿਤ ਹੋਵੇਗਾ। ਪਾਰਟੀਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਟਵੀਟ ’ਤੇ ਪ੍ਰਤੀਕਿਰਿਆ ਦਿੱਤੀ। ਜਿਸ ’ਚ ਭਾਰਤ ਦੀ ਗਲੋਬਲ ਪਛਾਣ ਹੋਣ ਲਈ ਇਕ ਭਾਸ਼ਾ ਦੇ ਮਹੱਤਵ ’ਤੇ ਜ਼ੋਰ ਦਿੱਤਾ ਗਿਆ ਹੈ।


Inder Prajapati

Content Editor

Related News